Trending Now
#ਨਿਰਭਓ ਨਿਰਵੈਰ ਸੇਵਾ ਸੁਸਾਇਟੀ ਵੱਲੋਂ ਕੁੱਲਗੜ੍ਹੀ ਵਿਖੇ ਅੱਖਾਂ ਦਾ ਵਿਸ਼ਾਲ ਮੁਫ਼ਤ ਕੈਂਪ
#ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਚਾਈਨੀਜ਼ ਡੋਰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ
#ਗੁਰੂ ਕੀ ਰਸੋਈ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਖੇਤਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ, ਲੱਖਾਂ ਰੁਪਏ ਦੇ ਇਨਾਮ ਜਿੱਤੇ
#ਫੰਡਾਂ ਦੀ ਘਾਟ ਕਾਰਨ ਖੇਡਾਂ ਨਾ ਕਰਵਾਉਣ ਅਤੇ ਬਕਾਇਆ ਰਾਸ਼ੀ ਨਾ ਮਿਲਣ ’ਤੇ ਮਿਡ-ਡੇ-ਮੀਲ ਬੰਦ ਕਰਨ ਦਾ ਐਲਾਨ
#ਪੰਜਾਬ ਗੌਰਮੈਂਟ ਪੈਨਸ਼ਨਰਜ਼ ਅਸੋਸ਼ੀਏਸ਼ਨ ਵੱਲੋ ਮਾਸਿਕ ਮੀਟਿੰਗ ਦਾ ਆਯੋਜਨ
#ਪੰਜਾਬ ਦੇ ਮੱਛੀ ਕਾਸ਼ਤਕਾਰ ਕਿਸਾਨਾਂ ਵੱਲੋਂ ਪਿੰਡ ਕਾਹਨ ਸਿੰਘ ਵਾਲਾ ਵਿਖ਼ੇ ਬਣੇ ਮੱਛੀ ਫਾਰਮ ਦਾ ਕੀਤਾ ਗਿਆ ਦੌਰਾ
#-ਐਸ.ਡੀ.ਐਮ. ਵੱਲੋਂ ਡਰੱਗ ਹੌਟਸਪੌਟ ਖੇਤਰਾਂ ਦਾ ਦੌਰਾ, ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ
#ਕਤਲ, ਫਿਰੌਤੀ ਤੇ ਨਾਜਾਇਜ਼ ਹਥਿਆਰਾਂ ਦੇ ਮਾਮਲਿਆਂ ’ਚ 8 ਆਰੋਪੀ ਗ੍ਰਿਫ਼ਤਾਰ
#40,000 ਰੁਪਏ ਰਿਸ਼ਵਤ ਲੈਂਦੇ ਉੱਤਰੀ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ
#ਫਿਰੋਜ਼ਪੁਰ ‘ਚ ਅਨੋਖਾ ਰੋਸ ਪ੍ਰਦਰਸ਼ਨ: ਫੂਡ ਇੰਸਪੈਕਟਰ ਦੀ ਵਾਪਸੀ ਲਈ ਨੈਸ਼ਨਲ ਹਾਈਵੇ ਜਾਮ
ਪੰਜਾਬ ਗੌਰਮੈਂਟ ਪੈਨਸ਼ਨਰਜ਼ ਅਸੋਸ਼ੀਏਸ਼ਨ ਵੱਲੋ ਮਾਸਿਕ ਮੀਟਿੰਗ ਦਾ ਆਯੋਜਨ
- kakkar.news
- October 13, 2026
- Punjab
ਪੰਜਾਬ ਗੌਰਮੈਂਟ ਪੈਨਸ਼ਨਰਜ਼ ਅਸੋਸ਼ੀਏਸ਼ਨ ਵੱਲੋ ਮਾਸਿਕ ਮੀਟਿੰਗ ਦਾ ਆਯੋਜਨ
ਫਿਰੋਜ਼ਪੁਰ 13 ਅਕਤੂਬਰ 2026(ਅਨੁਜ ਕੱਕੜ ਟੀਨੂੰ)
ਪੰਜਾਬ ਗੌਰਮੈਂਟ ਪੈਨਸ਼ਨਰਜ਼ ਅਸੋਸ਼ੀਏਸ਼ਨ (ਰਜਿ) ਫਿਰੋਜ਼ਪੁਰ ਦੀ ਮਾਸਿਕ ਮੀਟਿੰਗ ਗੁਰਪ੍ਰਤਾਪ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ । ਇਸ ਮੌਕੇ ਅਜੀਤ ਸਿੰਘ ਸੋਢੀ ਸਕੱਤਰ ਨੇ ਦੱਸਿਆ ਕਿ ਮਿਤੀ 10 ਅਕਤੂਬਰ 2020 ਨੂੰ ਸੰਗਰੂਰ ਵਿਖੇ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਤੇ ਮਾਸਿਕ ਮੀਟਿੰਗ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਗੁਰਪ੍ਰਤਾਪ ਸਿੰਘ ਪ੍ਰਧਾਨ, ਓਪੀ ਗਾਬਾ ਐਡਵੋਕੇਟ ਸਰਪਰਸਤ, ਸ. ਬੂਟਾ ਸਿੰਘ ਵਾਈਸ ਪ੍ਰਧਾਨ , ਦੀਪਕ ਕੁਮਾਰ ਜਨਰਲ ਸਕੱਤਰ, ਦਿਨੇਸ਼ ਕੁਮਾਰ ਕਟਾਰੀਆ ਤੇ ਸੁਨੀਲ ਕੁਮਾਰ ( ਰਿਟਾ.)ਐਸਡੀਓ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਾਂ ਮੰਨਣ ਅਤੇ ਮੁਲਾਜ਼ਮਾਂ ਵਿਰੁੱਧ ਕੀਤੀਆਂ ਜਾ ਰਹੀਆਂ ਬੇਰੁਖੀਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਵਿਰੋਧ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਕੋਈ ਵੀ ਮੰਗਾਂ ਨਹੀਂ ਮੰਨ ਰਹੀ ਜਿਸ ਸਬੰਧੀ ਵੱਡੇ ਐਕਸ਼ਨ ਕੀਤੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਈ। । ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਆਕਾਸ਼ ਗਜਾਊ ਨਾਅਰੇ ਮਾਰੇ। ਇਸ ਮੌਕੇ ਪਿੱਪਲ ਸਿੰਘ ਸਾਂਝੇ ਫਰੰਟ ਦੇ ਕੋਆਰਡੀਨੇਟਰ ਅਤੇ ਮਹਿੰਦਰ ਸਿੰਘ ਜਨਰਲ ਸਕੱਤਰ ਸੀਨੀਅਰ ਸਿਟੀਜਨ ਕੌਂਸਲ ਨੇ ਦੱਸਿਆ ਕਿ ਸਰਕਾਰ ਨੇ ਨਾ ਡੀ.ਏ ਦੀ ਮੰਗ ਪੂਰੀ ਕੀਤੀ ਨਾਂ 15-1-15 ਅਤੇ ਨਾਂ 17-7-20 ਦਾ ਪੱਤਰ ਵਾਪਸ ਲਏ ਅਤੇ ਨਾ ਹੀ 2.59 ਫੈਕਟਰ ਪੂਰਾ ਕਰਨ ਬਾਰੇ ਗੱਲ ਕੀਤੀ ਸਗੋਂ ਹਰ ਮੁਹਾਜ ਤੇ ਝੂਠ ਮਾਰ ਕੇ ਵਕਤ ਟਪਾ ਰਹੀ ਹੈ। ਇਸ ਮੌਕੇ ਪੈਨਸ਼ਨ ਨੇ ਫੈਸਲਾ ਕੀਤਾ ਹੈ ਕਿ ਆਪ ਸਰਕਾਰ ਦਾ ਡੱਟ ਕੇ 2027 ਦੇ ਇਲੈਕਸ਼ਨ ਵਿੱਚ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿੱਚ ਬੀ.ਕੇ ਵੋਹਰਾ,ਪਰਮਜੀਤ ਸਿੰਘ ਰੋਡਵੇਜ਼, ਸ੍ਰੀ ਰਾਜਨ ਸੈਸ਼ਨ ਕੋਰਟ, ਓ.ਪੀ ਗੁੰਬਰ, ਸ੍ਰੀ ਸੁਰਿੰਦਰ ਜੋਸ਼ਨ ਵਿਤ ਸਕੱਤਰ, ਸਵਰਨਜੀਤ ਵਾਈਸ ਪ੍ਰਧਾਨ, ਸ੍ਰੀ ਬਹਿਲ ਸਾਹਿਬ ਪੁਲਿਸ ਵਿਭਾਗ, ਗੁਰਚਰਨ ਸਿੰਘ ਸਾਦੇ ਹਾਸ਼ਮ, ਦਰਸ਼ਨ ਸਿੰਘ ਹੂਸੈਨੀਵਾਲਾ, ਰਕੇਸ਼ ਜੈਨ ਅਤੇ ਰਾਕੇਸ਼ ਨਰੂਲਾ ਵੀ ਹਾਜਰ ਸਨ।
Categories

Recent Posts