- 128 Views
- kakkar.news
- January 18, 2023
- Crime Punjab
ਫਿਰੋਜ਼ਪੁਰ ਛਾਉਣੀ ਦੀ ਫੋਜੀ ਇਮਾਰਤ ਚੋ ਲੱਖਾ ਰੁਪਏ ਦੇ ਸੰਚਾਰ ਉਪਕਰਨ ਹੋਏ ਚੋਰੀ
ਫਿਰੋਜ਼ਪੁਰ 18 ਜਨਵਰੀ 2023 (ਸਿਟੀਜਨ ਵੋਇਸ)
ਫਿਰੋਜ਼ਪੁਰ ਛਾਉਣੀ ‘ਚ ਭਾਰਤੀ ਫ਼ੌਜ ਦੇ 2 ਬਹੁਤ ਕੀਮਤੀ ਸੰਚਾਰ ਉਪਕਰਨ (ਆਈ. ਪੀ. ਐੱਸ.) ਚੋਰੀ ਹੋ ਗਏ ਹਨ। ਇਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਇਸ ਘਟਨਾ ਸਬੰਧੀ ਥਾਣਾ ਫ਼ਿਰੋਜ਼ਪੁਰ ਕੈਂਟ ਦੀ ਪੁਲਸ ਨੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਕੈਂਟ ਦੇ ਏ. ਐੱਸ. ਆਈ. ਹਰਬੰਸ ਸਿੰਘ ਮੁਤਾਬਕ ਪੁਲਸ ਨੂੰ ਦਿੱਤੀ ਸੂਚਨਾ ‘ਚ 7 ਇਨਫੈਂਟਰੀ ਡਿਵੀਜ਼ਨ ਸਿਗਨਲ ਰੈਜੀਮੈਂਟ ਕੇਅਰ 56 ਏ. ਪੀ. ਓ. ਮੇਜਰ ਸੰਦੀਪ ਕੁਮਾਰ ਯਾਦਵ ਨੇ ਦੱਸਿਆ ਕਿ 15-16 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਭਾਰਤੀ ਫ਼ੌਜ ਦੀ ਇਮਾਰਤ ‘ਚ ਦਾਖ਼ਲ ਹੋ ਕੇ ਉਥੋਂ 2 ਸੰਚਾਰ ਉਪਕਰਨ ਚੋਰੀ ਕਰ ਲਏ ਹਨ।ਇ੍ਹਨ੍ਹਾਂ ਦੀ ਕੀਮਤ ਕਰੀਬ 38 ਲੱਖ 60 ਹਜ਼ਾਰ ਰੁਪਏ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫ਼ੌਜ ਦੇ ਚੋਰੀ ਹੋਏ ਸਾਮਾਨ ਦੀ ਪੂਰੀ ਜਾਣਕਾਰੀ ਲੈਣ ਦੇ ਨਾਲ-ਨਾਲ ਚੋਰਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


