ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਰਵਾਈ ਸਿਵਲ ਹਸਪਤਾਲ ਵਿਖੇ ਪੰਘੂੜੇ ਦੀ ਸ਼ੁਰੂਆਤ
- 162 Views
- kakkar.news
- September 23, 2022
- Health Punjab
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਰਵਾਈ ਸਿਵਲ ਹਸਪਤਾਲ ਵਿਖੇ ਪੰਘੂੜੇ ਦੀ ਸ਼ੁਰੂਆਤ
ਫਾਜਿਲ਼ਕਾ, 23 ਸਤੰਬਰ
ਅਨੁਜ ਟੀਨੂੰ ਕੱਕੜ
ਫਾਜਿ਼ਲਕਾ ਦੇ ਸਿਵਲ ਹਸਪਤਾਲ ਵਿਖੇ ਪੰਘੂੜੇ ਦੀ ਸ਼ੁਰੂਆਤ ਅੱਜ ਹਲਕਾ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤੀ ਨੇ ਕੀਤੀ ।
ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾਨੇ ਕਿਹਾ ਕਿ ਇਹ ਇਕ ਚੰਗੀ ਪਹਿਲ ਹੈ ਅਤੇ ਕਈ ਵਾਰ ਕੁਝ ਲੋਕ ਨਵ ਜੰਮੇ ਬੱਚਿਆਂ ਨੂੰ ਲਾਵਾਰਿਸ ਛੱਡ ਜਾਂਦੇ ਹਨ, ਪਰ ਹੁਣ ਅਜਿਹੇ ਲੋਕ ਜ਼ੋ ਕਿਸੇ ਮਜਬੂਰੀ ਵਿਚ ਬੱਚੇ ਨੂੰ ਪਾਲਣਾ ਨਹੀਂ ਚਾਹੁੰਦੇ ਉਹ ਆਪਣੇ ਬੱਚੇ ਨੂੰ ਇਸ ਪੰਘੂੜੇ ਵਿਚ ਛੱਡ ਜਾਣਗੇ ਜਿੱਥੋਂ ਇਸ ਨੂੰ ਪ੍ਰਸ਼ਾਸਨ ਵੱਲੋਂ ਸੰਭਾਲਿਆ ਜਾਵੇਗਾ।
ਇਸ ਪੰਘੂੜੇ ਦੀ ਸਥਾਪਤੀ ਵਿਚ ਲਾਇੰਨਜ ਕਲੱਬ ਦਾ ਵੀ ਸਹਿਯੋਗ ਰਿਹਾ ਹੈ।
ਇਸ ਮੌਕੇ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਪਹਿਲਾਂ ਇਸ ਤਰਾਂ ਦਾ ਪੰਘੂੜਾ ਸਿਵਲ ਹਸਪਤਾਲ ਵਿਚ ਲਗਾਇਆ ਹੋਇਆ ਹੈ ਅਤੇ ਇਹ ਲਾਹੇਵੰਦ ਰਿਹਾ ਸੀ ਕਿਊਂਕਿ ਜਦੋਂ ਕੋਈ ਬੱਚਾ ਇਸ ਵਿਚ ਛੱਡ ਜਾਂਦਾ ਹੈ ਤਾਂ ਬੱਚੇ ਦੀ ਜਾਨ ਬਚ ਜਾਂਦੀ ਹੈ ਅਤੇ ਉਸਨੂੰ ਅਡੋਪਸਨ ਏਂਜ਼ਸੀ ਦੇ ਮਾਰਫ਼ਤ ਲੌੜਵੰਦ ਜ਼ੋੜੇ ਨੂੰ ਗੋਦ ਦਿੱਤਾ ਜਾਂਦਾ ਹੈ ਜਿੰਨ੍ਹਾਂ ਦੇ ਪਹਿਲਾਂ ਤੋਂ ਬੱਚਾ ਨਹੀਂ ਹੁੰਦਾ ਹੈ।
ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਨੇ ਦੱਸਿਆ ਕਿ ਅਜਿਹੇ ਬੱਚਿਆਂ ਦੀ ਜਿ਼ਲ੍ਹਾ ਬਾਲ ਸੁਰੱਖਿਆ ਯੁਨਿਟ ਵੱਲੋਂ ਸੰਭਾਲ ਕੀਤੀ ਜਾਂਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜ਼ੇਕਰ ਕੋਈ ਵੀ ਕਿਸੇ ਵੀ ਮਜਬੂਰੀ ਵਿਚ ਬੱਚੇ ਨੂੰ ਪਾਲਣਾ ਨਹੀਂ ਚਾਹੁੰਦਾ ਹੈ ਤਾਂ ਉਹ ਆਪਣੇ ਨਵ ਜੰਮੇ ਬੱਚੇ ਨੂੰ ਚੁੱਪ ਚਾਪ ਇਸ ਪੰਘੂੜੇ ਵਿਚ ਂਛੱਡ ਜਾਵੇ ਤਾਂ ਉਸਦੀ ਸੰਭਾਲ ਪ੍ਰਸ਼ਾਸਨ ਕਰੇਗਾ ਅਤੇ ਇੱਥੇ ਬੱਚਾ ਛੱਡਣ ਵਾਲੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਹੁੰਦੀ ਹੈ।
ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਨੇ ਦੱਸਿਆ ਕਿ ਅਬੋਹਰ ਦੇ ਪੰਘੂੜੇ ਵਿਚ ਮਿਲੇ ਬੱਚੇ ਬਹੁਤ ਚੰਗੇ ਪਰਿਵਾਰਾਂ ਵੱਲੋਂ ਗੋਦ ਲਏ ਗਏ ਹਨ।
ਇਸ ਮੌਕੇ ਸ੍ਰੀ ਅਰੁਣ ਵਧਵਾ, ਡਾ: ਐਰਿਕ, ਡਾ:ਰੋਹਿਤ ਗੋਇਲ ਆਦਿ ਵੀ ਹਾਜਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024