ਫਗਵਾੜਾ ਸਿਵਲ ਹਸਪਤਾਲ ਵਿਖੇ ਮਰੀਜ਼ ਦੀ ਮੋਤ ਤੋਂ ਬਾਦ ਭੜਕੇ ਪਰਿਵਾਰ ਨੇ ਡਾਕਟਰ ਨਾਲ ਕੀਤੀ ਕੁੱਟਮਾਰ
- 136 Views
- kakkar.news
- November 16, 2022
- Crime Punjab
ਫਗਵਾੜਾ ਸਿਵਲ ਹਸਪਤਾਲ ਵਿਖੇ ਮਰੀਜ਼ ਦੀ ਮੋਤ ਤੋਂ ਬਾਦ ਭੜਕੇ ਪਰਿਵਾਰ ਨੇ ਡਾਕਟਰ ਨਾਲ ਕੀਤੀ ਕੁੱਟਮਾਰ
ਫਗਵਾੜਾ 16 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਪੰਜਾਬ ਦੇ ਫਗਵਾੜਾ ਤੋਂ ਵੱਡੀ ਖ਼ਬਰ ਹੈ। ਫਗਵਾੜਾ ਅਤੇ ਨਵਾਂਸ਼ਹਿਰ ਵਿਚਾਲੇ ਅੱਜ ਸਵੇਰੇ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ 17 ਸਾਲਾ ਅਨੀਸ਼ ਕੁਮਾਰ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਉਕਤ ਨੌਜਵਾਨ ਨਵਾਂਸ਼ਹਿਰ ਰੇਲਵੇ ਲਾਈਨ ‘ਤੇ ਆਪਣਾ ਮੋਬਾਈਲ ਫ਼ੋਨ ਸੁਣ ਰਿਹਾ ਸੀ ਤਾਂ ਰੇਲਗੱਡੀ ਦੀ ਲਪੇਟ ‘ਚ ਆ ਗਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ |
ਇਸ ਦੌਰਾਨ ਮ੍ਰਿਤਕ ਦੇ ਕੁਝ ਸਮਰਥਕਾਂ ਨੇ ਡਿਊਟੀ ’ਤੇ ਤਾਇਨਾਤ ਡਾ ਆਸ਼ੀਸ਼ ਜੇਤਲੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਡਾਕਟਰ ਜੇਤਲੀ ਨੇ ਦੱਸਿਆ ਕਿ ਜਦੋਂ ਉਕਤ ਨੌਜਵਾਨ ਨੂੰ ਸਵੇਰੇ ਲਿਆਂਦਾ ਗਿਆ ਤਾਂ ਉਸ ਦਾ ਸਿਰ ਬੁਰੀ ਤਰ੍ਹਾਂ ਨਾਲ ਪਾਟਿਆ ਹੋਇਆ ਸੀ ਅਤੇ ਡਾਕਟਰਾਂ ਨੇ ਉਸ ਨੂੰ ਟਾਂਕੇ ਲਗਾ ਕੇ ਰੈਫਰ ਕਰਨ ਲਈ ਕਿਹਾ ਪਰ ਇਸ ਦੇ ਬਾਵਜੂਦ ਉਸ ਦੇ ਵਾਰਸਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਚਓ ਅਮਨ ਕੁਮਾਰ ਮੌਕੇ ’ਤੇ ਪੁੱਜੇ ਅਤੇ ਪਰਿਵਾਰ ਨਾਲ ਸਬੰਧਤ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਪਰ ਡਾਕਟਰਾਂ ਨੇ ਧਰਨਾ ਸ਼ੁਰੂ ਕਰ ਦਿੱਤਾ ਹੈ।

