4 ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਫਾਜ਼ਿਲਕਾ ‘ਚ ਬੱਸ ਕੰਡਕਟਰ ਦਾ ਕੀਤਾ ਕਤਲ,
- 147 Views
- kakkar.news
- November 17, 2022
- Crime Punjab
4 ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਫਾਜ਼ਿਲਕਾ ‘ਚ ਬੱਸ ਕੰਡਕਟਰ ਦਾ ਕੀਤਾ ਕਤਲ,
ਫਾਜ਼ਿਲਕਾ 17 ਨਵੰਬਰ 2022 ਅਨੁਜ ਕੱਕੜ ਟੀਨੂੰ
ਵਰਿਆਮ ਖੇੜਾ ਨੇੜੇ ਬਾਈਕ ‘ਤੇ ਆਏ ਨਕਾਬਪੋਸ਼ ਨੌਜਵਾਨਾਂ ਵੱਲੋਂ ਬੱਸ ਕੰਡਕਟਰ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੱਟੀ ਸਾਦਿਕ ਚੌਂਕੀ ਦੀ ਪੁਲਿਸ ਨੇ ਦੇਰ ਰਾਤ ਮੌਕੇ ‘ਤੇ ਪਹੁੰਚ ਕੇ ਜਾਂਚ ਕਰਦੇ ਹੋਏ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਦੇ ਨਾਲ-ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਆਪਣੀ ਮਾਂ ਦਾ ਇਕੋ ਇੱਕ ਸਹਾਰਾ ਸੀ। ਘਟਨਾ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਵਰਿਆਮ ਖੇੜਾ ਦਾ ਰਹਿਣ ਵਾਲਾ ਭੀਮ (30) ਪ੍ਰਾਈਵੇਟ ਬੱਸਾਂ ਵਿੱਚ ਅਪਰੇਟਰ ਦਾ ਕੰਮ ਕਰਦਾ ਸੀ। ਬੀਤੀ ਰਾਤ ਉਹ ਪਿੰਡ ਦਲਮੀਰਖੇੜਾ ਦੇ ਰਹਿਣ ਵਾਲੇ ਬੱਸ ਡਰਾਈਵਰ ਸੁਰਜੀਤ ਨਾਲ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਸ਼ੇਰਗੜ੍ਹ ਤੋਂ ਵਰਿਆਮ ਖੇੜਾ ਵਿਚਕਾਰ ਸਥਿਤ ਇਕ ਪੈਟਰੋਲ ਪੰਪ ‘ਤੇ ਤੇਲ ਪਵਾਇਆ, ਇਸ ਤੋਂ ਬਾਅਦ ਭੀਮ ਤੇ ਬੱਸ ਡਰਾਈਵਰ ਸੁਰਜੀਤ ਆਪਣੇ ਘਰਾਂ ਵੱਲ ਨੂੰ ਚੱਲ ਪਏ।
ਜਿਵੇਂ ਹੀ ਉਹ ਰਸਤੇ ‘ਚ ਸੁੰਨਸਾਨ ਜਗ੍ਹਾ ‘ਤੇ ਪਹੁੰਚੇ ਤਾਂ ਪਿੱਛੇ ਤੋਂ ਬਾਈਕ ‘ਤੇ ਆਏ ਚਾਰ ਨਕਾਬਪੋਸ਼ ਨੌਜਵਾਨਾਂ ਨੇ ਸੁਰਜੀਤ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਸੜਕ ‘ਤੇ ਧੱਕਾ ਦੇ ਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਭੀਮ ‘ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਸੁਰਜੀਤ ਨੇ ਤੁਰੰਤ ਠੇਕੇਦਾਰ ਰਜਿੰਦਰਾ ਨੂੰ ਸੂਚਨਾ ਦਿੱਤੀ ਜੋ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਏ ਤੇ ਪੱਟੀ ਸਾਦਿਕ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਬਲਜੀਤ ਸਿੰਘ ਮੌਕੇ ‘ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਤੁਰੰਤ ਫਾਜ਼ਿਲਕਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ।ਸੂਚਨਾ ਮਿਲਦੇ ਹੀ ਐਸਪੀ ਡੀ ਗੁਰਵਿੰਦਰ ਸਿੰਘ ਸੰਘਾ, ਡੀਐਸਪੀ ਸੁਖਵਿੰਦਰ ਸਿੰਘ ਬਰਾੜ ਤੇ ਜ਼ਿਲ੍ਹੇ ਭਰ ਤੋਂ ਸੀਆਈਏ ਸਟਾਫ਼ ਦੇ ਇੰਚਾਰਜ ਮੌਕੇ ’ਤੇ ਪੁੱਜੇ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਪੂਰਾ ਪਿੰਡ ਛਾਉਣੀ ਵਿੱਚ ਤਬਦੀਲ ਹੋ ਗਿਆ। ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਦੀ ਜਾਂਚ ਕੀਤੀ। ਸਵੇਰੇ ਹਸਪਤਾਲ ਪਹੁੰਚ ਕੇ ਪੁਲਿਸ ਨੇ ਮ੍ਰਿਤਕ ਦੇ ਚਚੇਰੇ ਭਰਾ ਸੁਰਜੀਤ ਸਿੰਘ, ਸੁਨੀਲ ਤੇ ਭੂਆ ਦੇ ਪੁੱਤਰ ਲਾਲਚੰਦ ਦੇ ਬਿਆਨ ਦਰਜ ਕਰਦੇ ਹੋਏ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।


