- 133 Views
- kakkar.news
- September 22, 2022
- Punjab
#ਮੀਂਹ_ਅਲਰਟ 🔴
ਘੱਟ ਦਬਾਅ ਦਾ ਪੰਜਾਬ ਚ’ ਅਸਿੱਧੇ ਤੌਰ ਤੇ ਮੀਂਹ ਨਾਲ ਪਵੇਗਾ ਪ੍ਰਭਾਵ।
Mamdot Sanjiv Madan 22 September
🟥ਯੂਪੀ ਤੇ ਬਣੇ ਘੱਟ ਦਬਾਅ ਦੇ ਖੇਤਰ ਤੋਂ ਆ ਰਹੀਆਂ ਨਮ ਪੂਰਬੀ ਹਵਾਵਾਂ ਅਤੇ ਪੱਛਮੀ ਜੈੱਟ ਦੇ ਪੰਜਾਬ ਵੱਲ ਖਿਸ਼ਕਣ ਕਾਰਨ ਅਗਲੇ 3-4 ਦਿਨਾਂ ਦੌਰਾਨ ਪੰਜਾਬ ਦੇ ਕਈ ਖੇਤਰਾਂ ਚ’ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਣਾ ਹੈ, ਖਾਸਕਰ 24-25 ਸਤੰਬਰ ਜਲੰਧਰ, ਕਪੂਰਥਲਾ, ਹੁਸਿਆਰਪੁਰ, ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਬਰਨਾਲਾ, ਮੋਗਾ, ਲੁਧਿਆਣਾ, ਰੋਪੜ, ਫਤਿਹਗੜ ਸਾਹਿਬ, ਮੋਹਾਲੀ, ਅਤੇ ਚੰਡੀਗੜ ਦੇ ਬਹੁਤੇ ਖੇਤਰਾਂ ਚ ਚੰਗੇ ਮੀਂਹ ਦੀ ਆਸ ਹੈ। ਇਹਨੀ ਦਿਨੀਂ ਪੰਜਾਬ ਚ’ ਨੀਵੇਂ ਬੱਦਲਾਂ ਨਾਲ ਥੋੜੇ-ਬਹੁਤ ਭਾਗਾਂ ਚ’ ਝੜੀ ਵਰਗਾ ਮਾਹੌਲ ਬਣਦਾ ਜਾਪ ਰਿਹਾ ਜਿਸ ਨਾਲ ਦਿਨ ਦੇ ਪਾਰੇ ਚ’ ਸੋਹਣੀ ਗਿਰਾਵਟ ਹੋਣ ਨਾਲ ਦਿਨ ਠੰਡੇ ਰਹਿਣਗੇ।
🟦ਪੰਜਾਬ ਦੇ ਰਹਿੰਦੇ ਭਾਗਾਂ ਚ ਵੀ ਅਗਲੇ 3-4 ਦਿਨ ਕੁਝ ਖੇਤਰ ਚ’ 1-2 ਵਾਰ ਤੇਜ ਮੀਂਹ ਦੀ ਝੱਟ ਲੱਗ ਸਕਦੀ ਹੈ, ਹਲਾਂਕਿ ਇਹਨਾਂ ਖੇਤਰਾਂ ਚ ਮੀਂਹ ਟੁੱਟਵਾਂ ਹੀ ਰਹੇਗਾ। ਹਨੂੰਮਾਨਗੜ, ਗੰਗਾਨਗਰ, ਸਿਰਸਾ ਖੇਤਰ ਵੀ ਕਾਰਵਾਈ ਦੀ ਉਮੀਦ ਰਹੇਗੀ। ਅੱਜ ਵੀ ਪੂਰਬੀ ਮਾਲਵਾ ਚ’ ਪੈਂਦੇ ਜਿਲ੍ਹਿਆਂ ਚ ਕਿਤੇ-ਕਿਤੇ ਹਲਕੀਆਂ ਫੁਹਾਰਾਂ ਪਈਆਂ ਜਦਕਿ ਹੁਸਿਆਰਪੁਰ, ਗੜਸ਼ੰਕਰ, ਜਲੰਧਰ, ਫਗਵਾੜਾ, ਅਮ੍ਰਿਤਸਰ ਅਤੇ ਕਪੂਰਥਲਾ ਖੇਤਰ ਕਿਤੇ-ਕਿਤੇ ਚੰਗੀ ਕਾਰਵਾਈ ਹੋਈ।
#ਖੇਤੀ_ਸਲਾਹ ਮਟਰ ਅਤੇ ਆਲੂ ਦੀ ਬਿਜਾਈ ਵਾਲੇ ਕਿਸਾਨ ਵੀਰਾਂ ਨੂੰ ਇਹੀ ਸਾਲਾਹ ਕਿ 25-26 ਸਤੰਬਰ ਤੱਕ ਫਸਲ ਦੀ ਬਿਜਾਈ ਨੂੰ ਟਾਲ ਦੇਣ।


