ਹਸਪਤਾਲ ਚ ਦਾਖ਼ਲ ਆਪ ਨੇਤਾ ਨੇ ਮਨਾਇਆ ਆਪਣਾ ਜਨਮਦਿਨ , ਮਰੀਜ ਹੋਏ ਪਰੇਸ਼ਾਨ
- 97 Views
- kakkar.news
- October 29, 2022
- Punjab
ਹਸਪਤਾਲ ਚ ਦਾਖ਼ਲ ਆਪ ਨੇਤਾ ਨੇ ਮਨਾਇਆ ਆਪਣਾ ਜਨਮਦਿਨ , ਮਰੀਜ ਹੋਏ ਪਰੇਸ਼ਾਨ
ਤਰਨਤਾਰਨ 29 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਦੀਵਾਲੀ ਦੀ ਰਾਤ ਪਿੰਡ ਪਲਾਸੌਰ ‘ਚ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਰਜਨ ਸਿੰਘ ਦੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ। ਜ਼ਖ਼ਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਅਰਜਨ ਸਿੰਘ ਨੇ ਆਪਣਾ ਜਨਮ ਦਿਨ ਦੋਸਤਾਂ ਨਾਲ ਮਨਾਇਆ ਤੇ ਖ਼ੂਬ ਭੰਗੜਾ ਪਾਇਆ | ਜਿਸ ਕਾਰਨ ਸਰਜੀਕਲ ਵਾਰਡ ‘ਚ ਦਾਖ਼ਲ ਮਰੀਜ਼ਾਂ ਨੂੰ ਪਰੇਸ਼ਾਨੀ ਹੁੰਦੀ ਰਹੀ।ਪਿੰਡ ਪਲਾਸੌਰ ਦੇ ਵਸਨੀਕ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਰਜਨ ਸਿੰਘ ’ਤੇ ਦੀਵਾਲੀ ਦੀ ਰਾਤ ਜਦੋਂ ਉਹ ਘਰ ਦੇ ਬਾਹਰ ਮੌਜੂਦ ਸੀ ਤਾਂ ਉਸ ’ਤੇ ਦਰਜਨ ਤੋਂ ਵੱਧ ਵਿਅਕਤੀਆਂ ਨੇ ਹਮਲਾ ਕਰ ਦਿੱਤਾ।ਸਿਵਲ ਹਸਪਤਾਲ ਦੇ ਸਰਜੀਕਲ ਵਾਰਡ ‘ਚ ਦਾਖਲ ਅਰਜਨ ਸਿੰਘ ਨੇ ਵੀਰਵਾਰ ਰਾਤ ਵਾਰਡ ‘ਚ ਆਪਣੇ ਦੋਸਤਾਂ ਨੂੰ ਬੁਲਾ ਕੇ ਜਨਮ ਦਿਨ ਮਨਾਇਆ। ਜਨਮ ਦਿਨ ‘ਤੇ ਕੇਕ ਕੱਟਣ ਦੀ ਰਸਮ ਤੋਂ ਲੈ ਕੇ ਖਾਣ-ਪੀਣ ਦਾ ਦੌਰ ਵੀ ਚੱਲਿਆ। ਵਾਰਡ ‘ਚ ਦਾਖ਼ਲ ਮਰੀਜ਼ ਸੇਵਕ ਸਿੰਘ, ਕੁਲਜਿੰਦਰ ਕੌਰ, ਬਲਦੀਪ ਸਿੰਘ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਕ੍ਰਿਪਾਲ ਸਿੰਘ, ਬਲਵੀਰ ਸਿੰਘ, ਮਹਿੰਦਰਪਾਲ ਸਿੰਘ ਨੇ ਦੋਸ਼ ਲਾਇਆ ਕਿ ਜਨਮ ਦਿਨ ਦਾ ਜਸ਼ਨ ਮਨਾਉਣ ਸਮੇਂ ਦਰਜਨ ਭਰ ਨੌਜਵਾਨਾਂ ਕੋਲ ਹਥਿਆਰ ਵੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਹਸਪਤਾਲ ਦੇ ਐਸਐਮਓ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਸ਼ਨੀਵਾਰ ਨੂੰ ਜਨਮਦਿਨ ਨਾਲ ਜੁੜਿਆ ਵੀਡੀਓ ਵੀ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਈਆਂ।ਕੁੱਲ ਹਿੰਦ ਸੰਘਰਸ਼ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੁਰਾਦਪੁਰਾ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਮੋਰਚਾ ਦੇ ਸੂਬਾ ਚੇਅਰਮੈਨ ਮਹਿੰਦਰ ਸਿੰਘ ਪਾਲਮ, ਸਮਾਜ ਸੇਵੀ ਮਨਦੀਪ ਸ਼ਰਮਾ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ‘ਚ ਮਰੀਜ਼ਾਂ ਦਾ ਇਲਾਜ ਘੱਟ ਤੇ ਇਲਾਜ ਜ਼ਿਆਦਾ ਹੋ ਰਿਹਾ ਹੈ। ਪ੍ਰਬੰਧਾਂ ਸਬੰਧੀ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।ਡੀਸੀ ਮੋਨੀਸ਼ ਕੁਮਾਰ ਦਾ ਕਹਿਣਾ ਹੈ ਕਿ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦੀ ਜਾਂਚ ਦੇ ਨਾਲ-ਨਾਲ ਸਿਵਲ ਸਰਜਨ ਤੋਂ ਹਸਪਤਾਲ ਦੇ ਪ੍ਰਬੰਧਾਂ ਦੀ ਰਿਪੋਰਟ ਮੰਗੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024