ਫਿਰੋਜ਼ਪੁਰ ਦਿਹਾਤੀ ‘ਚ ਆਪ ਸਰਕਾਰ ਲਈ ਖ਼ਤਰੇ ਦੀ ਘੰਟੀ, ਦਿਹਾਤੀ MLA ਦਾ ਕਿਲ੍ਹਾ ਹੋਇਆ ਕਮਜ਼ੋਰ
- 148 Views
- kakkar.news
- December 17, 2025
- Politics Punjab
ਫਿਰੋਜ਼ਪੁਰ ਦਿਹਾਤੀ ‘ਚ ਆਪ ਸਰਕਾਰ ਲਈ ਖ਼ਤਰੇ ਦੀ ਘੰਟੀ, ਦਿਹਾਤੀ MLA ਦਾ ਕਿਲ੍ਹਾ ਹੋਇਆ ਕਮਜ਼ੋਰ
ਫਿਰੋਜ਼ਪੁਰ 17 ਦਸੰਬਰ 2025 ( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦਿਹਾਤੀ ਹਲਕੇ ਵਿੱਚ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੌਜੂਦਾ ਵਿਧਾਇਕ ਰਜਨੀਸ਼ ਦਹੀਆ ਦੇ ਕੰਮਕਾਜ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਇਥੇ ਆਪ ਦੇ ਮਜ਼ਬੂਤ ਮੰਨੇ ਜਾਂਦੇ ਕਿਲ੍ਹੇ ਵਿੱਚ ਸੇਂਧ ਲੱਗਦਿਆਂ ਦੋ ਮੰਨੀਆ ਜਾਣ ਵਾਲੀਆਂ ਹਾਟ ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਵੱਲੋਂ ਜਿੱਤ ਦਰਜ ਕੀਤੀ ਗਈ ਹੈ।ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਹੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋ ਦੀਆਂ ਦੋਨੋਂ ਪਤਨੀਆਂ ਨੇ ਫਿਰੋਸ਼ਾਹ ਜੋਨ ਅਤੇ ਵਜੀਦਪੁਰ ਜੋਨ ਤੋਂ ਜਿੱਤ ਹਾਸਲ ਕਰਕੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਨਤੀਜੇ ਸਿੱਧੇ ਤੌਰ ‘ਤੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਇਲਾਕੇ ਦੇ ਲੋਕ ਮੌਜੂਦਾ ਆਪ ਸਰਕਾਰ ਅਤੇ ਵਿਧਾਇਕ ਦੇ ਕੰਮਾਂ ਨਾਲ ਸੰਤੁਸ਼ਟ ਨਹੀਂ ਹਨ।
ਨਤੀਜਿਆਂ ਤੋਂ ਬਾਅਦ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸੇਖੋ ਨੇ ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ‘ਤੇ ਭਰੋਸਾ ਜਤਾਇਆ ਹੈ। ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਸਰਕਾਰ ਦੇ ਦਬਾਅ ਦੇ ਬਾਵਜੂਦ ਖੁੱਲ ਕੇ ਸਹਿਯੋਗ ਦਿੱਤਾ। ਸੇਖੋ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਖੜੇ ਕੀਤੇ ਗਏ ਜ਼ਿਆਦਾਤਰ ਉਮੀਦਵਾਰ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੇ ਹਨ।
ਇਹ ਨਤੀਜੇ ਇਹ ਸੋਚਣ ‘ਤੇ ਮਜਬੂਰ ਕਰਦੇ ਹਨ ਕਿ ਆਖਿਰ ਮੌਜੂਦਾ ਐਮਐਲਏ ਰਜਨੀਸ਼ ਦਹੀਆ ਦੇ ਵਿਕਾਸੀ ਦਾਵਿਆਂ ਅਤੇ ਸਰਕਾਰ ਦੀ ਨੀਤੀਆਂ ਦਾ ਜ਼ਮੀਨੀ ਹਕੀਕਤ ‘ਤੇ ਕੀ ਅਸਰ ਪਿਆ ਹੈ। ਜਦੋਂ ਇੱਕ ਆਜ਼ਾਦ ਧੜਾ ਅਤੇ ਵਿਰੋਧੀ ਪੱਖ ਸਰਕਾਰ ਦੇ ਪੂਰੇ ਦਬਾਅ ਦੇ ਬਾਵਜੂਦ ਜਿੱਤ ਦਰਜ ਕਰ ਲੈਂਦਾ ਹੈ, ਤਾਂ ਇਹ ਆਪ ਸਰਕਾਰ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੀਆਂ ਸਿਆਸੀ ਮੁਸ਼ਕਿਲਾਂ ਦਾ ਸੰਕੇਤ ਮੰਨਿਆ ਜਾ ਰਿਹਾ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026