Trending Now
#ਕੌਮੀ ਲੋਕ ਅਦਾਲਤ ਵਿੱਚ 12994 ਕੇਸਾਂ ਦਾ ਕੀਤਾ ਗਿਆ ਨਿਪਟਾਰਾ—ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜੁਪਰ।
#ਜ਼ਿਲ੍ਹੇ ਵਿੱਚ ਚੋਣਾਂ ਦੇ ਮੱਦੇਨਜ਼ਰ 14 ਤੋਂ 15 ਦਸੰਬਰ 2025 ਸਵੇਰੇ 10:00 ਵਜੇ ਤੱਕ “ਡਰਾਈ ਡੇ” ਘੋਸ਼ਿਤ
#ਸਿੱਖਿਆ ਵਿਭਾਗ ਵੱਲੋਂ 20 ਦਸੰਬਰ ਨੂੰ ਮੈਗਾ ਪੀ.ਟੀ.ਐਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਟ੍ਰੇਨਿੰਗਾਂ ਦੀ ਸ਼ੁਰੂਆਤ ਕੀਤੀ
#ਨਵੇਂ ਦਾਖਲਿਆਂ ਤੇ ਗਰਾਂਟਾਂ ਸਬੰਧੀ ਬੀਪੀਈਓ ਫ਼ਿਰੋਜ਼ਪੁਰ-1 ਵੱਲੋਂ ਸਕੂਲ ਮੁਖੀਆਂ ਨਾਲ ਮੀਟਿੰਗ
#ਫਿਰੋਜ਼ਪੁਰ ਕੇਂਦਰੀ ਜੇਲ ’ਚ ਤਲਾਸ਼ੀ ਦੌਰਾਨ ਮੋਬਾਈਲ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ
#ਯੂਨੀਅਨ ਬੈਂਕ ਆਫ ਇੰਡੀਆ ਦੀ ਨਵੀਂ ਬਣੀ ਸ਼ਾਖਾ ਦਾ ਉਦਘਾਟਨ
#ਵੁਈ ਆਰ ਵਨ ਸੰਗਠਨ ਵੱਲੋਂ ਇੱਕ ਤੂਫਾਨੀ ਮਹੀਨਾਵਾਰ ਮੀਟਿੰਗ ਕੀਤੀ ਗਈ।
#ਫਿਰੋਜ਼ਪੁਰ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ, ਦਿਨਦਿਹਾੜੇ ਖੋਹ ਦੀ ਵਾਰਦਾਤ
#फिरोजपुर मंडल द्वारा कोहरे के दौरान रेलगाड़ियों की समयपालानता को बनाए रखने के लिए कई कदम उठाए गए है
#ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਸ਼੍ਰੀ ਅਖੰਡ ਰਮਾਇਣ ਸੇਵਾ ਸਮਿਤੀ ਬਜੀਦਪੁਰ ਵਲੋਂ ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਸਮਰਪਿਤ 4 ਰੋਜ਼ਾ ਲੰਗਰ ਸੇਵਾ ਸ਼ੁਰੂ
- 183 Views
- kakkar.news
- July 28, 2024
- Punjab Religious
ਸ਼੍ਰੀ ਅਖੰਡ ਰਮਾਇਣ ਸੇਵਾ ਸਮਿਤੀ ਬਜੀਦਪੁਰ ਵਲੋਂ ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਸਮਰਪਿਤ 4 ਰੋਜ਼ਾ ਲੰਗਰ ਸੇਵਾ ਸ਼ੁਰੂ
ਫਿਰੋਜ਼ਪੁਰ 28 ਜੁਲਾਈ 2024 (ਅਨੁਜ ਕੱਕੜ ਟੀਨੂੰ )
ਸ਼੍ਰੀ ਅਖੰਡ ਰਮਾਇਣ ਸੇਵਾ ਸਮਿਤੀ ਬਜੀਦਪੁਰ ਵੱਲੋਂ ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਸਮਰਪਿਤ 4 ਰੋਜ਼ਾ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਤਰਸੇਮ ਸ਼ਰਮਾ ਡੀਐਸਪੀ ਰਿਟਾਇਰ ਪ੍ਰਧਾਨ ਸ੍ਰੀ ਖੰਡ ਰਮਾਇਣ ਸੇਵਾ ਸਮਿਤੀ ਬਜੀਦਪੁਰ ਅਤੇ ਤਰਸੇਮ ਸ਼ਰਮਾ ਬਿਜਲੀ ਬੋਰਡ ਨੇ ਦੱਸਿਆ ਕਿ ਇਹ ਲੰਗਰ ਸੇਵਾ ਮਿਤੀ 26 ਜੁਲਾਈ ਤੋਂ ਸ਼ੁਰੂ ਹੋਕੇ 30 ਜੁਲਾਈ 2024 ਤੱਕ ਚੱਲੇਗੀ। ਉਹਨਾਂ ਕਿਹਾ ਕਿ ਇਹ ਲੰਗਰ ਸੇਵਾ ਵਿੱਚ ਪਿੰਡ ਵਾਸੀਆ ਵਲੋਂ ਵੀ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਲੰਗਰ ਚਿੰਤਪੁਰਨੀ ਦੇ ਦਰਬਾਰ ਦੇ ਨਜ਼ਦੀਕ ਇੱਛਾਪੂਰਨ ਵੀਰ ਹਨੁਮਾਨ ਮੰਦਿਰ ਗੰਗਰੀਟ ਵਿਖੇ ਲਗਾਇਆ ਗਿਆ ਹੈ , ਜਿੱਥੇ ਕਿ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਲੰਗਰ ਛਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੰਗਰ ਵਿੱਚ ਸੰਗਤਾਂ ਨੂੰ ਪੂੜੀਆਂ ਛੋਲੇ , ਪਨੀਰ, ਪ੍ਰਸ਼ਾਦੇ, ਜਲੇਬੀਆਂ , ਪਕੌੜਿਆਂ ਅਤੇ ਚਾਹ ਦਾ ਲੰਗਰ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਛਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਲੰਗਰ ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਰਾਤ 9 ਵਜੇ ਤੱਕ ਲਗਾਤਾਰ ਚੱਲਦਾ ਰਹਿੰਦਾ ਹੈ।
ਉਹਨਾਂ ਕਿਹਾ ਕਿ ਇਸ ਲੰਗਰ ਦੀ ਸੇਵਾ ਵਿੱਚ ਦੁਰਗਾ ਭਜਨ ਮੰਡਲੀ ਬਾਜ਼ੀਦਪੁਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਦੁਰਗਾ ਮਾਤਾ ਮੰਦਰ ਬਜੀਦਪੁਰ ਤੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਲਈ ਲੰਗਰ ਦੇ ਰਾਸ਼ਨ ਸਮੱਗਰੀ ਵਾਲੇ ਟਰੱਕ ਨੂੰ ਪਿੰਡ ਵਾਸੀਆਂ ਨੇ ਝੰਡੀ ਦੇ ਕੇ ਮਾਤਾ ਚਿੰਤਪੁਰਨੀ ਲਈ ਰਵਾਨਾ ਕੀਤਾ ਗਿਆ ਸੀ।
ਇਸ ਮੌਕੇ ਹਰਜਿੰਦਰ ਸ਼ਰਮਾਂ ਪ੍ਰਧਾਨ ਬਿਜਲੀ ਬੋਰਡ, ਕਸ਼ਮੀਰ ਸ਼ਰਮਾ ਰੇਲਵੇ ਵਾਲੇ, ਸੰਦੀਪ ਸ਼ਰਮਾ (ਗੋਲਡੀ), ਰਾਮ ਲੁਭਾਇਆ, ਟਿੰਕੂ ਸ਼ਰਮਾ, ਉਡੀਕ ਚੰਦ ਸ਼ਰਮਾ, ਪਰਦੀਪ ਕੁਮਾਰ ਦਾਰਾ, ਜਤਨ ਸ਼ਰਮਾਂ, ਭੁਪਿੰਦਰ ਸ਼ਰਮਾਂ ਸਿਹਤ ਵਿਭਾਗ, ਲੇਖਰਾਜ ਸ਼ਰਮਾ, ਗੌਰਵ ਸ਼ਰਮਾ ਗੋਰਾ, ਬੱਬਲੀ ਲਾਲਾ, ਡਿੰਪਲ ਸ਼ਰਮਾਂ, ਆਕੁਰ, ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸੇਵਾਦਾਰ ਹਾਜ਼ਰ ਸਨ।
Categories

Recent Posts