ਡਿਪਲੋਮਾ ਇੰਜੀਨੀਅਰ ਐਸੋਸ਼ੀਏਸ਼ਨ ਪੀ.ਡਬਲਊ.ਡੀ ਫਿਰੋਜ਼ਪੁਰ ਵੱਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦਾ ਕੀਤਾ ਸਮੱਰਥਨ
- 129 Views
- kakkar.news
- December 6, 2023
- Politics Punjab
ਡਿਪਲੋਮਾ ਇੰਜੀਨੀਅਰ ਐਸੋਸ਼ੀਏਸ਼ਨ ਪੀ.ਡਬਲਊ.ਡੀ ਫਿਰੋਜ਼ਪੁਰ ਵੱਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦਾ ਕੀਤਾ ਸਮੱਰਥਨ
ਫਿਰੋਜ਼ਪੁਰ 06 ਦਸੰਬਰ 2023 (ਅਨੁਜ ਕੱਕੜ ਟੀਨੂੰ)
ਕਲੈਰੀਕਲ ਕਾਮਿਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਅੜੀਅਲ ਵਰਤੀਰੇ ਨੂੰ ਲੈ ਕੇ ਹੜਤਾਲ 29ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ 5 ਦਸੰਬਰ ਨੂੰ ਮੁਲਾਜ਼ਮਾਂ ਨਾਲ ਮੀਟਿੰਗ ਤਾਂ ਕੀਤੀ ਪਰ ਕਿਸੇ ਵੀ ਮੰਗ ਨੂੰ ਪੂਰਾ ਕਰਨ ਤੋ ਮੁਕਰ ਗਈ, ਜਿਸ ਕਰਕੇ ਹੌਲੀ ਹੌਲੀ ਪੂਰੀਆਂ ਮੁਲਾਜ਼ਮ ਜੱਥੇਬੰਦੀਆਂ ਦਾ ਰੋਸ਼ ਪੰਜਾਬ ਸਰਕਾਰ ਖਿਲਾਫ਼ ਦਿਨ ਬੇ ਦਿਨ ਵੱਧਦਾ ਜਾ ਰਿਹਾ ਹੈ। ਇਸ ਲੜੀ ਦੇ ਤਹਿਤ ਅੱਜ ਡਿਪਲੋਮਾ ਇੰਜੀਨੀਅਰ ਐਸੋਸ਼ੀਏਸ਼ਨ ਪੀ.ਡਬਲਊ.ਡੀ (ਬੀ ਐਂਡ ਆਰ ) ਫਿਰੋਜ਼ਪੁਰ ਵੱਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦਾ ਸਮਰਥਨ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਡਿਪਲੋਮਾ ਇੰਜੀਨੀਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਲਖਬੀਰ ਸਿੰਘ( ਏ.ਈ), ਮੀਤ ਪ੍ਰਧਾਨ ਨਰਿੰਦਰ ਮੋਹਣ ਕੱਕੜ (ਏ.ਈ) ਚੰਦਰ ਸ਼ੇਖਰ ਜੇ.ਈ, ਸੁਰਿੰਦਰ ਸਿੰਘ ਜੇ.ਈ, ਮੱਖਣ ਸਿੰਘ ਜੇ.ਈ, ਰੀਸ਼ਭ ਅਗਰਵਾਲ ਜੇ.ਈ, ਦਪਿੰਦਰਪਾਲ ਸਿੰਘ ਜੇ.ਈ, ਅਮਿਤ ਕੁਮਾਰ ਜੇ.ਈ, ਸੋਨੀਆ ਜੇ.ਈ ਅਤੇ ਲਵਪ੍ਰੀਤ ਸਿੰਘ ਜੇ.ਈ ਨੇ ਸਮਰਥਨ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਬਹੁਤ ਮਾੜਾ ਵਤੀਰਾ ਕਰ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਹੈ ਜਿਸ ਦੇ ਰੋਸ਼ ਵਜੋਂ ਅਸੀ ਕਲੈਰੀਕਲ ਯੂਨੀਅਨ ਨੂੰ ਆਪਣਾ ਸਮਰਥਨ ਦੇ ਰਹੇ ਹਾਂ ਤਾਂ ਜੋ ਪੰਜਾਬ ਸਰਕਾਰ ਖਿਲਾਫ ਇਕੱਠੇ ਹੋ ਆਪਣੀਆਂ ਮੰਗਾਂ ਦਾ ਨਿਪਟਾਰਾ ਕਰਵਾ ਸਕੀਏ । ਉਨ੍ਹਾਂ ਕਿਹਾ ਕਿ ਸਾਨੂੰ ਜੋ ਵੀ ਪੀ.ਐਸ.ਐਮ.ਐਸ.ਯੂ ਵੱਲੋਂ ਜੋ ਵੀ ਕਿਹਾ ਜਾਵੇਗਾ ਹੋਵੇਗਾ ਅਸੀਂ ਪੂਰੀ ਤਰ੍ਹਾਂ ਇਨ੍ਹਾਂ ਦੇ ਨਾਲ ਖੜੇ ਰਹਾਂਗੇ। ਇਸ ਮੌਕੇ ਪੀ.ਐਸ.ਐਮ.ਐਸ.ਯੂ ਦੇ ਸੂਬਾ ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ, ਜਿਲ੍ਹਾਂ ਪ੍ਰਧਾਨ ਮਨਹੋਰ ਲਾਲ, ਪ੍ਰਦੀਪ ਵਿਨਾਇਕ ਜਿਲ੍ਹਾਂ ਖਜ਼ਾਨਚੀ, ਜਗਸੀਰ ਸਿੰਘ ਭਾਂਗਰ ਜਿਲ੍ਹਾਂ ਮੀਤ ਪ੍ਰਧਾਨ, ਸੋਨੂੰ ਕਸ਼ਅਪ ਵਾਈਸ ਜਨਰਲ ਸਕੱਤਰ, ਹਰਮੀਤ ਮੱਲ੍ਹੀ ਫੂਡ ਸਪਲਾਈ ਵਿਭਾਗ, ਸੁਖਚੈਨ ਸਿੰਘ ਸਟੈਨੋ ਸਿੱਖਿਆ ਵਿਭਾਗ ਸਮੇਤ ਵੱਡੀ ਗਿਣਤੀ ਵਿਚ ਕਲੈਰੀਕਲ ਯੂਨੀਅਨ ਦੇ ਅਹੁੱਦੇਦਾਰ ਹਜ਼ਾਰ ਸਨ।
ਦੂਜੇ ਪਾਸੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਵੱਲੋ ਸੂਬਾ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਆਪਣਾ ਰੁੱਖ ਸਾਫ ਕਰਦੇ ਹੋਏ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਜਲਦੀ ਸਾਡੀਆਂ ਮੰਗ ਵੱਲ ਧਿਆਨ ਨਾ ਦਿੱਤਾ ਤਾਂ 9 ਦਸੰਬਰ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੂਬਾ ਪੱਧਰੀ ਰੈਲੀ ਮੋਹਾਲੀ ਵਿਚ ਕੀਤੀ ਜਾਵੇਗੀ ਜਿਸ ਵਿਚ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਨਾਲ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿੱਲ ਜਾਣਗੀਆਂ। ਉਨ੍ਹਾਂ ਕਿਹਾ ਕਿ ਕਲਮਛੋੜ ਹੜਤਾਲ 11 ਦਸੰਬਰ ਤੱਕ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦੌਰਾਨ 8 ਦਸੰਬਰ 2023 ਮੋਟਰ ਸਾਈਕਲ ਰੈਲੀ ਕਰਕੇ ਐੱਮ.ਐੱਲ.ਏਜ਼ ਦਾ ਘਿਰਾਓ ਕੀਤਾ ਜਾਵੇਗਾ।



- October 15, 2025