ਹਾਈਕੋਰਟ ਦੇ ਜੱਜ ਮਿਸਟਰ ਜਸਟਿਸ ਸੁਧੀਰ ਮਿੱਤਲ ਵੱਲੋਂ ਬਾਲ ਗਵਾਹੀ ਕੇਂਦਰ ਅਤੇ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦਾ ਕੋਰਟ ਕੰਪਲੈਕਸ ਵਿਖੇ ਉਦਘਾਟਨ
- 122 Views
- kakkar.news
- September 17, 2022
- Punjab
ਫਾਜਿਲ਼ਕਾ, 17 ਸਤੰਬਰ
ਸੁਭਾਸ਼ ਕੱਕੜ
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਮਿਸਟਰ ਜ਼ਸਟਿਸ ਸੁਧੀਰ ਮਿੱਤਲ ਵੱਲੋਂ ਅੱਜ ਫਾਜ਼ਿਲਕਾ ਜ਼ਿਲ੍ਹਾ ਕੋਰਟ ਕੰਪਲੈਕਸ ਵਿਚ ਨਾਬਾਲਿਗ ਬੱਚਿਆਂ ਦੇ ਗਵਾਹੀ ਕੇਂਦਰ ਅਤੇ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦਾ ਉਦਘਾਟਨ ਕੀਤਾ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਸਭਨਾਂ ਲਈ ਨਿਆਂ ਦੇ ਟੀਚੇ ਦੀ ਪ੍ਰਾਪਤ ਲਈ ਇਕ ਕਦਮ ਹੈ ਅਤੇ ਇਸ ਨਾਲ ਸਾਡੀ ਨਿਆਂਇਕ ਪ੍ਰਣਾਲੀ ਨੂੰ ਹੋਰ ਮਜਬੂਤੀ ਮਿਲੇਗੀ। ਉਹ ਫਾਜਿਲਕਾ ਸੈਸ਼ਨ ਡਵੀਜਨ ਦੇ ਐਡਮਿਨਸਟੇ੍ਰਟਿਵ ਜੱਜ ਵੀ ਹਨ ਅਤੇ ਉਨ੍ਹਾਂ ਨੇ ਇਸ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੀਆਂ ਅਦਾਲਤਾਂ ਦਾ ਦੌਰਾ ਵੀ ਕੀਤਾ।
ਇਸ ਮੌਕੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਤਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਮਿਸਟਰ ਜ਼ਸਟਿਸ ਸੁਧੀਰ ਮਿੱਤਲ ਵੱਲੋਂ ਅੱਜ ਜਿਸ ਬਾਲ ਗਵਾਹੀ ਕੇਂਦਰ ਦਾ ਉਦਘਾਟਨ ਕੀਤਾ ਗਿਆ ਹੈ, ਉਸ ਵਿਚ ਜਿੱਥੇ ਕਿੱਤੇ ਵੀ ਕਿਸੇ ਬੱਚੇ ਦੀ ਗਵਾਹੀ ਲੋਂੜੀਂਦੀ ਹੋਵੇਗੀ ਉਹ ਇਸ ਕੇਂਦਰ ਤੋਂ ਵੀਡੀਓ ਕਾਨਫਰੰਸ ਰਾਹੀਂ ਆਪਣੀ ਗਵਾਹੀ ਦੇ ਸਕੇਗਾ ਅਤੇ ਭੌਤਿਕ ਤੌਰ ਤੇ ਉਸਦਾ ਮੁਜਰਮ ਨਾਲ ਸਾਹਮਣਾ ਨਹੀਂ ਹੋਵੇਗਾ। ਇਸ ਕੇਂਦਰ ਦੀ ਅੰਦਰ ਤੋਂ ਸਾਜ^ਸੱਜਾ ਇਸ ਤਰਾਂ ਕੀਤੀ ਗਈ ਹੈ ਕਿ ਬਾਲ ਮਨਾਂ ਵਿਚ ਕੋਈ ਡਰ ਜਾਂ ਸਹਿਮ ਪੈਦਾ ਨਾ ਹੋਵੇ ਅਤੇ ਉਹੀ ਆਪਣੀ ਸੱਚੀ ਗਵਾਹੀ ਦੇ ਸਕਨ।
ਇਸ ਮੌਕੇ ਇੱਥੇ ਪੁੱਜ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਮਿਸਟਰ ਜ਼ਸਟਿਸ ਸੁਧੀਰ ਮਿੱਤਲ ਵੱਲੋਂ ਇੰਨ੍ਹਾਂ ਦੋ ਪ੍ਰੋਜ਼ੈਕਟਾਂ ਦੇ ਉਦਘਾਟਨ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਮਿਸਟਰ ਜ਼ਸਟਿਸ ਸੁਧੀਰ ਮਿੱਤਲ ਵੱਲੋਂ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਜ਼ਿਲ੍ਹੇ ਦੇ ਜੱਜ ਸਹਿਬਾਨ ਨਾਲ ਵੀ ਬੈਠਕ ਕਰਕੇ ਅਦਾਲਤਾਂ ਦੇ ਕੰਮ ਕਾਜ ਦੀ ਸਮੀਖਿਆ ਕੀਤੀ।
ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਜਗਮੋਹਨ ਸਿੰਘ ਸੰਘਾ ਤੇ ਬਾਕੀ ਜੱਜ ਸਾਹਿਬਾਨ ਵੀ ਹਾਜਰ ਸਨ।


