ਏਡੀਆਈਪੀ ਸਕੀਮ (ਬਨਾਵਟੀ ਅੰਗ ਮੁਹੱਈਆ ਕਰਾਉਣ ਸਬੰਧੀ) ਆਗਾਮੀ ਮਹੀਨੇ ‘ਚ ਲਗਾਏ ਜਾਣਗੇ ਸ਼ਨਾਖਤੀ ਕੈਂਪ – ਡਿਪਟੀ ਕਮਿਸ਼ਨਰ
- 92 Views
- kakkar.news
- September 19, 2022
- Health Punjab
ਏਡੀਆਈਪੀ ਸਕੀਮ (ਬਨਾਵਟੀ ਅੰਗ ਮੁਹੱਈਆ ਕਰਾਉਣ ਸਬੰਧੀ) ਆਗਾਮੀ ਮਹੀਨੇ ‘ਚ ਲਗਾਏ ਜਾਣਗੇ ਸ਼ਨਾਖਤੀ ਕੈਂਪ – ਡਿਪਟੀ ਕਮਿਸ਼ਨਰ
– ਕਿਹਾ, ਕੈਂਪਾਂ ਦਾ ਲਾਭ ਲੈਣ ਲਈ ਦਿਵਿਯਾਂਗਜਨ ਆਪਣੇ ਨੇੜਲੇ ਸੇਵਾ ਕੇਂਦਰ ਵਿਖੇ ਰਜਿਸਟਰੇਸ਼ਨ ਕਰਵਾਉਣ
ਫਿਰੋਜਪੁਰ ( ਸੁਭਾਸ਼ ਕੱਕੜ), 19 ਸਤੰਬਰ :
ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰੈਡ ਕਰਾਸ ਅਤੇ ਭਾਰਤੀ ਨਕਲੀ ਅੰਗ ਨਿਰਮਾਨ ਨਿਗਮ ਦੇ ਸਹਿਯੋਗ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਦਿਵਿਯਾਗਜਨਾਂ ਲਈ ਬਨਾਵਟੀ ਅੰਗ, ਟਰਾਈਸਾਇਕਲ, ਵ੍ਹੀਲਚੇਅਰ, ਫੜੀਆਂ, ਕੰਨਾਂ ਲਈ ਮਸ਼ੀਨਾਂ, ਮੰਦ ਬੁਧੀ ਬੱਚਿਆਂ ਲਈ ਕਿੱਟਾਂ, ਨੇਤਰਹੀਨਾਂ ਲਈ ਸਮਾਰਟ ਕੈਟ ਤੇ ਸਮਾਰਟ ਫੋਨ ਆਦਿ ਮੁਫ਼ਤ ਮੁੱਹਈਆ ਕਰਵਾਉਣ ਲਈ ਅਕਤੂਬਰ 2022 ਵਿੱਚ ਸ਼ਨਾਖਤੀ ਕੈਂਪ ਲਗਾਏ ਜਾਣੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗਾਂ ਦੀ ਜ਼ਰੂਰਤ ਹੈ ਉਹ ਕੈਂਪ ਲੱਗਣ ਤੋਂ ਪਹਿਲਾਂ ਆਪਣੇ ਨੇੜਲੇ ਸੇਵਾ ਕੇਂਦਰ ਵਿਖੇ ਰਜਿਸਟਰੇਸ਼ਨ ਕਰਵਾਉਣ ਤਾਂ ਕਿ ਉਹ ਅਗਲੇ ਮਹੀਨੇ ਲੱਗਣ ਵਾਲੇ ਕੈਂਪਾਂ ਵਿਚ ਭਾਗ ਲੈ ਸਕਣ।
ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਲਈ ਸਿਵਲ ਸਰਜਨ, ਫਿਰੋਜ਼ਪੁਰ ਵੱਲੋਂ ਜਾਰੀ ਦਿਵਿਯਾਗਤਾਂ ਦਾ 40% ਤੋਂ ਉਪਰ ਸਰਟੀਫਿਕੇਟ, ਇਕ ਪਾਸਪੋਰਟ ਸਾਈਜ਼ ਫੋਟੋ ਜਿਸ ਵਿੱਚ ਅਪੰਗਤਾ ਦਿਖਾਈ ਦਿੰਦੀ ਹੋਵੇ, ਆਧਾਰ ਕਾਰਡ ਅਤੇ ਵੋਟਰ ਕਾਰਡ ( ਅਸਲ ਅਤੇ ਫੋਟੋ ਕਾਪੀ) ਅਤੇ ਸਮਰੱਥ ਅਧਿਕਾਰੀ ਸਬੰਧਤ ( ਬੀ.ਡੀ.ਪੀ.ਓ/ ਤਹਿਸੀਲਦਾਰ) ਵੱਲੋਂ ਜਾਰੀ ਆਮਦਨ (ਪ੍ਰਤੀ ਮਹੀਨਾ) ਸਰਟੀਫਿਕੇਟ ਹੋਣੇ ਚਾਹੀਦੇ ਹਨ। ਇਹ ਸਹੂਲਤਾਂ ਉਨ੍ਹਾਂ ਹੀ ਵਿਅਕਤੀਆਂ ਨੂੰ ਦਿੱਤੀਆ ਜਾਣਗੀਆਂ ਜਿਨ੍ਹਾਂ ਦੀ ਮਾਸਿਕ ਆਮਦਨ 15000/-ਰੁਪਏ ਤੋਂ ਘੱਟ ਹੋਵੇ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਕੋਈ ਸਹੂਲਤ ਪ੍ਰਾਪਤ ਨਾ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਮੋਟਰਾਈਜਡ ਟਰਾਈਸਾਇਕਲ ਉਨ੍ਹਾਂ ਦਿਵਿਯਾਗਜਨਾਂ ਨੂੰ ਹੀ ਦਿੱਤੀ ਜਾਵੇਗੀ । ਜਿਨ੍ਹਾਂ ਕੋਲ ਘੱਟੋ-ਘੱਟ 80% ਦਿਵਿਯਾਂਗਤਾ ਦਾ ਸਰਟੀਫਿਕੇਟ ਹੋਵੇਗਾ।
—-
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024