ਫਿਰੋਜ਼ਪੁਰ STF ਵਲੋਂ 1 ਵਿਅਕਤੀ ਨੂੰ 800 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
- 121 Views
- kakkar.news
- March 26, 2024
- Crime Punjab
ਫਿਰੋਜ਼ਪੁਰ STF ਵਲੋਂ 1 ਵਿਅਕਤੀ ਨੂੰ 800 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਫ਼ਿਰੋਜ਼ਪੁਰ, 26 ਮਾਰਚ -2024 ( ਅਨੁਜ ਕੱਕੜ ਟੀਨੂੰ)
ਫ਼ਿਰੋਜ਼ਪੁਰ ਐਸਟੀਐਫ ਨੇ ਇੱਕ ਹੈਰੋਇਨ ਨਸ਼ਾ ਤਸਕਰ ਨੂੰ 800 ਗ੍ਰਾਮ ਹੈਰੋਇਨ ਅਤੇ ਦਿੱਲੀ ਨੰਬਰ ਵਾਲੀ ਕਾਰ ਸਮੇਤ ਕਾਬੂ ਕੀਤਾ ਹੈ। ਆਰੋਪੀ ਖ਼ਿਲਾਫ਼ ਥਾਣਾ ਗੁਰੂਹਰਸਹਾਏ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਆਰੋਪੀ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ।
ਗੁਰੂਹਰਸਹਾਏ ਥਾਣੇ ਦੇ ਇੰਚਾਰਜ ਉਪਕਾਰ ਸਿੰਘ ਨੇ ਦੱਸਿਆ ਕਿ ਐਸਟੀਐਫ ਟੀਮ ਜਿਸ ਵਿਚ ਬਲਕਾਰ ਸਿੰਘ, ਬਲਜਿੰਦਰ ਸਿੰਘ, ਬੇਅੰਤ ਸਿੰਘ ਨੇ ਇਕ ਸਾਂਝੇ ਮਿਸ਼ਨ ਦੇ ਤਹਿਤ ਇਕ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਰਾਣਾ ਪੰਜਗਰਾਈ ਨੂੰ 800 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਆਰੋਪੀ ਵਿਅਕਤੀ ਨੂੰ ਗੁਰੂਹਰਸਹਾਏ ਸ਼ਹਿਰ ਦੇ ਨਜ਼ਦੀਕ ਪਿੰਡ ਜੀਵਾ ਅਰਾਈਆਂ ਤੋਂ ਦਿੱਲੀ ਨੰਬਰ ਦੀ ਸਵਿਫਟ ਕਾਰ ਸਮੇਤ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ, ਐਸਟੀਐਫ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਬਲਵਿੰਦਰ ਸਿੰਘ ਜੋ ਕਿ ਹੈਰੋਇਨ ਦੀ ਤਸਕਰੀ ਕਰਦਾ ਹੈ ਅਤੇ ਉਸ ਕੋਲ ਅਜੇ ਵੀ ਨਸ਼ੇ ਦੀ ਖੇਪ ਹੈ ਅਤੇ ਜੇ ਕਰ ਇਸ ਸਮੇਂ ਉਸ ਪਰ ਰੇਡ ਕਰਿ ਜਾਵੇ ਤਾ ਉਸ ਪਾਸੋ ਨਸ਼ੇ ਦੀ ਬਰਾਮਦਗੀ ਹੋ ਸਕਦੀ ਹੈ। ਪੁਲਿਸ ਵਲੋਂ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ ਹੈਰੋਇਨ ਬਰਾਮਦ ਹੋਈ। ਜਿਸਦਾ ਵਜ਼ਨ ਤਕਰੀਬਨ 800 ਗ੍ਰਾਮ ਸੀ ।
ਪੁਲਿਸ ਵਲੋਂ ਰਿਮਾਂਡ ਦੌਰਾਨ ਫੜੇ ਗਏ ਵਿਅਕਤੀ ਕੋਲੋਂ ਉਸਦੇ ਨੈਟਵਰਕ ਬਾਰੇ ਜਾਨਣ ਦੀ ਕੋਸ਼ਿਸ਼ ਕੀਤੇ ਜਾਵੇਗੀ ਅਤੇ ਉਹ ਇਹ ਨਸ਼ਾ ਕਿਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਦੇਣ ਜਾ ਰਿਹਾ ਸੀ ਅਤੇ ਉਸਦੇ ਲਿੰਕ ਚ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਿਲ ਹਨ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026