-ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਨੌਜਵਾਨ 30 ਨਵੰਬਰ ਤੱਕ ਕਰਨ ਅਪਲਾਈ : ਸਹਾਇਕ ਡਾਇਰੈਕਟਰ, -ਪੁਰਸਕਾਰ ਜਿੱਤਣ ਵਾਲੇ ਨੌਜਵਾਨਾਂ ਨੂੰ ਮਿਲੇਗਾ 51 ਹਜ਼ਾਰ ਰੁਪਏ ਦਾ ਨਕਦ ਇਨਾਮ,
- 73 Views
- kakkar.news
- November 22, 2022
- Punjab Sports
ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਨੌਜਵਾਨ 30 ਨਵੰਬਰ ਤੱਕ ਕਰਨ ਅਪਲਾਈ : ਸਹਾਇਕ ਡਾਇਰੈਕਟਰ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਦਫ਼ਤਰ ’ਚ 30 ਨਵੰਬਰ ਤੱਕ ਭੇਜੇ ਜਾ ਸਕਦੇ ਹਨ ਬਿਨੈ ਪੱਤਰ
ਪੁਰਸਕਾਰ ਜਿੱਤਣ ਵਾਲੇ ਨੌਜਵਾਨਾਂ ਨੂੰ ਮਿਲੇਗਾ 51 ਹਜ਼ਾਰ ਰੁਪਏ ਦਾ ਨਕਦ ਇਨਾਮ
ਫਾਜ਼ਿਲਕਾ, 22 ਨਵੰਬਰ2022 ਅਨੁਜ ਕੱਕੜ ਟੀਨੂੰ
ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨ (ਲੜਕੇ-ਲੜਕੀਆਂ) ਨੂੰ ਮੈਡਲ, ਸਕਰੋਲ, ਸਰਟੀਫਿਕੇਟ ਅਤੇ 51 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸਹਾਇਕ ਡਾਇਰੈਕਟਰ ਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਯੁਵਕ ਗਤੀਵਿਧੀਆਂ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਰਸਕਾਰ ਲਈ ਨੌਜਵਾਨ ਪਿਛਲੇ ਸਾਲ ਤੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਯੁਵਕ ਭਲਾਈ ਗਤੀਵਿਧੀਆਂ, ਕੌਮੀ ਸੇਵਾ ਯੋਜਨਾ, ਐਨ.ਸੀ.ਸੀ. ਸਭਿਆਚਾਰਕ ਗਤੀਵਿਧੀਆਂ, ਪਰਬਤਰੋਹਣ, ਹਾਈਕਿੰਗ ਟਰੈਕਿੰਗ, ਖੇਡਾਂ, ਸਮਾਜ ਸੇਵਾ, ਰਾਸ਼ਟਰੀ ਏਕਤਾ, ਖੂਨਦਾਨ, ਨਸ਼ਿਆਂ ਵਿਰੁੱਧ ਜਾਗਰੂਕਤਾ, ਵਿਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਤੇ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਰਿਹਾ ਹੋਵੇ।
ਇਹ ਪੁਰਸਕਾਰ ਸਿਰਫ ਪੰਜਾਬ ਦੇ ਨੌਜਵਾਨਾਂ ਲਈ ਹੈ ਅਤੇ ਉਮੀਦਵਾਰ ਦੀ ਉਮਰ 31 ਮਾਰਚ 2022 ਨੂੰ 15 ਸਾਲ ਤੋਂ ਘੱਟ ਅਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮੀਦਵਾਰ ਯੁਵਕ ਭਲਾਈ ਗਤੀਵਿਧੀਆਂ ਜਾਂ ਸਮਾਜ ਸੇਵਾ ਵਿਚ ਸ਼ਾਮਲ ਹੁੰਦਾ ਰਿਹਾ ਹੋਵੇ ਅਤੇ ਪੁਰਸਕਾਰ ਪ੍ਰਾਪਤ ਹੋਣ ਤੋਂ ਬਾਅਦ ਵੀ 2 ਸਾਲ ਬਾਅਦ ਇਨ੍ਹਾਂ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਇਛੁੱਕ ਹੋਵੇ ਅਤੇ ਇਹ ਗਤੀਵਿਧੀਆਂ ਸਮਾਜ ਸੇਵਾ ਤੇ ਨੌਜਵਾਨਾਂ ਦੇ ਵਿਕਾਸ ਵਿਚ ਸਹਾਇਕ ਹੋਣੀਆਂ ਚਾਹੀਦੀਆਂ ਹਨ।
ਇਸ ਪੁਰਸਕਾਰ ਲਈ ਚੋਣ ਉਸ ਦੀ ਸਮਾਜ ਸੁਧਾਰ ਵਿਚ ਅਸਲ ਇੱਛਾ ਤੇ ਪ੍ਰਤੀਨਿਧਤਾ ਦੇ ਆਧਾਰ ’ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਸਬੰਧੀ ਪ੍ਰੋਫਾਰਾਮਾਂ ਵਿਭਾਗ ਦੀ ਵੈਬ ਸਾਈਟ https://pbsports.punjab.gov.
ਪੁਰਸਕਾਰ ਲਈ ਯੋਗ ਉਮੀਦਵਾਰ ਆਪਣੇ ਬਿਨੈ ਪੱਤਰ ਅਤੇ ਪ੍ਰਾਪਤੀਆਂ ਸਬੰਧੀ ਆਪਣਾ ਬਿਨੈ ਪੱਤਰ ਅਤੇ ਪ੍ਰਾਪਤੀਆਂ (ਦਸਤਾਵੇਜ਼) ਦੀ ਫਾਈਲ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਦੇ ਦਫ਼ਤਰ ਵਿਚ 30 ਨਵੰਬਰ 2022 ਤੱਕ ਭੇਜ ਸਕਦੇ ਹਨ। ਕਿਸੇ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024