ਹਰਭਜਨ ਸਿੰਘ ਈ ਟੀ ਓ ਵੱਲੋ ਰੂਪਨਗਰ ਦੇ ਲੋਕ ਨਿਰਮਾਣ ਵਿਭਾਗ ਦੇ ਦਫਤਰ ਵਿੱਚ ਅਚਾਨਕ ਕੀਤੀ ਛਾਪੇਮਾਰੀ
- 118 Views
- kakkar.news
- October 31, 2022
- Punjab
ਹਰਭਜਨ ਸਿੰਘ ਈ ਟੀ ਓ ਵੱਲੋ ਰੂਪਨਗਰ ਦੇ ਲੋਕ ਨਿਰਮਾਣ ਵਿਭਾਗ ਦੇ ਦਫਤਰ ਵਿੱਚ ਅਚਾਨਕ ਕੀਤੀ ਛਾਪੇਮਾਰੀ
ਰੂਪਨਗਰ 31 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋ ਅੱਜ ਰੂਪਨਗਰ ਦੇ ਲੋਕ ਨਿਰਮਾਣ ਵਿਭਾਗ ਦੇ ਦਫਤਰ ਵਿੱਚ ਅਚਾਨਕ ਛਾਪੇਮਾਰੀ ਕੀਤੀ ਗਈ ਤੇ ਇਸ ਦੋਰਾਨ ਵਿਭਾਗ ਦੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ ਗਈ ਤੇ ਕਈ ਕਰਮਚਾਰੀ ਲੇਟ ਪੁੱਜੇ ਜਿਨਾ ਤੋ ਕਾਰਨ ਪੁੱਛਿਆ ਗਿਆ।ਕੈਬਨਿਟ ਮੰਤਰੀ ਨੇ ਦਫਤਰ ਵਿੱਚ ਦਾਖਲ ਹੁੰਦਿਆਂ ਹੀ ਦਫਤਰ ਦਾ ਮੁੱਖ ਗੇਟ ਬੰਦ ਕਰਵਾ ਦਿੱਤਾ ਤੇ ਹਾਜ਼ਰੀ ਦੀਆਂ ਕਾਪੀਆਂ ਕਬਜ਼ੇ ਵਿੱਚ ਲੈ ਲਈਆਂ ਜਿਸ ਤੋ ਬਾਅਦ ਗ਼ੈਰ ਹਾਜ਼ਰ ਰਹੇ ਕਰਮਚਾਰੀਆਂ ਦੀ ਰੇਸਟ ਹਾਊਸ ਵਿੱਚ ਕਲਾਸ ਲਗਾਈ ਗਈ।ਕੈਬਨਿਟ ਮੰਤਰੀ ਕੋਲ ਸਥਾਨਕ ਆਪ ਆਗੂਆ ਨੇ ਮੁੱਖ ਸੜਕਾ ਤੇ ਟ੍ਰੈਫ਼ਿਕ ਲਾਈਟਾ ਖ਼ਰਾਬ ਹੋਣ ਦਾ ਮੁੱਦਾ ਚੁੱਕਿਆ ਤੇ ਰੇਲਵੇ ਸ਼ਟੇਸ਼ਨ ਨਜ਼ਦੀਕ ਬਣ ਰਹੇ ਪੁਲ ਦਾ ਕੰਮ ਲੇਟ ਹੋਣ ਦੀ ਸਮੱਸਿਆ ਰੱਖੀ।ਇਸ ਦੋਰਾਨ ਕੈਬਨਿਟ ਮੰਤਰੀ ਨੇ ਸੰਬੰਧਤ ਅਧਿਕਾਰੀਆਂ ਤੋ ਜਵਾਬ ਮੰਗੇ ਤੇ ਕੰਮ ਦਰੁਸਤ ਕਰਨ ਦੀ ਹਿਦਾਇਤ ਕੀਤੀ।ਇਸ ਦੋਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਨਹੀਂ ਦਿੱਤਾ।



- October 15, 2025