ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਵਾਪਰੇ ਦੋ ਭਿਆਨਕ ਸੜਕ ਹਾਦਸੇ, ਚਾਰ ਜਣੇ ਜ਼ਖ਼ਮੀ
- 111 Views
- kakkar.news
- October 15, 2022
- Punjab
ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਵਾਪਰੇ ਦੋ ਭਿਆਨਕ ਸੜਕ ਹਾਦਸੇ, ਚਾਰ ਜਣੇ ਜ਼ਖ਼ਮੀ
ਫਿਰੋਜ਼ਪੁਰ 15 ਅਕਤੂਬਰ 2022(ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਤੇ ਪੈਂਦੇ ਪਿੰਡ ਗੋਲੂ ਕਾ ਮੋਡ਼ ਅਤੇ ਪਿੰਡ ਪਿੰਡੀ ਦੇ ਕੋਲ ਵਾਪਰੇ ਦੋ ਕਾਰ ਹਾਦਸਿਆਂ ਵਿਚ ਇਕ ਵਿਅਕਤੀ ਦੇ ਗੰਭੀਰ ਅਤੇ ਤਿੰਨ ਹੋਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ, ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਕੰਧੇਸ਼ਾਹ ਆਪਣੀ ਕਾਰ ਨੰਬਰ ਪੀ:ਬੀ 05 ਏ:ਪੀ 7623 ‘ਤੇ ਸਵਾਰ ਹੋ ਕੇ ਆਪਣੇ ਪਿੰਡ ਕੰਧੇਸ਼ਾਹ ਤੋਂ ਕੰਮਕਾਰ ਲਈ ਗੁਰੂਹਰਸਹਾਏ ਜਾ ਰਿਹਾ ਸੀ ਅਤੇ ਜਦੋਂ ਉਹ ਗੋਲੂ ਕਾ ਮੋੜ ਰਾਧਾ ਸੁਆਮੀ ਸਤਸੰਗ ਘਰ ਦੇ ਕੋਲ ਅੱਗੇ ਜਾ ਰਹੀ ਟਰਾਲੀ ਨੂੰ ਪਾਸ ਕਰਨ ਲੱਗਿਆ ਤਾਂ ਕਾਰ ਟਰਾਲੀ ਨਾਲ ਜਾ ਟਕਰਾਈ ਤੇ ਡਿਵਾਈਡਰਾਂ ਨਾਲ ਵੱਜਦੀ ਹੋਈ ਖੜਬਾਜ਼ੀਆਂ ਲਾ ਗਈ।ਇਸ ਭਿਆਨਕ ਹਾਦਸੇ ਦੌਰਾਨ ਨਿਸ਼ਾਨ ਸਿੰਘ ਵਾਲ ਵਾਲ ਬਚ ਗਿਆ।
ਦੂਜੇ ਪਾਸੇ, ਪਿੰਡ ਪਿੰਡੀ ਦੇ ਕੋਲ ਫਿਰੋਜ਼ਪੁਰ ਤੋਂ ਆ ਰਹੇ ਇਕ ਪਰਿਵਾਰ ਦੀ ਕਾਰ ਨੰਬਰ DL 3C BL5700 ਬੇਕਾਬੂ ਹੋ ਕੇ ਦੀਵਾਰ ਨਾਲ ਜਾ ਟਕਰਾਈ ਜਿਸ ਵਿਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਅਤੇ ਬਾਕੀ ਦੇ ਤਿੰਨ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਉਪਚਾਰ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।



- October 15, 2025