ਪੁਲਿਸ ਭਰਤੀ ਪ੍ਰੀਖਿਆ ‘ਚ ਨਕਲ ਮਾਰਦਾ ਸਾਬਕਾ ASI ਦਾ ਪੁੱਤਰ ਗ੍ਰਿਫ਼ਤਾਰ, ਨਿਆਇਕ ਹਿਰਾਸਤ ‘ਚ ਭੇਜਿਆ
- 137 Views
- kakkar.news
- October 16, 2022
- Crime Punjab
ਪੁਲਿਸ ਭਰਤੀ ਪ੍ਰੀਖਿਆ ‘ਚ ਨਕਲ ਮਾਰਦਾ ਸਾਬਕਾ ASI ਦਾ ਪੁੱਤਰ ਗ੍ਰਿਫ਼ਤਾਰ, ਨਿਆਇਕ ਹਿਰਾਸਤ ‘ਚ ਭੇਜਿਆ
ਬਨੂਡ਼ 16 ਅਕਤੂਬਰ 2022 (ਸਿਟੀਜ਼ਨਜ਼ ਵੋਇਸ )
ਇੱਥੋਂ ਦੇ ਸਵਾਮੀ ਵਿਵੇਕਾਨੰਦ ਕਾਲਜ ਵਿਖੇ ਪੰਜਾਬ ਪੁਲਿਸ ਦੀ ਹੋ ਰਹੀ ਲਿਖਤੀ ਪ੍ਰੀਖਿਆ ‘ਚ ਨਕਲ ਕਰਨ ਵਾਲੇ ਵਿਦਿਆਰਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਵਿਦਿਆਰਥੀ ਪੰਜਾਬ ਪੁਲਿਸ ਦੇ ਸੇਵਾਮੁਕਤ ਏਐੱਸਆਈ ਦਾ ਪੁੱਤਰ ਹੈ।ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਵਿਖੇ ਪੰਜਾਬ ਪੁਲਿਸ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਚੱਲ ਰਹੀ ਹੈ।ਉਥੇ ਇਨ੍ਹਾਂ ਪ੍ਰੀਖਿਆਵਾਂ ਲਈ ਤਾਇਨਾਤ ਲੈਕਚਰਾਰ ਲਤਰੇਤ ਫਾਤਿਮਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਲਿਖਤੀ ਪ੍ਰੀਖਿਆ ਦੇਣ ਦੇ ਇਕ ਵਿਦਿਆਰਥੀ ਦਾ ਜਦੋਂ ਉਨ੍ਹਾਂ ਨੇ ਰੋਲ ਨੰਬਰ ਦੇਖਿਆ ਤਾਂ ਉਸ ਦੇ ਰੋਲ ਨੰਬਰ ਦੇ ਹੇਠਾਂ ਇਕ ਪੇਪਰ ਪਿਆ ਸੀ ਜਿਸ ’ਤੇ ਕੁਝ ਪ੍ਰਸ਼ਨਾਂ ਦੇ ਉੱਤਰ ਲਿਖੇ ਹੋਏ ਸਨ। ਇਸ ਤੋਂ ਬਾਅਦ ਲੈਕਚਰਾਰ ਨੇ ਇਹ ਸੂਚਨਾ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਉਨ੍ਹਾਂ ਏਐੱਸਆਈ ਪਰਮਜੀਤ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਭੇਜਿਆ ਤਾਂ ਉਥੇ ਮੌਜੂਦ ਲੈਕਚਰਾਰ ਨੇ ਵਿਦਿਆਰਥੀ ਕੋਲੋਂ ਫਡ਼ੇ ਗਏ ਪੇਪਰ ਵਿਖਾਏ। ਜਿਸ ’ਤੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੇ ਹੋਏ ਸਨ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਮੌਕੇ ’ਤੇ ਹੀ ਕਾਬੂ ਕਰ ਕੇ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਦੀ ਪਛਾਣ ਕੰਵਰਪਾਲ ਸਿੰਘ ਪੁੱਤਰ ਰਾਮਜੀਤ ਸਿੰਘ ਵਾਸੀ ਪਿੰਡ ਬਡ਼ਵਾ ਜਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਜੋਂ ਹੋਈ।

