ਐਂਟੀਬਾਇਓਟਿਕਸ ਦਾ ਬੇਲੋੜਾ ਇਸਤੇਮਾਲ ਹੋ ਸਕਦਾ ਹੈ ਨੁਕਸਾਨਦੇਹ – ਸਿਵਲ ਸਰਜਨ
- 88 Views
- kakkar.news
- November 22, 2022
- Health Punjab
ਐਂਟੀਬਾਇਓਟਿਕਸ ਦਾ ਬੇਲੋੜਾ ਇਸਤੇਮਾਲ ਹੋ ਸਕਦਾ ਹੈ ਨੁਕਸਾਨਦੇਹ – ਸਿਵਲ ਸਰਜਨ
ਫਿਰੋਜ਼ਪੁਰ, 22 ਨਵੰਬਰ 2022 (ਸੁਭਾਸ਼ ਕੱਕੜ)
ਐਂਟੀਬਾਇਓਟਿਕ ਦਵਾਈਆਂ ਦਾ ਬੇਲੋੜਾ ਇਸਤੇਮਾਲ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਵਿਸ਼ਵ ਐਂਟੀਮਾਈਕਰੋਬਿਅਲ ਸਪਤਾਹ ਦੌਰਾਨ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਇਕ ਸਿਹਤ ਸੁਨੇਹੇ ਦੌਰਾਨ ਕੀਤਾ।
ਆਪਣੇ ਸੰਦੇਸ਼ ਵਿੱਚ ਡਾ. ਰਾਜਿੰਦਰਪਾਲ ਨੇ ਕਿਹਾ ਕਿ ਐਂਟੀਬਾਇਓਟਿਕਸ ਤਾਂ ਹੀ ਲਏ ਜਾਣ ਜੇਕਰ ਇਸ ਨੂੰ ਕਿਸੇ ਸਮਰੱਥ ਡਾਕਟਰ ਦੁਆਰਾ ਸੁਝਾਇਆ ਗਿਆ ਹੋਵੇ। ਉਨ੍ਹਾਂ ਸਲਾਹ ਦਿੱਤੀ ਕਿ ਕਦੇ ਵੀ ਆਪਣੀ ਮਰਜ਼ੀ ਨਾਲ ਐਂਟੀਬਾਇਓਟਿਕ ਦਵਾਈਆਂ ਦਾ ਇਸਤੇਮਾਲ ਨਾ ਕੀਤਾ ਜਾਵੇ। ਜੇਕਰ ਇਹ ਦਵਾਈਆਂ ਕਿਸੇ ਮਾਹਿਰ ਡਾਕਟਰ ਦੁਆਰਾ ਸੁਝਾਈਆਂ ਗਈਆਂ ਹਨ ਤਾਂ ਇਨ੍ਹਾਂ ਨੂੰ ਲਿਆ ਜਾਵੇ ਅਤੇ ਪੁਰਾ ਕੋਰਸ ਕੀਤਾ ਜਾਵੇ ਕਿਉਂਕਿ ਕੋਰਸ ਅਧੂਰਾ ਛੱਡਣ ਨਾਲ ਦਵਾਈਆਂ ਦੀ ਟੋਲਰੈਂਸ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਬੀਮਾਰੀ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲਗਦਾ ਹੈ। ਉਨ੍ਹਾਂ ਕਿਹਾ ਕਿ ਬਚੇ ਹੋਏ ਐਂਟੀਬਾਇਓਟਿਕਸ ਨੂੰ ਦੂਜਿਆਂ ਨਾਲ ਸਾਂਝਾ ਨਾ ਕੀਤਾ ਜਾਵੇ। ਉਨ੍ਹਾਂ ਬਿਮਾਰੀ ਅਤੇ ਮਾਈਕਰੋਬੀਅਲ ਲਾਗ ਦੇ ਫੈਲਣ ਤੋਂ ਰੋਕਣ ਲਈ ਸਮੇ-ਸਮੇ ‘ਤੇ ਹੱਥ ਧੋਤੇ ਜਾਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਮੀਨਾਕਸ਼ੀ ਅਬਰੋਲ, ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਸੰਦੀਪ ਕੁਮਾਰ, ਵਿਸ਼ਵ ਸਿਹਤ ਸੰਸਥਾ ਦੇ ਐਸ.ਐਮ.ਓ ਡਾ. ਮੇਘਾ ਪ੍ਰਕਾਸ਼, ਮਾਸ ਮੀਡੀਆ ਅਫਸਰ ਰੰਜੀਵ, ਕ੍ਰਿਸ਼ਨ ਕੁਮਾਰ, ਸੰਜੀਵ ਬਹਿਲ ਅਤੇ ਨੀਰਜ ਕੌਰ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024