ਬਾਰਡਰ ‘ਤੇ ਮੁੜ ਦਿਖਿਆ ਡ੍ਰੋਨ, BSF ਜਵਾਨਾਂ ਨੇ ਕੀਤੇ ਜਵਾਬੀ ਫਾਇਰ
- 109 Views
- kakkar.news
- October 9, 2022
- National Punjab
ਬਾਰਡਰ ‘ਤੇ ਮੁੜ ਦਿਖਿਆ ਡ੍ਰੋਨ, BSF ਜਵਾਨਾਂ ਨੇ ਕੀਤੇ ਜਵਾਬੀ ਫਾਇਰ
ਤਰਨ ਤਾਰਨ 09 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਭਾਰਤੀ ਸੀਮਾ ‘ਤੇ ਕਈ ਵਾਰ ਪਾਕਿਸਤਾਨ ਵਲੋਂ ਭਾਰਤੀ ਸੀਮਾ ‘ਚ ਡ੍ਰੋਨ ਦੀ ਦਸਤਕ ਦੇਖੀ ਗਈ ਹੈ। ਇਸ ਦੇ ਚੱਲਦਿਆਂ ਦੇਰ ਰਾਤ ਬੀ.ਐੱਸ.ਐੱਫ. ਬਟਾਲੀਅਨ 103 ਅਮਰਕੋਟ ਦੇ ਅਧੀਨ ਪੈਂਦੀ ਬੀ.ਓ.ਪੀ. ਪਲੋਪੱਤੀ ਦੇ ਬੀ. ਪੀ. ਨੰਬਰ 145/08ਦੀ ਅਲਾਈਨਮੈਂਟ ‘ਤੇ ਇਕ ਵਾਰ ਫਿਰ ਡ੍ਰੋਨ ਦੀ ਦਸਤਕ ਦੇਖੀ ਗਈ ਹੈ।ਤਰਨ ਤਾਰਨ: ਭਾਰਤੀ ਫੌਜ ਅਤੇ ਪੰਜਾਬ ਪੁਲਿਸ ਵਲੋਂ ਲਗਾਤਾਰ ਦੁਸ਼ਮਣ ਦੇਸ਼ ਵਲੋਂ ਕੀਤੀਆਂ ਜਾ ਰਹੀਆਂ ਨਾਪਾਕਿ ਹਰਕਤਾਂ ਨੂੰ ਠੱਲ ਪਾਈ ਜਾ ਰਹੀ ਹੈ।ਜਿਸ ਦੇ ਚੱਲਦਿਆਂ ਕਈ ਬਰਾਮਦਗੀਆਂ ਵੀ ਪੁਲਿਸ ਅਤੇ ਫੌਜ ਵਲੋਂ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਰਾਰਤੀ ਮਨਸੂਬਿਆਂ ‘ਤੇ ਬਿਰਾਮ ਲਗਾਇਆ ਜਾ ਰਿਹਾ ਹੈ।
ਇਸ ਦੇ ਬਾਵਜੂਦ ਪਾਕਿ ਵਲੋਂ ਫਿਰ ਤੋਂ ਘੱਟੀਆ ਚਾਲਾਂ ਚੱਲੀਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਪਾਕਿਸਤਾਨ ਵੱਲੋਂ ਬੀ.ਐੱਸ.ਐੱਫ. ਬਟਾਲੀਅਨ 103 ਅਮਰਕੋਟ ਦੇ ਅਧੀਨ ਪੈਂਦੀ ਬੀ.ਓ.ਪੀ. ਪਲੋਪੱਤੀ ਦੇ ਬੀ. ਪੀ. ਨੰਬਰ 145/08ਦੀ ਅਲਾਈਨਮੈਂਟ ‘ਤੇ ਇਕ ਵਾਰ ਫਿਰ ਡ੍ਰੋਨ ਦੀ ਦਸਤਕ ਦੇਖੀ ਗਈ ਹੈ।
ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵੱਲ ਨੂੰ ਡ੍ਰੋਨ ਦਾਖਲ ਕੀਤਾ ਗਿਆ ਸੀ, ਜੋ ਲੱਗਭਗ ਦੋ ਮਿੰਟ ਭਾਰਤੀ ਸੀਮਾ ਵੱਲ ਰਿਹਾ। ਡ੍ਰੋਨ ਦਾਖਲ ਹੋਣ ਦਾ ਸਮਾਂ ਰਾਤ 8:26 ਤੋਂ 8:28 ਦੇ ਵਿਚਕਾਰ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਵਲੋਂ ਮੁਸਤੈਦੀ ਦਿਖਾੳਂਦਿਆਂ ਤਿੰਨ ਤੋਂ ਪੰਜ ਰਾਊਂਡ ਫਾਇਰ ਕੀਤੇ ਅਤੇ ਦੋ ਈਲੂ ਬੰਬ ਵੀ ਦਾਗ਼ੇ ਗਏ।ਭਾਰਤੀ ਫੌਜ ਵਲੋਂ ਜਵਾਬੀ ਕਾਰਵਾਈ ਕਰਨ ਤੋਂ ਬਾਅਦ ਡ੍ਰੋਨ ਪਾਕਿਸਤਾਨ ਵਾਲੇ ਪਾਸੇ ਵਾਪਸ ਚੱਲਿਆ ਗਿਆ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵਲੋਂ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸਰਚ ਅਭਿਆਨ ਵੀ ਚਲਾਇਆ ਗਿਆ। ਇਸ ਸਰਚ ਅਭਿਆਨ ‘ਚ ਖ਼ਬਰ ਲਿਖੇ ਜਾਣ ਤੱਕ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024