ਜਿਲਾ ਫਿਰੋਜ਼ਪੁਰ ਦੀ ਹੈਵੀਨਿਊ ਪਟਵਾਰ ਯੂਨੀਅਨ ਦੇ ਸ਼੍ਰੀ ਵਿਜੈ ਚੋਧਰੀ ਪ੍ਰਧਾਨ ਚੁਣੇ ਗਏ
- 155 Views
- kakkar.news
- September 18, 2024
- Politics Punjab
ਜਿਲਾ ਫਿਰੋਜ਼ਪੁਰ ਦੀ ਹੈਵੀਨਿਊ ਪਟਵਾਰ ਯੂਨੀਅਨ ਦੇ ਸ਼੍ਰੀ ਵਿਜੈ ਚੋਧਰੀ ਪ੍ਰਧਾਨ ਚੁਣੇ ਗਏ
ਫਿਰੋਜ਼ਪੁਰ 18 ਸਤੰਬਰ 2024 (ਅਨੁਜ ਕੱਕੜ ਟੀਨੂੰ)
ਅੱਜ ਜਿਲਾ ਫਿਰੋਜ਼ਪੁਰ ਦੀ ਹੈਵੀਨਿਊ ਪਟਵਾਰ ਯੂਨੀਅਨ ਦੀ ਚੋਣ ਸਫਲਤਾਪੂਰਕ ਹੋਈ। ਚੋਣਾਂ ਦੀ ਅਗਵਾਈ ਰਿਟਾਇਰਡ ਕਾਨੂੰਗੋ ਕੁਲਵੰਤ ਸਿੰਘ ਅਤੇ ਵਤਨਪ੍ਰੀਤ ਸਿੰਘ ਨੇ ਕੀਤੀ। ਇਸ ਮੌਕੇ ਤਿੰਨਾਂ ਤਹਿਸੀਲਾਂ ਦੇ ਤਹਸੀਲ ਪ੍ਰਧਾਨ ਅਤੇ ਪਟਵਾਰੀ ਸਾਥੀਆਂ ਨੇ ਹਾਜਰ ਰਹਿਣਾ ਯਕੀਨੀ ਬਣਾਇਆ।
ਚੋਣਾਂ ਦੇ ਨਤੀਜੇ ਵਿੱਚ ਸਰਵ ਸਮਤੀ ਨਾਲ ਜਿਲਾ ਪ੍ਰਧਾਨ ਦੇ ਰੂਪ ਵਿਚ ਸ਼੍ਰੀ ਵਿਜੈ ਚੋਧਰੀ, ਜਿਲਾ ਜਰਨਲ ਸਕੱਤਰ ਸ੍ਰੀ ਅਭੇ ਧਵਨ, ਅਤੇ ਪੰਜਾਬ ਦੇ ਨੁਮਾਇੰਦੇ ਸਰਦਾਰ ਜਗਸੀਰ ਸਿੰਘ ਸ਼ੇਖਾ ਚੁਣੇ ਗਏ। ਇਸ ਤੋਂ ਇਲਾਵਾ, ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਕਪੂਰ ਅਤੇ ਜਿਲਾ ਖਜਾਨਚੀ ਲਕਸ਼ਮਨ ਸਿੰਘ ਨੂੰ ਵੀ ਸਰਵ ਸਮਤੀ ਨਾਲ ਚੁਣਿਆ ਗਿਆ।
ਇਸ ਮੌਕੇ ਸਾਬਕਾ ਜਿਲਾ ਪ੍ਰਧਾਨ ਸਰਦਾਰ ਜਸਬੀਰ ਸਿੰਘ ਸੈਣੀ, ਰਮਨ ਧਵਨ, ਰਜਨੀ ਬਾਲਾ, ਸੁਮੀਤ ਰਾਣੀ, ਸਿਮਰਨਪਰੀਤ ਕੰਗ, ਜਗਦੇਵ ਸਿੰਘ, ਅਨਿਲ ਕੁਮਾਰ, ਜਸਪਿੰਦਰ ਸਿੰਘ, ਵਰੁਣ ਬੰਸਲ ਅਤੇ ਜਸਮੀਤ ਸਿੰਘ ਆਦਿ ਮਹਾਨੁਭਾਵਾਂ ਨੇ ਹਾਜ਼ਰੀ ਦਿੱਤੀ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026