ਏ.ਡੀ.ਸੀ ਨੂੰ ਝੋਨੇ ਦੀ ਲਿਫਟਿੰਗ ਅਤੇ ਖਰੀਦ ਜਲਦੀ ਤੋਂ ਜਲਦੀ ਸ਼ੁਰੂ ਕਰਵਾਓਣ ਲਈ ਦਿਤਾ ਮੰਗ ਪੱਤਰ
- 160 Views
- kakkar.news
- October 14, 2022
- Agriculture Punjab
ਏ.ਡੀ.ਸੀ ਨੂੰ ਝੋਨੇ ਦੀ ਲਿਫਟਿੰਗ ਅਤੇ ਖਰੀਦ ਜਲਦੀ ਤੋਂ ਜਲਦੀ ਸ਼ੁਰੂ ਕਰਵਾਓਣ ਲਈ ਦਿਤਾ ਮੰਗ ਪੱਤਰ
ਫਿਰੋਜ਼ਪੁਰ 14 ਅਕਤੂਬਰ ( ਸੁਭਾਸ਼ ਕੱਕੜ)
ਅੱਜ ਮਿਤੀ 14-10-2022 ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲ੍ਹਾ ਪ੍ਰਧਾਨ ਪੱਛਮੀ ਗੁਰਮੀਤ ਸਿੰਘ ਘੋੜੇਚੱਕ ਅਤੇ ਜਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਏ.ਡੀ.ਸੀ ਸਾਗਰ ਸੇਤੀਆ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ ਮੰਡੀਆਂ ਵਿੱਚ ਝੋਨਾ ਆ ਚੁੱਕਾ ਹੈ ਅਤੇ ਝੋਨੇ ਦੀ ਖਰੀਦ ਵੀ ਇਸ ਟਾਇਮ ਬੰਦ ਹੋ ਚੁੱਕੀ ਹੈ ਅਤੇ ਮੰਡੀਆਂ ਵਿੱਚ ਪਏ ਝੋਨੇ ਦੀ ਲਿਫਟਿੰਗ ਨਹੀ ਹੋ ਰਹੀ ਹੈ । ਜਿਸ ਕਾਰਨ ਨੂੰ ਕਿਸਾਨਾਂ,ਆੜਤੀਆਂ ਅਤੇ ਮਜਦੂਰਾ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਹ ਕਿ ਝੋਨੇ ਦੀ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਮੰਡੀ ਵਿੱਚੌ ਝੋਨੇ ਦੀ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਨੂੰ ਮੰਡੀ ਵਿੱਚ ਝੋਨਾ ਉਤਾਰਨ ਲਈ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਹ ਕਿ ਮੌਸਮ ਖਰਾਬ ਹੋਣ ਕਰਕੇ ਝੋਨੇ ਨੂੰ 20 ਮੌਚਰ ਤੱਕ ਛੌਟ ਦਿੱਤੀ ਜਾਵੇ । ਇਸ ਲਈ ਅਸੀ ਪੰਜਾਬ ਸਰਕਾਰ ਤੋ ਮੰਗ ਕਰਦੇ ਹਾਂ ਕਿ ਝੋਨੇ ਦੀ ਲਿਫਟਿੰਗ ਅਤੇ ਖਰੀਦ ਜਲਦੀ ਤੋਂ ਜਲਦੀ ਸ਼ੁਰੂ ਕਰਵਾਈ ਜਾਵੇ । ਇਹ ਕਿ ਰਾਜਸਥਾਨ ਅਤੇ ਸਰਹੰਦ ਫੀਡਰ ਕਕਰਿੰਟਿੰਗ ਹੋ ਰਹੀ ਹੈ ਜਿਸ ਨਾਲ ਨਹਿਰ ਦਾ ਹੇਠਲਾ ਹਿੱਸਾ ਪੱਕਾ ਹੋਣ ਕਰਕੇ ਪਾਣੀ ਧਰਤੀ ਵਿੱਚ ਨਹੀ ਜਾਵੇਗਾ ।ਧਰਤੀ ਦੇ ਹੇਠਾਂ ਪਾਣੀ ਦੀ ਰਿਚਾਰਜਿੰਗ ਨਾ ਹੋਣ ਕਰਕੇ ਪੰਜਾਬ ਵਿੱਚ ਪਾਣੀ ਦਾ ਪੱਧਰ ਹੇਠਾ ਜਾ ਸਕਦਾ ਹੈ । ਇਹ ਕਿ ਪੰਜਾਬ ਦੇ ਪਾਣੀ ਦਾ ਪੱਧਰ ਪਹਿਲਾਂ ਹੀ ਹੇਠਾ ਜਾ ਰਿਹਾ ਹੈ । ਇਸ ਕਕਰਿਟਿੰਗ ਨੂੰ ਰੋਕਿਆ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪੰਜਾਬ ਸੋਕੇ ਦੀ ਮਾਰ ਹੇਠ ਆ ਸਕਦਾ ਹੈ ਅਤੇ ਨਹਿਰਾਂ ਦੇ ਕਿਨਾਰੇ ਤੇ ਖੜ੍ਹੇ ਰੁੱਖ ਵੀ ਸੁੱਕ ਸਕਦੇ ਹਨ । 10 ਅਕਤੂਬਰ ਨੂੰ ਨੰਬਰਦਾਰਾਂ ਵੱਲੌ ਆਪਣੀਆ ਹੱਕੀ ਮੰਗਾ ਮੰਨਵਾਉਣ ਲਈ ਮੁੱਖ ਮੰਤਰੀ ਪੰਜਾਬ ਜੀ ਦੀ ਕੌਠੌ ਅੱਗੇ ਧਰਨਾ ਲਾਇਆ ਗਿਆ ਸੀ । ਉਸ ਧਰਨੇ ਦੇ ਪੰਜਾਬ ਦੇ ਨੰਬਰਦਾਰਾਂ ਦੇ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਨੰਬਰਦਾਰਾਂ ਦੀਆ ਮੰਗਾਂ ਨੂੰ ਮੰਨਿਆ ਜਾਵੇ । ਇਸ ਸਮੇ ਪਿਸ਼ੌਰ ਸਿੰਘ ਜੌਨ ਇੰਚਾਰਜ ਮਮਦੋਟ, ਕਸ਼ਮੀਰ ਸਿੰਘ ਖਾਈ ਜੌਨ ਇੰਚਾਰਜ ਗੁਰਚਰਨ ਸਿੰਘ ਭੁੱਲਰ ਸਦਰਦੀਨ, ਸ਼ਿੰਗਾਰਾ ਸਿੰਘ ਇਕਾਈ ਪ੍ਰਧਾਨ ਸਦਰਦੀਨ, ਕੁਲਵੰਤ ਸਿੰਘ ਰਹੀਮੇ ਕੇ ਅਤੇ ਹੋਰ ਵੀ ਕਿਸਾਨ ਆਗੂ ਹਾਜਰ ਸਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024