ਫਿਰੋਜ਼ਪੁਰ ਪੁਲਿਸ ਨੇ 02 ਮਾਮਲਿਆਂ ਚੋ 49 ਬੋਤਲਾਂ ਸ਼ਰਾਬ ਨਜਾਇਜ ਕੀਤੀ ਬਰਾਮਦ
- 111 Views
- kakkar.news
- May 15, 2024
- Crime Punjab
ਫਿਰੋਜ਼ਪੁਰ ਪੁਲਿਸ ਨੇ 02 ਮਾਮਲਿਆਂ ਚੋ 49 ਬੋਤਲਾਂ ਸ਼ਰਾਬ ਨਜਾਇਜ ਕੀਤੀ ਬਰਾਮਦ
ਫਿਰੋਜ਼ਪੁਰ 15 ਮਈ 2024(ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ 02 ਅਲਗ ਅਲਗ ਮਾਮਲਿਆਂ ਚੋ 49 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ ਹੈ ।
ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਰਸ਼ਨ ਲਾਲ ਸਮੇਤ ਪੁਲਿਸ ਪਾਰਟੀ ਵਾ ਚੈਕਿੰਗ ਸਬੰਧ ਵਿੱਚ ਬਾਂਸੀ ਗੇਟ ਪਾਸ ਮਜੂਦ ਸੀ ਤਾਂ ਸੂਚਨਾ ਮਿਲ ਕਿ ਅਮਰਜੀਤ ਕੌਰ ਪਤਨੀ ਚਰਨ ਸਿੰਘ ਵਾਸੀ ਬਸਤੀ ਬਾਗ ਵਾਲੀ ਸਿਟੀ ਫਿਰੋਜ਼ਪੁਰ ਸ਼ਰਾਬ ਨਜਾਇਜ਼ ਵੇਚਣ ਦੀ ਆਦੀ ਹੈ, ਜੇਕਰ ਹੁਣੇ ਇਸ ਤੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੀ ਹੇੈ । ਪੁਲਿਸ ਪਾਰਟੀ ਦੁਆਰਾ ਅਰੋਪਨ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਤੇ ਮੋਕਾ ਪਰ 40 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਹੋਈ । ਜਿਸ ਖਿਲਾਫ EXCISE ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਅਤੇ ਦੂਜੇ ਮਾਮਲੇ ਚ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਗੁਪਤ ਸੂਚਨਾ ਦੇ ਅਧਾਰ ਤੇ ਆਰੋਪੀ ਸੂਰਜ ਕੁਮਾਰ ਪੁੱਤਰ ਖੁਸ਼ੀ ਰਾਮ ਵਾਸੀ ਬਸਤੀ ਨਿਜ਼ਾਮੁਦੀਨ ਫਿਰੋਜ਼ਪੁਰ ਤੇ ਰੇਡ ਕਰ ਕਾਬੂ ਕੀਤਾ ਗਿਆ ਤੇ ਮੋਕਾ ਪਰ ਸਵਾ 09 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਹੋਈ । ਜਿਸ ਖਿਲਾਫ EXCISE ਐਕਟ ਦੇ ਤਹਿਤ ਮਾਮਲਾ ਦਰਜ ਕਰ ਜਮਾਨਤ ਤੇ ਰਿਹਾ ਕਰ ਦਿਤਾ ਹੈ ।



- October 15, 2025