ਵਿਜੀਲੈਂਸ ਬਿਉਰੋ,ਫਿਰੋਜਪੁਰ ਰੇਂਜ ਵਲੋ ਭਗੋੜਾ ਦੋਸ਼ੀ ਗ੍ਰਿਫਤਾਰ
- kakkar.news
- July 5, 2024
- Crime Punjab
ਵਿਜੀਲੈਂਸ ਬਿਉਰੋ,ਫਿਰੋਜਪੁਰ ਰੇਂਜ ਵਲੋ ਭਗੋੜਾ ਦੋਸ਼ੀ ਗ੍ਰਿਫਤਾਰ
ਫਿਰੋਜਪੁਰ 05 ਜੁਲਾਈ 2024 (ਅਨੁਜ ਕੱਕੜ ਟੀਨੂੰ)
ਸ੍ਰੀ ਰਾਜ ਕੁਮਾਰ ਸਾਮਾ, ਡੀ.ਐਸ.ਪੀ. ਵਿਜੀਲੈਂਸ ਬਿਊਰੋ, ਰੇਂਜ ਫਿਰੋਜਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੁੱਕਦਮਾ ਨੰਬਰ 11 ਮਿਤੀ 21.05.2018 ਅ/ਧ 7,8, ਪੀ.ਸੀ. ਐਕਟ 1988 ਐਜ ਅਮੈਡਿਡ ਬਾਏ ਪੀ.ਸੀ. (Amendment ) ਐਕਟ 2018 ਥਾਣਾ ਵਬ ਫਿਰੋਜਪੁਰ ਦੇ ਦੋਸ਼ੀ ਜਗਸੀਰ ਸਿੰਘ ਕਲਾਸ-4 ਵਾਰਡ ਸਰਵੈਂਟ ਸਿਵਲ ਹਸਪਤਾਲ ਫਿਰੋਜਪੁਰ, ਜ਼ੋ ਕਿ ਮਾਨਯੋਗ ਅਦਾਲਤ ਸ੍ਰੀ ਕੇਵਲ ਕ੍ਰਿਸ਼ਨ ਐਡੀਸ਼ਨਲ ਸ਼ੈਸ਼ਨ ਜੱਜ ਫਿਰੋਜਪੁਰ ਜੀ ਵਲੋ ਮਿਤੀ 29.07.2023 ਨੂੰ ਭਗੋੜਾ ਕਰਾਰ ਦਿੱਤਾ ਗਿਆ ਸੀ। ਦੋਸ਼ੀ ਜਗਸੀਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਉਰੋ ਫਿਰੋਜਪੁਰ ਦੀ ਟੀਮ ਕਾਫੀ ਅਰਸੇ ਤੋ ਤਲਾਸ਼ ਕਰ ਰਹੀ ਸੀ, ਜੋ ਕਿ ਅੱਜ ਮਿਤੀ 05.07.2024 ਨੂੰ ਉਕਤ ਦੋਸ਼ੀ ਜਗਸੀਰ ਸਿੰਘ ਕਲਾਸ-4 ਸਿਵਲ ਹਸਪਤਾਲ ਫਿਰੋਜਪੁਰ ਨੂੰ ਵਿਜੀਲੈਂਸ ਬਿਉਰੋ ਦੀ ਟੀਮ ਵਲੋ ਕਾਬੂ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਵਿਜੀਲੈਂਸ ਬਿਉਰੋ, ਰੇਂਜ ਫਿਰੋਜਪੁਰ ਦੀ ਟੀਮ ਇੰਸਪੈਕਟਰ ਮੋਹਿਤ ਧਵਨ, ਏ.ਐਸ.ਆਈ. ਸਤਨਾਮ ਸਿੰਘ, ਏ.ਐਸ.ਆਈ. ਕਿਸ਼ਨ ਚੰਦ, ਏ.ਐਸ.ਆਈ ਨਰਿੰਦਰਪਾਲ ਸਿੰਘ, ਮੁੱਖ ਸਿਪਾਹੀ ਗੁਰਬਾਜ ਸਿੰਘ, ਐਚ.ਸੀ. ਨਵਜੀਤ ਕੁਮਾਰ, ਸੀਨੀਅਰ ਸਿਪਾਹੀ ਜਤਿੰਦਰ ਸਿੰਘ, ਲੇਡੀ ਸਿਪਾਹੀ ਹਰਮਨਦੀਪ ਕੋਰ ਵਲੋ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ। ਜ਼ੋ ਮਾਨਯੋਗ ਅਦਾਲਤ ਵਲੋ ਦੋਸ਼ੀ ਉਕਤ ਨੂੰ ਕੇਂਦਰੀ ਜੇਲ ਫਿਰੋਜਪੁਰ ਵਿਖੇ ਭੇਜ ਦਿੱਤਾ ਗਿਆ ਹੈ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026