ਗੋਲ਼ੀ ਲੱਗਣ ਨਾਲ 45 ਸਾਲਾਂ ਡੀਐਸਪੀ ਭੁੱਲਰ ਦੀ ਭੇਤਭਰੀ ਹਾਲਤ ‘ਚ ਮੌਤ, ਘਰ ‘ਚ ਮਿਲੀ ਲਾਸ਼
- 126 Views
- kakkar.news
- October 20, 2022
- Crime Punjab
ਗੋਲ਼ੀ ਲੱਗਣ ਨਾਲ 45 ਸਾਲਾਂ ਡੀਐਸਪੀ ਭੁੱਲਰ ਦੀ ਭੇਤਭਰੀ ਹਾਲਤ ‘ਚ ਮੌਤ, ਘਰ ‘ਚ ਮਿਲੀ ਲਾਸ਼
ਪਟਿਆਲਾ 20 ਪਟਿਆਲਾ 2022(ਸਿਟੀਜ਼ਨਜ਼ ਵੋਇਸ )
ਪਟਿਆਲਾ ਦੇ ਨਾਭਾ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ 45 ਸਾਲਾਂ ਡੀਐਸਪੀ ਬੁੱਧਵਾਰ ਰਾਤ ਨੂੰ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ। ਮ੍ਰਿਤਕ ਦੀ ਪਛਾਣ ਡੀਐਸਪੀ ਗਗਨਦੀਪ ਭੁੱਲਰ ਵਜੋਂ ਹੋਈ ਹੈ ਅਤੇ ਉਸ ਦੀ ਮੌਤ ਦਾ ਕਾਰਨ ਗੋਲੀ ਲੱਗਣ ਕਾਰਨ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਡੀਐਸਪੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾਂ ਗੋਲੀ ਮਾਰ ਕੇ ਮਾਰਿਆ ਗਿਆ।ਇਹ ਘਟਨਾ ਬੁੱਧਵਾਰ ਨੂੰ ਵਾਪਰੀ ਹੈ। ਜਾਣਕਾਰੀ ਮੁਤਾਬਿਕ ਗਗਨਦੀਪ ਭੁੱਲਰ ਦੇ ਘਰੋਂ ਗੋਲੀ ਚੱਲਣ ਦੀ ਆਵਾਜ਼ ਗੁਆਂਢੀਆਂ ਨੇ ਸੁਣੀ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਮੌਤ ਤੋਂ ਬਾਅਦ DSP ਦੇ ਘਰ ਦੇ ਬਾਹਰ ਕਾਫੀ ਹੰਗਾਮਾ ਹੁੰਦਾ ਦਿਖਾਈ ਦਿੱਤਾ। ਹੈਰਾਨੀਜਨਕ ਤੱਥ ਜਿਸ ਨੇ ਪੁਲਿਸ ਨੂੰ ਵੀ ਸ਼ੱਕ ਦੇ ਘੇਰੇ ਵਿਚ ਲਿਆ ਹੈ, ਉਹ ਇਹ ਹੈ ਕਿ ਇਹ ਗੋਲੀ ਲਾਇਸੈਂਸੀ ਰਿਵਾਲਵਰ ਤੋਂ ਚੱਲੀ ਹੈ। ਸੂਚਨਾ ਮਿਲਦੇ ਹੀ ਡੀਐੱਸਪੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੇ ਡੀਐਸਪੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।
ਸੂਚਨਾ ਮਿਲਦੇ ਹੀ ਐਸਐਸਪੀ ਦੀਪਕ ਪਾਰਿਕ ਚੌਕੀ ਖੁਦ ਮੌਕੇ ‘ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ।



- October 15, 2025