ਅਧਿਆਪਕ ਨਰਿੰਦਰ ਕੁਮਾਰ ਅਤੇ ਮੈਡਮ ਕਿਰਨਜੋਤੀ ਨੇ ਗੋਲਡ ਮੈਡਲ ਜਿੱਤੇ ਕੇ ਰਚਿਆ ਇਤਿਹਾਸ ਉਮਰ ਵਧੀ ਪਰ ਜਜ਼ਬਾ ਅਤੇ ਜੋਸ਼ ਨਹੀਂ ਘਟਿਆ
- 176 Views
- kakkar.news
- September 19, 2022
- Education Punjab
ਅਧਿਆਪਕ ਨਰਿੰਦਰ ਕੁਮਾਰ ਅਤੇ ਮੈਡਮ ਕਿਰਨਜੋਤੀ ਨੇ ਗੋਲਡ ਮੈਡਲ ਜਿੱਤੇ ਕੇ ਰਚਿਆ ਇਤਿਹਾਸ
ਉਮਰ ਵਧੀ ਪਰ ਜਜ਼ਬਾ ਅਤੇ ਜੋਸ਼ ਨਹੀਂ ਘਟਿਆ
ਫਾਜ਼ਿਲਕਾ, 19 ਸਤੰਬਰ
ਜਦੋਂ ਵੀ ਕਿਸੇ ਅਧਿਆਪਕ ਦਾ ਜ਼ਿਕਰ ਹੁੰਦਾ ਹੈ ਤਾਂ ਜ਼ਿਆਦਾ ਤਰ ਉਸਦੇ ਪੜ੍ਹਾਉਣ ਦੇ ਤਰੀਕੇ ਜਾਂ ਉਸ ਦੀਆਂ ਕੇਵਲ ਪੜ੍ਹਾਈ ਨਾਲ਼ ਜੁੜੀਆਂ ਪ੍ਰਾਪਤੀਆਂ ਦੀ ਹੀ ਗੱਲ ਹੁੰਦੀ ਹੈ।ਪਰ ਕੁੱਝ ਅਧਿਆਪਕ ਸਿੱਖਿਆ ਦੇ ਨਾਲ਼ ਨਾਲ਼ ਖੇਡਾਂ ਚ ਵੀ ਜੋ ਕਿ ਸਿੱਖਿਆ ਦਾ ਅਨਿਖੜਵਾਂ ਅੰਗ ਹਨ ਜਾਂ ਇੰਜ ਕਹਿ ਲਓ ਕਿ ਸਿੱਖਿਆ ਖੇਡਾਂ ਤੋਂ ਬਿਨਾ ਅਧੂਰੀ ਹੈ, ਵਿੱਚ ਜਿੱਥੇ ਉਹਨਾਂ ਦੇ ਵਿਦਿਆਰਥੀ ਮੱਲਾਂ ਮਾਰ ਰਹੇ ਹਨ। ਉੱਥੇ ਆਪ ਵੀ ਖੇਡਾਂ ਵਿੱਚ ਮੱਲਾਂ ਮਾਰ ਕੇ ਅਧਿਆਪਕ ਵਰਗ ਦਾ ਅਤੇ ਆਪਣੇ ਜਿਲ੍ਹੇ ਦਾ ਨਾਮ ਰੋਸ਼ਨ ਕਰ ਰਹੇ ਹਨ। ਏਦਾਂ ਦੇ ਹੀ ਦੋ ਅਧਿਆਪਕ ਨਰਿੰਦਰ ਕੁਮਾਰ ਅਤੇ ਮੈਡਮ ਕਿਰਨਜੋਤੀ ਜੋ ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਸਲੇਮਸ਼ਾਹ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ 400 ਮੀਟਰ ਦੌੜ ਚ ਨਰਿੰਦਰ ਕੁਮਾਰ ਨੇ ਉਮਰ ਗਰੁੱਪ 40-50 ਸਾਲ ਜਿਲ੍ਹੇ ਚ ਗੋਲਡ ਮੈਡਲ ਜਿੱਤ ਕੇ ਅਤੇ ਕਿਰਨਜੋਤੀ ਮੈਡਮ ਨੇ ਉਮਰ ਗਰੁੱਪ 40-50 ਸਾਲ ਵਿੱਚ ਟੇਬਲ ਟੈਨੀਸ ਚ ਜ਼ਿਲ੍ਹਾ ਪੱਧਰ ਤੇ ਗੋਲਡ ਮੈਡਲ ਹਾਸਿਲ ਕਰਕੇ ਆਪਣੇ ਸਕੂਲ ਦੇ ਨਾਲ ਨਾਲ ਆਪਣੇ ਬਲਾਕ ਅਤੇ ਆਪਣੇ ਜਿਲ੍ਹੇ ਫ਼ਾਜ਼ਿਲਕਾ ਤੇ ਸਿੱਖਿਆ ਵਿਭਾਗ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਅੱਗੇ ਤੋਂ ਵੀ ਕਰਦੇ ਰਹਿਣਗੇ । ਇਹਨਾਂ ਦਾ ਕਹਿਣਾ ਹੈ ਕਿ ਓਹਨਾ ਨੇ ਆਪਣੀ ਖੇਡ ਦੀ ਕਦੇ ਵੱਖਰਾ ਸਮਾ ਕੱਢ ਕੇ ਤਿਆਰੀ ਨਹੀਂ ਕੀਤੀ ਬੱਸ 16 ਸਾਲਾਂ ਦੀ ਨੌਕਰੀ ਦੌਰਾਨ ਸਕੂਲ਼ ਦੇ ਬੱਚਿਆਂ ਨਾਲ਼ ਹਰ ਖੇਡ ਖੁਦ ਖੇਡ ਕੇ ਸਿਖਾਉਂਦੇ ਰਹੇ ਹਨ ਜਿਸ ਨਾਲ ਉਹਨਾਂ ਦੀ ਆਪਣੀ ਵੀ ਤਿਆਰੀ ਹੁੰਦੀ ਰਹਿੰਦੀ ਹੈ। ਇਹਨਾਂ ਦੇ ਸਿਖਾਏ ਬੱਚੇ ਵੀ ਕਈ ਵਾਰ ਪੰਜਾਬ ਪੱਧਰ ਟੇ ਖੇਡ ਚੁੱਕੇ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਧੀਆ ਉਪਰਾਲੇ ਸਦਕਾ ਇਹਨਾਂ ਬੱਚਿਆਂ ਦੀ ਬਦੌਲਤ ਖੁੱਦ ਵੀ ਪੰਜਾਬ ਪੱਧਰ ਦੇ ਖੇਡ ਮੁਕਾਬਲੇ ਵਿੱਚ ਭਾਗ ਲੈਣਗੇ। ਇਹਨਾਂ ਅਧਿਆਪਕਾਂ ਦੀ ਇਸ ਪ੍ਰਾਪਤੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ,ਉੱਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅੰਜੂ ਸੇਠੀ, ਬੀਪੀਈਓ ਮੈਡਮ ਸੁਖਵਿੰਦਰ ਕੌਰ, ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ,ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਜ਼ਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ,ਬੀਐਟੀ ਵਰਿੰਦਰ ਕੁੱਕੜ, ਸੰਜੀਵ ਯਾਦਵ,ਪ੍ਰਿਸੀਪਲ ਹਰੀ ਚੰਦ ਕੰਬੋਜ,ਪ੍ਰਿਸੀਪਲ ਨੀਤੂ ਕੰਬੋਜ, ਪ੍ਰਿਸੀਪਲ ਪਰਵਿੰਦਰ ਕੰਬੋਜ,ਪ੍ਰਿਸੀਪਲ ਸੰਜੀਵ ਕੰਬੋਜ,ਪ੍ਰਿਸੀਪਲ ਮਨਦੀਪ ਥਿੰਦ, ਸਬ ਇੰਸਪੈਕਟਰ ਭੁਪਿੰਦਰ ਪਾਲ, ਸੀਐਚਟੀ ਪ੍ਰਵੀਨ ਕੌਰ, ਅਧਿਆਪਕ ਸੁਰਿੰਦਰਪਾਲ ਸਿੰਘ ਸੰਧੂ, ਮਨਜੀਤ ਸਿੰਘ ਸੰਧੂ, ਕੁਲਦੀਪ ਸਿੰਘ ਸੱਭਰਵਾਲ, ਇੰਦਰਜੀਤ ਸਿੰਘ ਗਿੱਲ, ਸਵੀਕਾਰ ਗਾਂਧੀ, ਕੁਲਵੰਤ ਸਿੰਘ,ਅਮਨ ਬਰਾੜ, ਸੰਦੀਪ ਸ਼ਰਮਾ,ਸਲੇਮਸ਼ਾਹ ਦੇ ਸਰਪੰਚ ਪੂਰਨ ਪ੍ਰਕਾਸ਼, ਮੁਲਾਜਮ ਮੰਚ ਸਲੇਮਸ਼ਾਹ ਦੇ ਆਗੂ ਬਲਦੇਵ ਜੋਸ਼ਨ, ਨਵਜੋਤ ਕੰਬੋਜ, ਸਮਾਜ ਸੇਵੀ ਸ਼ਮਿੰਦਰ ਸਿੰਘ ਆਵਾ,ਹਰਮੀਤ ਸਿੰਘ ਆਵਾ, ਸੰਜੀਵ ਮਾਰਸ਼ਲ , ਗੁਰਵਿੰਦਰ ਸਿੰਘ, ਰਣਜੀਤ ਕੰਬੋਜ, ਸਕੂਲ ਮੁੱਖੀ ਮੈਡਮ ਜਸਵਿੰਦਰ ਕੌਰ, ਸਕੂਲ ਸਟਾਫ ਮੈਂਬਰ ਰਾਕੇਸ਼ ਕੰਬੋਜ,ਰੋਸ਼ਨ ਕੰਬੋਜ,ਮੈਡਮ ਬਲਵਿੰਦਰ ਕੌਰ, ਵਰੁਣ ਛਾਬੜਾ,ਸਮੇਤ ਸਮੂਹ ਅਧਿਆਪਕਾ ਵੱਲੋਂ ਵਧਾਈਆਂ ਅਤੇ ਸਟੇਟ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024