ਖੇਡਾਂ ਵਤਨ ਪੰਜਾਬ ਦੀਆਂ-2022 ਹੈਂਡਬਾਲ, ਨੈੱਟਬਾਲ ਅਤੇ ਕਿੱਕਬਾਕਸਿੰਗ ਖੇਡਾਂ ਦੀ ਸ਼ੁਰੂਆਤ
- 113 Views
- kakkar.news
- September 19, 2022
- Education Punjab Sports
ਖੇਡਾਂ ਵਤਨ ਪੰਜਾਬ ਦੀਆਂ-2022
ਹੈਂਡਬਾਲ, ਨੈੱਟਬਾਲ ਅਤੇ ਕਿੱਕਬਾਕਸਿੰਗ ਖੇਡਾਂ ਦੀ ਸ਼ੁਰੂਆਤ
ਫਾਜ਼ਿਲਕਾ,ਫਿਰੋਜਪੁਰ ( ਸੁਭਾਸ਼ ਕੱਕੜ) 19 ਸਤੰਬਰ
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਜਿਲ੍ਹਾ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਲੜੀ ਅਨੁਸਾਰ ਅੱਜ ਹੈਂਡਬਾਲ, ਨੈੱਟਬਾਲ ਅਤੇ ਕਿੱਕਬਾਕਸਿੰਗ ਦੇ ਖੇਡ ਮੁਕਾਬਲੇ ਸ਼ੁਰੂ ਹੋਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਹੈਂਡਬਾਲ ਅਤੇ ਨੈੱਟਬਾਲ ਖੇਡ ਸਰਕਾਰੀ ਸੀਨੀਅਰ ਸਕੈਂ. ਸਕੂਲ (ਲੜਕੇ) ਅਬੋਹਰ ਅਤੇ ਕਿੱਕ ਬਾਕਸਿੰਗ ਖੇਡ ਰੈਡ ਰੋਜ਼ ਪਬਲਿਕ ਸਕੂਲ ਜੰਡਵਾਲਾ ਵਿਖੇ ਕਰਵਾਈ ਜਾ ਰਹੀ ਹੈ।
ਜਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਹੈਂਡਬਾਲ ਅੰਡਰ 14 ਗਰੁੱਪ ਲੜਕੀਆਂ ਵਿੱਚ ਵਰਿਆਮ ਖੇੜਾ (ਬਲਾਕ ਅਬੋਹਰ) ਦੀ ਟੀਮ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀ ਸਕੈਂ. ਸਕੂਲ ਜਲਾਲਾਬਾਦ ਦੀ ਟੀਮ ਨੇ ਦੂਜਾ ਅਤੇ ਮਾਇਆ ਦੇਵੀ ਸਕੂਲ ਕੇਰਾ ਖੇੜਾ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਮੁਕਾਬਲਿਆਂ ਵਿੱਚ ਰਾਮਸਰਾ ਦੀ ਟੀਮ ਨੇ ਪਹਿਲਾ, ਭਾਗੂ ਦੀ ਟੀਮ ਨੇ ਦੂਜਾ ਅਤੇ ਅਬੋਹਰ ਦੀ ਟੀਮ ਨੇ ਤੀਜਾ ਸਥਾਲ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਵਰਿਆਮ ਖੇੜਾ ਦੀ ਟੀਮ ਪਹਿਲੇ, ਸਰਕਾਰੀ ਕੰਨਿਆ ਸਕੂਲ ਜਲਾਲਾਬਾਦ ਦੀ ਟੀਮ ਦੂਜੇ ਅਤੇ ਮਾਇਆ ਦੇਵੀ ਸਕੂਲ ਕੇਰਾ ਖੇੜਾ ਦੀ ਟੀਮ ਤੀਜੇ ਸਥਾਨ ਤੇ ਰਹੀ। ਅੰਡਰ 17 ਲੜਕੇ ਹੈਂਡਬਾਲ ਦੇ ਮੁਕਾਬਲਿਆਂ ਵਿੱਚ ਸਸਸਸ (ਲੜਕੇ) ਅਬੋਹਰ ਦੀ ਟੀਮ ਨੇ ਪਹਿਲਾ, ਰਾਮਸਰਾ ਦੀ ਟੀਮ ਨੇ ਦੂਜਾ ਅਤੇ ਭਾਗੂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਨੈੱਟਬਾਲ ਦੇ ਖੇਡ ਮੁਕਾਬਲਿਆਂ ਵਿੱਚ ਅੰਡਰ 14 ਲੜਕੀਆਂ ਵਿੱਚ ਪੈਨਸੀਆ ਜਲਾਲਾਬਾਦ ਦੀ ਟੀਮ ਨੇ ਪਹਿਲਾ, ਬ੍ਰਹਮਰਿਸ਼ੀ ਸਕੂਲ ਅਬੋਹਰ ਦੀ ਟੀਮ ਨੇ ਦੂਜਾ ਅਤੇ ਮਾਇਆ ਦੇਵੀ ਸਕੂਲ ਕੇਰਾ ਖੇੜਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਅੰਡਰ 14 ਲੜਕਿਆ ਵਿੱਚ ਪੈਨਸੀਆ ਸਕੂਲ ਜਲਾਲਾਬਾਦ ਦੀ ਟੀਮ ਨੇ ਪਹਿਲਾ, ਮਾਇਆ ਦੇਵੀ ਸਕੂਲ ਕੇਰਾ ਖੇੜਾ ਦੀ ਟੀਮ ਨੇ ਦੂਜਾ ਅਤੇ ਭਾਗੂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕਿਆਂ ਵਿੱਚ ਪੈਨਸੀਆ ਸਕੂਲ ਜਲਾਲਾਬਾਦ ਦੀ ਟੀਮ ਨੇ ਪਹਿਲਾ, ਬ੍ਰਹਮਰਿਸ਼ੀ ਸਕੂਲ ਅਬੋਹਰ ਦੀ ਟੀਮ ਨੇ ਦੂਜਾ ਅਤੇ ਮਾਇਆ ਦੇਵੀ ਸਕੂਲ ਕੇਰਾ ਖੇੜਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕੀਆਂ ਵਿੱਚ ਪੈਨਸੀਆ ਸਕੂਲ ਜਲਾਲਾਬਾਦ ਦੀ ਟੀਮ ਪਹਿਲੇ, ਬ੍ਰਹਮਰਿਸ਼ੀ ਸਕੂਲ ਅਬੋਹਰ ਦੀ ਟੀਮ ਦੂਜੇ ਅਤੇ ਸਸਸ ਸਕੂਲ (ਲੜਕੀਆਂ) ਜਲਾਲਾਬਾਦ ਦੀ ਟੀਮ ਤੀਜੇ ਸਥਾਨ ਤੇ ਰਹੀ।
ਇਸ ਮੌਕੇ ਸ੍ਰੀ ਕੁਲਦੀਪ ਕੁਮਾਰ (ਦੀਪ ਕੰਬੋਜ) ਆਪ ਆਗੂ ਆਪਣੀ ਟੀਮ ਸਮੇਤ ਹਾਜ਼ਰ ਹੋਏ। ਇਨ੍ਹਾਂ ਖੇਡ ਮੁਕਾਬਿਲਆਂ ਦੀ ਸੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਹੈਂਡਬਾਲ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸ਼੍ਰੀ ਰਜੇਸ਼ ਸਚਦੇਵਾ ਪ੍ਰਿੰਸੀਪਲ ਸਸਸਸ (ਲੜਕੇ) ਅਬੋਹਰ ਵੀ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ਼੍ਰੀ ਹਰਪਿੰਦਰਜੀਤ ਸਿੰਘ ਕੁਸ਼ਤੀ ਕੋਚ , ਸ੍ਰੀ ਹਰਦੀਪ ਸਿੰਘ ਡੀ.ਪੀ.ਈ. ਰਾਮਸਰਾ, ਸ਼੍ਰੀ ਭੁਪਿੰਦਰ ਸਿੰਘ ਕੁਸ਼ਤੀ ਕੋਚ ਵੀ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024