ਸਿਵਲ ਸਰਜਨ ਵੱਲੋਂ ਐਸ.ਡੀ.ਐਚ. ਜ਼ੀਰਾ ਦਾ ਰਾਤ ਸਮੇਂ ਅਚਨਚੇਤ ਨਿਰੀਖਣ
- 178 Views
- kakkar.news
- October 2, 2022
- Health
ਸਿਵਲ ਸਰਜਨ ਵੱਲੋਂ ਐਸ.ਡੀ.ਐਚ. ਜ਼ੀਰਾ ਦਾ ਰਾਤ ਸਮੇਂ ਅਚਨਚੇਤ ਨਿਰੀਖਣ
– ਸਟਾਫ ਨੂੰ ਡਿਊਟੀ ਪ੍ਰਤੀ ਪਾਬੰਦੀ ਦੀ ਦਿੱਤੀ ਹਦਾਇਤ
ਫਿਰੋਜ਼ਪੁਰ 2 ਅਕਤੂਬਰ ( ਸੁਭਾਸ ਕੱਕੜ)
ਸਿਹਤ ਵਿਭਾਗ ਦੇ ਕੰਮ ਕਾਜ਼ ਵਿੱਚ ਨਿਰੰਤਰ ਬਿਹਤਰੀ ਲਈ ਜ਼ਿਲ੍ਹੇ ਦੇ ਨਵਨਿਯੁਕਤ ਸਿਵਲ ਸਰਜਨ ਡਾ. ਰਾਜਿੰਦਰ ਪਾਲ ਵੱਲੋਂ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਦੇ ਨਿਰੀਖਣ ਦੌਰੇ ਲਗਾਤਾਰ ਜਾਰੀ ਹਨ। ਉਨ੍ਹਾਂ ਵੱਲੋਂ ਦਿਨ ਸਮੇਂ ਡੀ.ਐਚ. ਫਿਰੋਜ਼ਪੁਰ ਵਿਖੇ ਸਟਾਫ ਨਾਲ ਮੀਟਿੰਗਾਂ ਤੇ ਟਰੇਨਿੰਗਾਂ ਦਾ ਦੌਰ ਜਾਰੀ ਰੱਖਣ ਉਪਰੰਤ ਰਾਤ ਸਮੇਂ ਅਚਨਚੇਤ ਐਸ.ਡੀ.ਐਚ. ਜ਼ੀਰਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਸਟਾਫ ਦੀ ਹਾਜ਼ਰੀ ਚੈੱਕ ਕਰਨ ਤੋਂ ਇਲਾਵਾ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਨੂੰ ਉਪਲੱਬਧ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਜੱਚਾ ਬੱਚਾ ਵਾਰਡ ਦਾ ਦੌਰਾ ਕਰਕੇ ਜੱਚਾ ਔਰਤਾਂ ਨਾਲ ਆਈਆਂ ਆਸ਼ਾ ਵਰਕਰਜ਼ ਨਾਲ ਗੱਲ ਬਾਤ ਕਰਕੇ ਫੀਡ ਬੈਕ ਹਾਸਿਲ ਕੀਤੀ। ਇਸ ਮੌਕੇ ਹਾਜ਼ਰ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਸਮੇਂ ਦੀ ਪਾਬੰਦੀ ਦੇ ਨਾਲ-ਨਾਲ ਆਪਣਾ ਕੰਮ ਮਿਹਨਤ ਅਤੇ ਈਮਾਨਦਾਰੀ ਨਾਲ ਕਰਨ ਦੀ ਹਦਾਇਤ ਵੀ ਕੀਤੀ।
ਇਸ ਮੌਕੇ ਸੀਨੀਅਰ ਡਾਕਟਰ ਮਨਜੀਤ ਕੌਰ ਤੋਂ ਇਲਾਵਾ ਸੰਸਥਾ ਦਾ ਹੋਰ ਸਟਾਫ ਵੀ ਹਾਜ਼ਰ ਸੀ।
—-



- October 15, 2025