ਬੀਐਸਐਫ ਦੇ ਜਵਾਨਾ ਦੇ ਹੱਥ ਲੱਗੀ ਇਕ ਵੱਡੀ ਸਫਲਤਾ, ਕਰੋੜਾਂ ਰੁਪਏ ਦੀ ਹੈਰੋਇਨ ਤੇ 50 ਰੌਂਦ ਹੋਏ ਬਰਾਮਦ
- 132 Views
- kakkar.news
- October 5, 2022
- Crime Punjab
ਅੰਮ੍ਰਿਤਸਰ 5 ਅਕਤੂਬਰ 2022 ( ਸਿਟੀਜ਼ਨਜ਼ ਵੋਇਸ )
ਬੀਐਸਐਫ ਦੇ ਜਵਾਨਾਂ ਦੇ ਹੱਥ ਉਸ ਸਮੇ ਲੱਗੀ ਇਕ ਵੱਡੀ ਸਫਲਤਾ ਹਾਸਲ ਹੋਈ ਜਦੋ ਓਹਨਾ ਨੂੰ ਗਸ਼ਤ ਦੌਰਾਨ ਖੇਤਾਂ ਵਿੱਚ ਇੱਕ ਪੀਲਾ ਪੈਕਟ ਦਿਖਾਈ ਦਿੱਤਾ ਅਤੇ ਕਰੋੜਾਂ ਰੁਪਏ ਦੀ ਹੈਰੋਇਨ ਤੇ 50 ਰੌਂਦ ਹੋਏ ਬਰਾਮਦ ਹੋਏ ,ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਨੇ ਪਿੰਡ ਭੈਰੋਪਾਲ ਨੇੜੇ ਅੰਤਰਰਾਸ਼ਟਰੀ ਸਰਹੱਦ ‘ਤੇ ਨਸ਼ੀਲੇ ਪਦਾਰਥ, ਕਾਰਤੂਸ ਅਤੇ ਬਾਰੂਦ ਬਰਾਮਦ ਕੀਤਾ ਹੈ। ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਪਾਰ ਤੋਂ ਕੋਈ ਚੀਜ਼ ਸੁੱਟੇ ਜਾਣ ਦੀ ਆਵਾਜ਼ ਸੁਣੀ ਸੀ।ਜਿਸ ਤੋਂ ਬਾਅਦ ਜਵਾਨਾਂ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਖੇਤਾਂ ਵਿੱਚ ਇੱਕ ਪੀਲਾ ਪੈਕਟ ਦਿਖਾਈ ਦਿੱਤਾ। ਇਸ ਪੈਕੇਟ ਵਿੱਚ 4 ਪੈਕਟ ਲੁਕਾਏ ਗਏ ਸਨ। ਇਨ੍ਹਾਂ ‘ਚੋਂ ਨਸ਼ੀਲੇ ਪਦਾਰਥ, ਕਾਰਤੂਸ ਅਤੇ ਬਾਰੂਦ ਬਰਾਮਦ ਹੋਇਆ ਹੈ।ਡਰੱਗ ਦਾ ਭਾਰ ਲਗਭਗ 2 ਕਿਲੋਗ੍ਰਾਮ ਨਿਕਲਿਆ ਜੋ ਕਿ ਹੈਰੋਇਨ ਹੋ ਸਕਦੀ ਹੈ, ਮਾਮਲੇ ਦੀ ਬੀਐਸਐਫ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕੁਝ ਸਮੇਂ ਵਿੱਚ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024