ਕੋਵਿਡ ਮਰੀਜਾ ਵਾਂਗ ਡੇਂਗੂ ਮਰੀਜਾ ਦੀ ਦੇਖ ਰੇਖ ਕਰ ਰਿਹਾ ਹੈ ਸਿਹਤ ਵਿਭਾਗ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋ ਚੋਕਸ ਰਹਿਣ ਦੀ ਲੋੜ-ਸਿਵਲ ਸਰਜਨ ਡੇਂਗੂ ਮਰੀਜ਼ਾਂ ਲਈ ਵਿਭਾਗ ਵਲੋ ਬਣਾਈ ਗਈ ਹੈ ਰੈਪਿਡ ਰੇਸਪੋਂਸਨਸ ਟੀਮ
- 88 Views
- kakkar.news
- November 3, 2022
- Punjab
ਕੋਵਿਡ ਮਰੀਜਾ ਵਾਂਗ ਡੇਂਗੂ ਮਰੀਜਾ ਦੀ ਦੇਖ ਰੇਖ ਕਰ ਰਿਹਾ ਹੈ ਸਿਹਤ ਵਿਭਾਗ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋ ਚੋਕਸ ਰਹਿਣ ਦੀ ਲੋੜ-ਸਿਵਲ ਸਰਜਨ ਡੇਂਗੂ ਮਰੀਜ਼ਾਂ ਲਈ ਵਿਭਾਗ ਵਲੋ ਬਣਾਈ ਗਈ ਹੈ ਰੈਪਿਡ ਰੇਸਪੋਂਸਨਸ ਟੀਮ
ਫਾਜ਼ਿਲਕਾ 3 ਨਵੰਬਰ 2022 (ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਡੱਬਵਾਲਾ ਕਲਾ ਦੇ ਪਿੰਡਾ ਵਿੱਚ ਡੇਂਗੂ ਮਰੀਜਾ ਦੀ ਲਗਾਤਾਰ ਮੋਨੀਟਰਿੰਗ ਹੋ ਰਹੀ ਹੈ ਅਤੇ ਕੋਵੀਡ ਮਰੀਜਾ ਦੀ ਤਰਾ ਡੇਂਗੂ ਮਰੀਜਾਂ ਨਾਲ ਵਿਭਾਗ ਵਲੋ ਬਣਾਈ ਗਈ ਮੈਡੀਕਲ ਅਫ਼ਸਰ ਦੇ ਅਧਾਰਿਤ ਰੈਪਿਡ ਰੇਸਪੋਂਸ ਟੀਮ ਲਗਾਤਾਰ ਮਰੀਜਾ ਦੇ ਸੰਪਰਕ ਵਿਚ ਹੈ । ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪੰਕਜ ਚੌਹਾਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਦੇ ਬਚਾਅ ਲਈ ਪਹਿਲਾ ਹੀ ਪਿੰਡਾ ਵਿਚ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਬੁਖਾਰ ਆਉਣ ਤੇ ਤੁਰਤ ਟੈਸਟ ਕਰਵਾਉਣ ਲਈ ਹਦਾਇਤ ਜਾਰੀ ਕੀਤੀ ਗਈ ਹੈ । ਜੇਕਰ ਡੇਂਗੂ ਦਾ ਟੈਸਟ ਪੋਸਟਿਵ ਆਉਂਦਾ ਹੈ ਤਾਂ ਵਿਭਾਗ ਵਲੋ ਮਰੀਜ ਦੇ ਘਰ ਸਿਹਤ ਕਰਮਚਾਰੀ ਖੁਦ ਜਾ ਕੇ ਉਸਦੀ ਟਰੈਵਲ ਹਿਸਟਰੀ ਆਦਿ ਦਾ ਵੇਰਵਾ ਨੋਟ ਕਰ ਰਹੇ ਹਨ ਅਤੇ ਬਾਕੀ ਘਰ ਵਿਚ ਸਪਰੇਅ ਅਤੇ ਆਸ ਪਾਸ ਦੇ 10 ਘਰਾ ਵਿੱਚ ਫੌਗਿੰਗ ਵੀ ਕਰਵਾਈ ਜਾ ਰਹੀ ਹੈ ਤਾਕਿ ਬਾਕੀ ਲੋਕਾਂ ਨੂੰ ਬਿਮਾਰੀ ਤੋਂ ਬੱਚਿਆ ਜਾ ਸਕੇ । ਇਸ ਦੇ ਨਾਲ ਘਰ ਦੇ ਆਲੇ ਦੁਆਲੇ ਐਂਟੀ ਲਾਰਵਾ ਐਕਟੀਵਿਟੀ ਕੀਤੀ ਜਾਂਦੀ ਹੈ ਕਿ ਕਿੱਥੇ ਡੇਂਗੂ ਦਾ ਲਾਰਵਾ ਨਾ ਹੋਵੇ। ਡੱਬਵਾਲਾ ਕਲਾ ਦੇ ਪਿੰਡਾ ਵਿੱਚ ਸਿਹਤ ਕਰਮਚਾਰੀਆਂ ਵਲੋ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਪਿੰਡ ਚ ਡੇਂਗੂ ਪਾਜ਼ੇਟਿਵ ਮਰੀਜ਼ ਦੇ ਘਰ ਜਾ ਕੇ ਮਰੀਜ਼ ਦਾ ਹਾਲਚਾਲ ਪੁੱਛਿਆ ਜਾ ਰਿਹਾ ਹੈ ਅਤੇ ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਰਕਾਰ ਦੀ ਹਦਾਇਤਾਂ ਅਨੁਸਾਰ ਡੇਂਗੂ ਪਾਜ਼ੇਟਿਵ ਮਰੀਜ਼ ਦੇ ਘਰ ਦੇ ਆਲੇ ਦੁਆਲੇ ਸਪਰੇਅ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਬਲਾਕ ਵਿਚ ਬੀਤੇ ਦਿਨ 7 ਕੇਸ ਰਿਪੋਰਟ ਹੋਏ ਸਨ ਜਿਨ੍ਹਾਂ ਦਾ ਹਾਲ-ਚਾਲ ਜਾਣਨ ਤੇ ਪਾਇਆ ਗਿਆ ਕਿ ਸਾਰੇ ਬਿਲਕੁਲ ਠੀਕ ਹਨ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ, ਬਸ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਦੇ ਲਛਣ ਨਜਰ ਆਉਂਦੇ ਹਨ ਤਾਂ ਨੇੜੇ ਦੀ ਸਿਹਤ ਸੰਸਥਾ ਵਿਖੇ ਪਹੁੰਚ ਕਰਕੇ ਆਪਣਾ ਇਲਾਜ ਲਿਆ ਜਾ ਸਕਦਾ ਹੈ ਤੇ ਡੇਂਗੂ ਨੂੰ ਮਾਤ ਪਾਈ ਜਾ ਸਕਦੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024