ਕਿਸਾਨਾਂ ਨੂੰ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕਰਨ ਲਈ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਪਿੰਡ ਕਬੂਲਸ਼ਾਹ ਖੁਬਣ ਅਤੇ ਸ਼ਤੀਰਵਾਲਾ ਵਿਖੇ ਕਿਸਾਨਾਂ ਨਾਲ ਕੀਤੀ ਗਈ ਮੀਟਿੰਗ
- 223 Views
- kakkar.news
- September 18, 2022
- Punjab
ਕਿਸਾਨਾਂ ਨੂੰ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕਰਨ ਲਈ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਪਿੰਡ ਕਬੂਲਸ਼ਾਹ ਖੁਬਣ ਅਤੇ ਸ਼ਤੀਰਵਾਲਾ ਵਿਖੇ ਕਿਸਾਨਾਂ ਨਾਲ ਕੀਤੀ ਗਈ ਮੀਟਿੰਗ
ਫਾਜ਼ਿਲਕਾ 18 ਸਤੰਬਰ 2022
ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੇ ਗੰਨਾ ਵਿਭਾਗ ਵੱਲੋਂ ਗੰਨੇ ਦੀ ਪੱਤਝੜ ਰੁੱਤ ਦੀ ਬਿਜਾਈ ਵੱਧ ਤੋਂ ਵੱਧ ਕਰਵਾਉਣ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ 17 ਸਤੰਬਰ 2022 ਦਿਨ ਸਨੀਵਾਰ ਨੂੰ ਫਾਜ਼ਿਲਕਾ ਦੇ ਪਿੰਡ ਕਬੂਲਸ਼ਾਹ ਖੁਬਣ ਅਤੇ ਸ਼ਤੀਰਵਾਲਾ ਵਿੱਚ ਵਿਭਾਗ ਵੱਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਪਿੰਡ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਖੰਡ ਮਿੱਲ ਦੇ ਗੰਨਾ ਵਿਭਾਗ ਦੇ ਮੁਖੀ ਪ੍ਰਿਥਵੀ ਰਾਜ ਅਤੇ ਹਲਕੇ ਦੇ ਸਰਵੇਅਰ ਮੈਨ ਪਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਗੰਨਾ ਵਿਭਾਗ ਮਿੱਲ ਦੇ ਮੁੱਖੀ ਪ੍ਰਿਥੀ ਰਾਜ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਫਸਲ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬੇ ਵਿੱਚ ਗੰਨਾ ਲਗਾਉਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਗੰਨਾ ਇੱਕ ਪੱਕੀ ਅਤੇ ਲਾਹੇਵੰਦ ਫਸਲ ਹੈ, ਇਸ ਲਈ ਪਹਿਲਾਂ ਉਹ ਬਹੁਤ ਵੱਡੇ ਰਕਬੇ ਵਿੱਚ ਗੰਨੇ ਦੀ ਬਿਜਾਈ ਕਰਦੇ ਸਨ, ਪੰਰਤੂ ਪਿਛਲੇ ਸਾਲਾਂ ਦੌਰਾਨ ਗੰਨੇ ਦੀ ਅਦਾਇਗੀ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਜਾਣ ਕਾਰਨ ਮਜ਼ਬੂਰਨ ਉਨ੍ਹਾਂ ਨੂੰ ਨਰਮੇ ਦੀ ਫਸਲ ਵੱਲ ਆਉਣਾ ਪਿਆ। ਇਸ ਸਾਲ ਭਾਰੀ ਬਰਸਾਤਾਂ ਕਾਰਨ ਸਾਡੀ ਨਰਮੇ ਦੀ ਫਸਲ ਬਹੁਤ ਪ੍ਰਭਾਵਿਤ ਹੋਈ।
ਇਸ ਉਪਰੰਤ ਸ੍ਰੀ. ਪ੍ਰਿਥੀ ਰਾਜ ਨੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਗੰਨੇ ਦੀ ਫਸਲ ਵੱਲ ਪੂਰਾ ਧਿਆਨ ਦਿੰਦੇ ਹੋਏ ਕਿਸਾਨਾਂ ਦੇ ਗੰਨੇ ਦੇ ਪਿਛਲੇ ਬਕਾਏ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਗੰਨੇ ਦੀ ਅਦਾਇਗੀ ਸਮੇਂ ਸਿਰ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਹੈ। ਇਸ ਲਈ ਗੰਨਾ ਕਾਸ਼ਤਕਾਰ ਘਬਰਾਉਣ ਨਾ ਅਤੇ ਵੱਧ ਤੋਂ ਵੱਧ ਰਕਬੇ ਵਿੱਚ ਗੰਨੇ ਦੀ ਬਿਜਾਈ ਕਰਨ। ਇਸ ਤੋਂ ਬਾਅਦ ਹਾਜ਼ਰ ਕਿਸਾਨਾਂ ਨੇ ਕਿਹਾ ਕਿ ਉਹ ਖੁਦ ਤਾਂ ਗੰਨੇ ਦੀ ਬਿਜਾਈ ਕਰਨਗੇ ਹੀ ਨਾਲ-ਨਾਲ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਗੰਨੇ ਦੀ ਬਿਜਾਈ ਲਈ ਉਤਸ਼ਾਹਿਤ ਕਰਨਗੇ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026