ਫਿਰੋਜ਼ਪੁਰ ਵਿਖੇ ਪੁਲਿਸ ਕਾਂਸਟੇਬਲ ਨੇ ਆਪਣੀ ਸਾਥੀ ਮਹਿਲਾ ਕਾਂਸਟੇਬਲ ਨੂੰ ਮਾਰੀ ਗੋਲੀ ਫਿਰ ਆਪ ਕੀਤੀ ਖ਼ੁਦਕੁਸ਼ੀ
- 185 Views
- kakkar.news
- January 29, 2023
- Crime Punjab
ਫਿਰੋਜ਼ਪੁਰ ਵਿਖੇ ਪੁਲਿਸ ਕਾਂਸਟੇਬਲ ਨੇ ਆਪਣੀ ਸਾਥੀ ਮਹਿਲਾ ਕਾਂਸਟੇਬਲ ਨੂੰ ਮਾਰੀ ਗੋਲੀ ਫਿਰ ਆਪ ਕੀਤੀ ਖ਼ੁਦਕੁਸ਼ੀ
ਫਿਰੋਜ਼ਪੁਰ, 29 ਜਨਵਰੀ, 2023 (ਸਿਟੀਜ਼ਨਜ਼ ਵੋਇਸ)
ਇੱਥੇ ਜੈਂਟਸ ਕਾਂਸਟੇਬਲ ਨੇ ਲੇਡੀ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ‘ਚ ਹੜਕੰਪ ਮੱਚ ਗਿਆ। ਮੌਕੇ ‘ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।ਪੂਰੇ ਮਾਮਲੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਲੇਡੀ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਫਿਰੋਜ਼ਪੁਰ ਕੈਂਟ ਥਾਣੇ ਵਿੱਚ ਤਾਇਨਾਤ ਸੀ। ਜਦੋਂਕਿ ਗੋਲੀ ਮਾਰਨ ਵਾਲਾ ਕਾਂਸਟੇਬਲ ਗੁਰਸੇਵਕ ਸਿੰਘ ਫਿਰੋਜ਼ਪੁਰ ਪੁਲਿਸ ਲਾਈਨ ਵਿੱਚ ਤਾਇਨਾਤ ਸੀ। ਐਤਵਾਰ ਰਾਤ ਅਮਨਦੀਪ ਕੌਰ ਥਾਣੇ ਤੋਂ ਡਿਊਟੀ ਖਤਮ ਕਰਕੇ ਐਕਟਿਵਾ ‘ਤੇ ਘਰ ਪਰਤ ਰਹੀ ਸੀ। ਜਦੋਂ ਉਹ ਬਾਬਾ ਸ਼ੇਰ ਸ਼ਾਹ ਵਲੀ ਪੀਰ ਦੇ ਕੋਲ ਪਹੁੰਚੀ ਤਾਂ ਗੁਰਸੇਵਕ ਕਾਰ ਵਿੱਚ ਆ ਗਿਆ। ਉਸ ਨੇ ਅਮਨਦੀਪ ਦੀ ਐਕਟਿਵਾ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ। ਫਿਰ ਉਸ ਨੇ ਕਾਰ ਤੋਂ ਹੇਠਾਂ ਉਤਰ ਕੇ ਅਮਨਦੀਪ ‘ਤੇ ਪੰਜ ਗੋਲੀਆਂ ਮਾਰੀਆਂ। ਜਿਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਿਆ।ਅਮਨਦੀਪ ਨੂੰ ਗੋਲੀ ਮਾਰਨ ਤੋਂ ਬਾਅਦ ਗੁਰਸੇਵਕ ਕਾਰ ਵਿੱਚ ਤਲਵੰਡੀ ਚੌਕ ਪਹੁੰਚਿਆ। ਉਥੇ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਪਤਾ ਲੱਗਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਖੂਨ ਨਾਲ ਲੱਥਪੱਥ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ।

