ਪੂਰੇ ਸਮਾਜ ਦੀ ਸੁੱਰਖਿਆ ਲਈ ਜਰੂਰੀ ਹੈ ਕਿ ਪੋਲੀਓ ਵੈਕਸੀਨ ਦੀ ਖੁਰਾਕ ਤੋਂ ਇਕ ਵੀ ਬੱਚਾ ਵਾਂਝਾ ਨਾ ਰਹੇ-ਅਕਾਸ ਬਾਂਸਲ
- 188 Views
- kakkar.news
- September 15, 2022
- Health Punjab
ਪੂਰੇ ਸਮਾਜ ਦੀ ਸੁੱਰਖਿਆ ਲਈ ਜਰੂਰੀ ਹੈ ਕਿ ਪੋਲੀਓ ਵੈਕਸੀਨ ਦੀ ਖੁਰਾਕ ਤੋਂ ਇਕ ਵੀ ਬੱਚਾ ਵਾਂਝਾ ਨਾ ਰਹੇ-ਅਕਾਸ ਬਾਂਸਲ
-18 ਤੋਂ 20 ਸਤੰਬਰ 2022 ਤੱਕ ਚਲਾਇਆ ਜਾਵੇਗਾ ਪਲਸ ਪੋਲੀਓ ਅਭਿਆਨ-ਸਿਵਲ ਸਰਜਨ
ਫਾਜਿ਼ਲਕਾ,ਸੁਭਾਸ ਕੱਕੜ 15 ਸਤੰਬਰ
ਸਿਹਤ ਵਿਭਾਗ ਵੱਲੋਂ 18 ਤੋਂ 20 ਸਤੰਬਰ ਤੱਕ ਪਲਸ ਪੋਲੀਓ ਅਭਿਆਨ ਚਲਾਇਆ ਜਾਵੇਗਾ ਅਤੇ ਪੂਰੇ ਸਮਾਜ ਦੀ ਸੁਰੱਖਿਆ ਲਈ ਲਾਜਮੀ ਹੈ ਕਿ ਪੋਲੀਓ ਵੈਕਸੀਨ ਦੀ ਖੁਰਾਕ ਤੋਂ ਇਕ ਵੀ ਬੱਚਾ ਵਾਂਝਾ ਨਾ ਰਹੇ। ਇਹ ਗੱਲ ਵਧੀਕ ਡਿਪਟੀ ਕਮਿਸ਼ਨਜ ਜਨਰਲ ਸ੍ਰੀ ਅਕਾਸ਼ ਬਾਂਸਲ ਆਈਏਐਸ ਨੇ ਜਿ਼ਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਖੀ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ 18 ਸਤੰਬਰ ਨੂੰ ਪੋਲੀਓ ਐਤਵਾਰ ਨੂੰ 0 ਤੋਂ 5 ਸਾਲ ਦੇ ਹਰੇਕ ਬੱਚੇ ਨੂੰ ਪੋਲੀਓ ਵੈਕਸੀਨ ਦੀ ਖੁਰਾਕ ਲਈ ਨੇੜੇ ਦੇ ਪੋਲੀਓ ਬੂਥ ਤੇ ਲੈਕੇ ਆਓ, ਕਿਉਂਕਿ ਜ਼ੇਕਰ ਇਕ ਵੀ ਬੱਚਾ ਪੋਲੀਓ ਵੈਕਸੀਨ ਤੋਂ ਰਹਿ ਜਾਂਦਾ ਹੈ ਤਾਂ ਇਸ ਨਾਲ ਸਾਰੇ ਬੱਚਿਆਂ ਲਈ ਖਤਰਾ ਬਰਕਰਾਰ ਰਹਿੰਦਾ ਹੈ।
ਉਨ੍ਹਾਂ ਨੇ ਇਸ ਸਬੰਧੀ ਸਾਰੇ ਵਿਭਾਗਾਂ ਨੂੰ ਵੀ ਹਦਾਇਤ ਕੀਤੀ ਕਿ ਇਸ ਮੁਹਿੰਮ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਮੁਹਿੰਮ ਦੀ ਸਫਲਤਾ ਲਈ ਸਿਹਤ ਵਿਭਾਗ ਨਾਲ ਸਹਿਯੋਗ ਕੀਤਾ ਜਾਵੇ। ਉਨ੍ਹਾਂ ਨੇ ਖੁਰਾਕ ਸਪਲਾਈ ਵਿਭਾਗ ਨੂੰ ਕਿਹਾ ਕਿ ਉਹ ਭੱਠਿਆਂ ਤੇ ਕੰਮ ਕਰਦੀ ਲੇਬਰ ਨੂੰ ਜਾਗਰੂਕ ਕਰਨ। ਇਸੇ ਤਰਾਂ ਉਨ੍ਹਾਂ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 17 ਤੋਂ 21 ਸਤੰਬਰ ਤੱਕ ਵੈਕਸੀਨ ਦੇ ਸਟੋਰੇਜ਼ ਲਈ ਬਣਾਏ ਹਸਪਤਾਲਾਂ ਵਿਚ 24 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ।ਪੇਂਡੂ ਵਿਕਾਸ ਵਿਭਾਗ ਨੂੰ ਉਨ੍ਹਾਂ ਨੇ ਹਦਾਇਤ ਕੀਤੀ ਕਿ ਇਸ ਸਬੰਧੀ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਸਿਵਲ ਸਰਜਨ ਡਾ: ਰਾਜਿੰਦਰਪਾਲ ਬੈਂਸ ਨੇ ਦੱਸਿਆ ਕਿ 18 ਸਤੰਬਰ ਨੂੰ ਪੋਲੀਓ ਬੂਥ ਸਥਾਪਿਤ ਕੀਤੇ ਜਾਣਗੇ ਅਤੇ 19 ਅਤੇ 20 ਸਤੰਬਰ ਨੂੰ ਘਰ ਘਰ ਜਾ ਕੇ ਟੀਮਾਂ ਵੱਲੋਂ ਰਹਿ ਗਏ ਬੱਚਿਆਂ ਨੂੰ ਦਵਾਈ ਪਿਲਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ 0 ਤੋਂ 5 ਸਾਲ ਦੇ ਹਰ ਬੱਚੇ ਨੂੰ ਦਵਾਈ ਪਿਲਾਈ ਜਾਣੀ ਹੈ, ਚਾਹੇ ਉਸਨੇ ਪਹਿਲਾਂ ਵੀ ਇਹ ਬੂੰਦਾਂ ਪੀਤੀਆਂ ਹੋਣ।
ਡਾ: ਮੇਘਾ ਸਰਵਲੈਂਸ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਸ ਸਾਲ ਦੁਨੀਆਂ ਭਰ ਵਿਚ ਪੋਲੀਓ ਦੇ 21 ਕੇਸ ਆਏ ਹਨ, ਹਾਲਾਂਕਿ ਸਾਡੇ ਦੇਸ਼ ਵਿਚ 2011 ਤੋਂ ਬਾਅਦ ਕੋਈ ਕੇਸ ਨਹੀਂ ਆਇਆ ਹੈ, ਇਸ ਲਈ ਜਰੂਰੀ ਹੈ ਕਿ ਅਸੀਂ ਸਾਵਧਾਨੀ ਘੱਟ ਨਾ ਕਰੀਏ ਅਤੇ ਸਾਰੇ ਬੱਚਿਆਂ ਨੂੰ ਦਵਾਈ ਪਿਲਾਈਏ।
ਡਾ: ਰਿੰਕੂ ਚਾਵਲਾ ਨੇ ਦੱਸਿਆ ਕਿ ਇਸ ਵਾਰ ਜਿ਼ਲ੍ਹੇ ਵਿਚ 135957 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ ਹੈ ਅਤੇ ਇਸ ਲਈ ਜਿ਼ਲ੍ਹੇ ਵਿਚ 587 ਫਿਕਸ ਬੂਥ ਲਗਾਏ ਜਾਣਗੇ, 34 ਟਰਾਂਜਿਟ ਅਤੇ 28 ਮੋਬਾਇਲ ਟੀਮਾਂ ਕੰਮ ਕਰਣਗੀਆਂ। 137 ਸੁਪਰਵਾਇਜਰ ਤਾਇਨਾਤ ਕੀਤੇ ਜਾਣਗੇ ਜਦ ਕਿ ਅੱਗਲੇ ਦੋ ਦਿਨ 1174 ਟੀਮਾਂ 182628 ਘਰਾਂ ਵਿਚ ਜਾ ਕੇ ਰਹਿ ਗਏ ਬੱਚਿਆਂ ਨੂੰ ਦਵਾਈ ਪਿਲਾਉਣਗੀਆਂ।
ਇਸ ਮੌਕੇ ਡਾ: ਕਾਜਮੀ, ਡਾ: ਸਾਹਿਬ ਰਾਮ, ਉਪ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਸੇਠੀ, ਕਾਰਜਕਾਰੀ ਇੰਜਨੀਅਰ ਸ੍ਰੀ ਸਤਵੰਤ ਨਰੂਲਾ ਅਤੇ ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਅਨਿਲ ਧਾਮੂ ਵੀ ਹਾਜਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024