ਫਿਰੋਜ਼ਪੁਰ ਸਤ ਨੰਬਰ ਚੁੰਗੀ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋ ਕਿਸਾਨਾਂ ਨੇ ਕੀਤਾ ਚੱਕਾ ਜਾਂਮ , ਕਿਸਾਨਾਂ ਨੇ ਜਲੰਧਰ, ਲੁਧਿਆਣਾ, ਅਬੋਹਰ ਰੂਟ ਕੀਤਾ ਜਾਮ
- 114 Views
- kakkar.news
- September 30, 2022
- Punjab
ਫਿਰੋਜ਼ਪੁਰ ਸਤ ਨੰਬਰ ਚੁੰਗੀ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋ ਕਿਸਾਨਾਂ ਨੇ ਕੀਤਾ ਚੱਕਾ ਜਾਂਮ , ਕਿਸਾਨਾਂ ਨੇ ਜਲੰਧਰ, ਲੁਧਿਆਣਾ, ਅਬੋਹਰ ਰੂਟ ਕੀਤਾ ਜਾਮ
ਫਿਰੋਜ਼ਪੁਰ 30 ਸਤੰਬਰ 2022 (ਅਨੁਜ ਕੱਕੜ ਟੀਨੂੰ)
ਕਿਸਾਨ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਸਘੰਰਸ਼ ਲੜ ਰਹੇ ਹਨ। ਪਰ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਇਸੇ ਦੇ ਚਲਦਿਆਂ ਅੱਜ ਫਿਰੋਜ਼ਪੁਰ ਦੀ ਸੱਤ ਨੰਬਰ ਚੂੰਗੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰੋਡ ਜਾਂਮ ਕਰਕੇ ਚੱਕਾ ਜਾਂਮ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਹਾਲੇ ਤੱਕ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਮਿਲੀ ਇਸ ਦੇ ਨਾਲ ਹੀ ਬਾਰਡਰ ਪਾਰ ਕੱਚੀਆਂ ਜਮੀਨਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਅਤੇ ਖਾਸਕਰ ਸਰਕਾਰ ਦਾ ਕਹਿਣਾ ਹੈ ਕਿ ਪਰਾਲੀ ਨਾ ਸਾੜੀ ਜਾਵੇ। ਉਨ੍ਹਾਂ ਕਿਹਾ ਪਰਾਲੀ ਨੂੰ ਲੈਕੇ ਸਰਕਾਰ ਖੁਦ ਇਸਦਾ ਹੱਲ ਕਰੇ ਜਿਲਿਆਂ ਵਿੱਚ ਫੈਕਟਰੀਆਂ ਲਗਾਏ ਜਿਸ ਨਾਲ ਪਰਾਲੀ ਵੀ ਸਾਂਭੀ ਜਾਵੇਗੀ ਅਤੇ ਨੌਜਵਾਨਾਂ ਨੂੰ ਰੋਜਗਾਰ ਵੀ ਮਿਲੇਗਾ ਉਨ੍ਹਾਂ ਕਿਹਾ ਪੰਜਾਬ ਸਰਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਆਪਣੇ ਵੱਲੋਂ ਕੀਤੇ ਹੋਏ ਵਾਅਦਿਆਂ ਤੇ ਖਰਾ ਉਤਰੇ।



- October 15, 2025