70 ਗ੍ਰਾਮ ਹੈਰੋਇਨ, ਇਕ ਮੋਟਰਸਾਈਕਲ ਤੇ 600 ਰੁਪਏ ਜੂਏ ਦੀ ਰਾਸ਼ੀ ਸਮੇਤ 9 ਲੋਕ ਗਿ੍ਫਤਾਰ
- 127 Views
- kakkar.news
- October 16, 2022
- Crime Punjab
70 ਗ੍ਰਾਮ ਹੈਰੋਇਨ, ਇਕ ਮੋਟਰਸਾਈਕਲ ਤੇ 600 ਰੁਪਏ ਜੂਏ ਦੀ ਰਾਸ਼ੀ ਸਮੇਤ 9 ਲੋਕ ਗਿ੍ਫਤਾਰ
ਫਿਰੋਜ਼ਪੁਰ 16 ਅਕਤੂਬਰ 2022 ( ਸੁਭਾਸ਼ ਕੱਕੜ)
ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਵੱਖ ਵੱਖ ਥਾਵਾਂ ਤੋਂ 9 ਲੋਕਾਂ ਨੂੰ 70 ਗ੍ਰਾਮ ਹੈਰੋਇਨ, ਇਕ ਮੋਟਰਸਾਈਕਲ ਅਤੇ 600 ਰੁਪਏ ਜੂਏ ਦੀ ਰਾਸ਼ੀ ਸਮੇਤ ਗਿ੍ਫਤਾਰ ਕਰਕੇ ਉਨਾਂ੍ਹ ਖਿਲਾਫ ਵੱਖ ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਅਤੇ ਜੂਆ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਥਾਣਾ ਮੱਲਾਂਵਾਲਾ ਦੇ ਸਬ ਇੰਸਪੈਕਟਰ ਗੁਰਦੀਪ ਕੌਰ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਟੀ ਪੁਆਇੰਟ ਚੰਦੇ ਵਾਲੀ ਵਾਸ ਪੁੱਜੇ ਤਾਂ ਇਕ ਵਿਅਕਤੀ ਸ਼ੀਰਾ ਪੁੱਤਰ ਰਾਜੂ ਵਾਸੀ ਵਾਰਡ ਨੰਬਰ 5 ਮੱਲਾਂਵਾਲਾ ਪੈਦਲ ਆਉਂਦਾ ਵਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਇਕ ਦਮ ਪਿੱਛੇ ਮੁੜ ਪਿਆ, ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਅ ‘ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਇਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ।ਥਾਣਾ ਸਦਰ ਫਿਰੋਜ਼ਪੁਰ ਦੇ ਏਐੱਸਆਈ ਬਲਵਿੰਦਰ ਲਾਲ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਪਿੰਡ ਖਲਚੀਆ ਜਦੀਦ ਪਾਸ ਮੌਜ਼ੂਦ ਸੀ ਤਾਂ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰ ਪੀਬੀ 04 ਏਏ 6563 ਜਿਸ ਨੂੰ ਇਕ ਮੋਨਾ ਨੌਜਵਾਨ ਚੰਦਨ ਪੁੱਤਰ ਰਾਮਪੁਨੀਤ ਵਾਸੀ ਭੋਲੂ ਵਾਲਾ ਰੋਡ, ਨੇੜੇ ਧਰਮਕੰਡਾ ਫਰੀਦਕੋਟ ਚਲਾ ਗਿਆ ਸੀ ਤੇ ਇਸ ਦੇ ਪਿਛੇ ਇਕ ਅੌਰਤ ਮਨਜੀਤ ਕੌਰ ਪਤਨੀ ਭਾਗ ਸਿੰਘ ਵਾਸੀ ਭੋਲੂ ਵਾਲਾ ਰੋਡ, ਗੋਬਿੰਦ ਨਗਰੀ ਫਰੀਦਕੋਟ ਬੈਠੀ ਹੋਈ ਸੀ, ਆਉਂਦੇ ਵਿਖਾਈ ਦਿੱਤੇ, ਜਿਨਾਂ੍ਹ ਨੂੰ ਸ਼ੱਕ ਦੀ ਬਿਨਾ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਇਨਾਂ੍ਹ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਸਦਰ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਮੋੜ ਦਾਣਾ ਮੰਡੀ ਖਾਈ ਫੇਮੇ ਕੀ ਪਾਸ ਮੌਜ਼ੂਦ ਸੀ ਤਾਂ ਇਸ ਦੌਰਾਨ ਐਕਟਿਵਾ ਰੰਗ ਚਿੱਟਾ ਨੰਬਰ ਪੀਬੀ 04 ਏਡੀ 5490 ਜਿਸ ਨੂੰ ਇਕ ਮੋਨਾ ਨੌਜਵਾਨ ਰਾਜਾ ਸਿੰਘ ਪੁੱਤਰ ਧਰਮ ਸਿੰਘ ਵਾਸੀ ਭੋਲੂ ਵਾਲਾ ਰੋਡ ਗੋਬਿੰਦ ਨਗਰ ਫਰੀਦਕੋਟ ਚਲਾ ਰਿਹਾ ਸੀ ਤੇ ਇਸ ਦੇ ਪਿੱਛੇ ਇਕ ਅੌਰਤ ਵੀਰਪਾਲ ਕੌਰ ਪਤਨੀ ਦੁੱਲਾ ਸਿੰਘ ਵਾਸੀ ਭੋਲੂ ਵਾਲਾ ਰੋਡ, ਗੋਬਿੰਦਨਗਰ ਫਰੀਦਕੋਟ ਬੈਠੀ ਹੋਈ ਸੀ, ਆਉਂਦੇ ਵਿਖਾਈ ਦਿੱਤੇ, ਜਿਨਾਂ੍ਹ ਨੂੰ ਸ਼ੱਕ ਦੀ ਬਿਨਾਅ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਇਨਾਂ੍ਹ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਕੁੱਲਗੜ੍ਹੀ ਦੇ ਸਬ ਇੰਸਪੈਕਟਰ ਸੋਨੇ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਫੱਤੂ ਵਾਲਾ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੌਰਵ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਫੱਤੂ ਵਾਲਾ ਜੋ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ, ਜੋ ਹੁਣ ਵੀ ਸਰਕਾਰੀ ਪ੍ਰਰਾਇਮਰੀ ਸਕੂਲ ਗਲੀ ਵਿਚ ਹੈਰੋਇਨ ਲੈ ਕੇ ਗ੍ਰਾਹਕਾਂ ਨੂੰ ਵੇਚਣ ਲਈ ਖੜਾ ਹੈ। ਜੇਕਰ ਹੁਣੇ ਇਸ ‘ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ।
ਪੁਲਿਸ ਪਾਰਟੀ ਵੱਲੋਂ ਦੋਸ਼ੀ ‘ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਹੀ ਥਾਣੇ ਦੇ ਏਐੱਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਨੇੜੇ ਰੇਲਵੇ ਪੁਲ ਫਰੀਦਕੋਟ ਰੋਡ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਣਿੱਤੀ ਕਿ ਦੋਸ਼ੀਅਨ ਅਕਾਸ਼ਸੇਠੀ ਪੁੱਤਰ ਓਮ ਪ੍ਰਕਾਸ਼ ਵਾਸੀ ਗੁਰੂ ਨਾਨਕ ਕੰਪਲੈਕਸ ਨਵਾਂ ਪੁਰਬਾ, ਰਾਜੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਨਵਾਂ ਪੁਰਬਾ ਅਤੇ ਅਜੈ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭੱਠੇ ਵਾਲੀ ਗਲੀ ਪ੍ਰਤਾਪ ਨਗਰ ਫਰੀਦਕੋਟ ਰੋਡ, ਚੰੁਗੀ ਨੰਬਰ 8 ਜੋ ਤਾਸ਼ ਦੇ ਪੱਤਿਆਂ ‘ਤੇ ਜੂਆ ਲਗਾ ਕੇ ਖੇਡ ਰਹੇ ਹਨ, ਜੇਕਰ ਹੁਣੇ ਇਨਾਂ੍ਹ ‘ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਅਨ ‘ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ 600 ਰੁਪਏ ਰਾਸ਼ੀ ਜੂਆ ਤੇ ਇਕ ਤਲਾਸ਼ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024