ਫਿਰੋਜ਼ਪੁਰ ‘ਚ ਈ-ਸਿਗਰਟ ਵੇਚਣ ਵਾਲਿਆਂ ‘ਤੇ ਪੁਲਿਸ ਦਾ ਵੱਡਾ ਕ੍ਰੈਕਡਾਊਨ, 2 ਗ੍ਰਿਫਤਾਰ
- kakkar.news
- April 27, 2026
- Punjab
ਫਿਰੋਜ਼ਪੁਰ ‘ਚ ਈ-ਸਿਗਰਟ ਵੇਚਣ ਵਾਲਿਆਂ ‘ਤੇ ਪੁਲਿਸ ਦਾ ਵੱਡਾ ਕ੍ਰੈਕਡਾਊਨ, 2 ਗ੍ਰਿਫਤਾਰ
ਫਿਰੋਜ਼ਪੁਰ 27 ਅਪ੍ਰੈਲ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਸ਼ਹਿਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਈ-ਸਿਗਰਟ (ਵੇਪ) ਵੇਚਣ ਵਾਲਿਆਂ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਐਸਐਚਓ ਸਿਟੀ ਅਤੇ ਡੀਐਸਪੀ ਸਿਟੀ ਦੀ ਸੁਪਰਵੀਜ਼ਨ ਹੇਠ ਕੀਤੀ ਗਈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਵੇਪ ਅਤੇ ਈ-ਸਿਗਰਟ ਬਰਾਮਦ ਕੀਤੀਆਂ ਗਈਆਂ।
ਪਹਿਲੇ ਮਾਮਲੇ ਵਿੱਚ 25 ਅਪ੍ਰੈਲ 2026 ਨੂੰ ਐਸ.ਆਈ ਸਿਮਰਨ ਕੌਰ ਸਮੇਤ ਪੁਲਿਸ ਟੀਮ ਗਸ਼ਤ ਦੌਰਾਨ ਦਿੱਲੀ ਗੇਟ ਇਲਾਕੇ ਵਿੱਚ ਮੌਜੂਦ ਸੀ, ਜਦੋਂ ਮੁਖਬਰ ਤੋਂ ਸੁਚਨਾ ਮਿਲੀ ਕਿ ਅਭਿਸ਼ੇਕ ਗਰੋਵਰ ਉਰਫ਼ ਅਭੀ ਪੁੱਤਰ ਵਿਜੇ ਕੁਮਾਰ ਗਰੋਵਰ ਵਾਸੀ ਕੁੰਦਨ ਨਗਰ ਇਛੇ ਵਾਲਾ ਰੋਡ ਦਾ ਵਿਅਕਤੀ ਆਪਣੇ ਘਰ ਨੇੜੇ ਪਾਬੰਦੀਸ਼ੁਦਾ VAPE (ਈ-ਸਿਗਰਟ) ਵੇਚ ਰਿਹਾ ਹੈ। ਪੁਲਿਸ ਵੱਲੋਂ ਤੁਰੰਤ ਛਾਪੇਮਾਰੀ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੇ ਕਬਜ਼ੇ ਵਿੱਚੋਂ 12 VAPE ਬਰਾਮਦ ਕੀਤੀਆਂ ਗਈਆਂ।
ਇਸਦੇ ਨਾਲ ਹੀ ਇਕ ਹੋਰ ਮਾਮਲੇ ਵਿੱਚ ਮੁਕੱਦਮਾ ਨੰਬਰ 146 ਦਰਜ ਕਰਕੇ ਆਕਾਸ਼ ਚਾਵਲਾ ਪੁੱਤਰ ਤਰਸੇਮ ਚਾਵਲਾ, ਵਾਸੀ ਮਹੱਲਾ ਡੋਲਿਆ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ 29 ਵੇਪ ਅਤੇ 21 ਫਲੇਵਰ ਵਾਲੀਆਂ ਈ-ਸਿਗਰਟਾਂ ਡੱਬਿਆਂ ਜ਼ਬਤ ਕੀਤੀਆਂ ਗਈਆਂ।
ਇਹ ਕਾਰਵਾਈ ਪ੍ਰੀਵੈਂਸ਼ਨ ਆਫ ਇਲੈਕਟ੍ਰਾਨਿਕ ਸਿਗਰੇਟਸ ਐਕਟ, 2019 ਤਹਿਤ ਕੀਤੀ ਗਈ ਹੈ। ਇਸ ਕਾਨੂੰਨ ਦੇ ਅਨੁਸਾਰ ਭਾਰਤ ਵਿੱਚ ਈ-ਸਿਗਰਟਾਂ ਦੀ ਉਤਪਾਦਨ, ਵਿਕਰੀ, ਸਟੋਰੇਜ ਅਤੇ ਵਿਗਿਆਪਨ ‘ਤੇ ਪਾਬੰਦੀ ਹੈ। ਉਲੰਘਣਾ ਕਰਨ ‘ਤੇ ਜੁਰਮਾਨਾ ਅਤੇ ਕੈਦ ਦੀ ਸਜ਼ਾ ਦਾ ਪ੍ਰਾਵਧਾਨ ਹੈ।
ਸਿਹਤ ਵਿਸ਼ੇਸ਼ਗਿਆਨ ਅਨੁਸਾਰ ਵੇਪ ਅਤੇ ਈ-ਸਿਗਰਟ ਨੌਜਵਾਨਾਂ ਲਈ ਖਾਸ ਤੌਰ ‘ਤੇ ਖਤਰਨਾਕ ਹਨ। ਇਨ੍ਹਾਂ ਵਿੱਚ ਮੌਜੂਦ ਨਿਕੋਟਿਨ ਬਹੁਤ ਜ਼ਿਆਦਾ ਆਦੀ ਬਣਾਉਣ ਵਾਲਾ ਹੁੰਦਾ ਹੈ, ਜੋ ਦਿਮਾਗੀ ਵਿਕਾਸ ‘ਤੇ ਮਾੜਾ ਅਸਰ ਪਾਂਦਾ ਹੈ। ਵਿਸ਼ਵ ਸਿਹਤ ਸੰਸਥਾ (WHO) ਨੇ ਵੀ ਨੌਜਵਾਨਾਂ ਵਿੱਚ ਵਧ ਰਹੀ ਵੇਪਿੰਗ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ।
ਪੁਲਿਸ ਨੂੰ ਇਹ ਸੂਚਨਾ ਕੁਝ ਸਕੂਲ ਪ੍ਰਿੰਸੀਪਲਾਂ ਅਤੇ ਪੱਤਰਕਾਰਾਂ ਵੱਲੋਂ ਮਿਲੀ ਸੀ ਕਿ ਬੱਚਿਆਂ ਨੂੰ ਵੇਪ ਵੇਚੀ ਜਾ ਰਹੀ ਹੈ। ਇਸਦੇ ਬਾਅਦ ਤੁਰੰਤ ਕਾਰਵਾਈ ਕਰਦਿਆਂ ਆਰੋਪੀਆਂ ਨੂੰ ਕਾਬੂ ਕੀਤਾ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਜੋ ਲੋਕ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ, ਉਹਨਾਂ ਖਿਲਾਫ ਮੁਹਿੰਮ ਜਾਰੀ ਰਹੇਗੀ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੀ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ, ਤਾਂ ਜੋ ਸਮਾਜ ਨੂੰ ਇਸ ਖਤਰੇ ਤੋਂ ਬਚਾਇਆ ਜਾ ਸਕੇ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026