– ਐਨ.ਡੀ.ਆਰ.ਐਫ. ਟੀਮ ਨੇ ਸ.ਸ.ਸ. ਸਕੂਲ ਪੰਜੇ ਕੇ ਉਤਾੜ ਤੇ ਕੁੱਸੂ ਵਾਲਾ ਵਿਖੇ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ – 861 ਵਿਦਿਆਰਥੀਆਂ ਤੇ ਸਕੂਲ ਸਟਾਫ ਨੂੰ ਦਿੱਤੀ ਗਈ ਕੁਦਰਤੀ ਆਫ਼ਤ ਪ੍ਰਬੰਧਨ ਤੇ ਮੁਢਲੀ ਸੁਰੱਖਿਆ ਸਬੰਧੀ ਟ੍ਰੇਨਿੰਗ
- 78 Views
- kakkar.news
- December 2, 2022
- Education Punjab
– ਐਨ.ਡੀ.ਆਰ.ਐਫ. ਟੀਮ ਨੇ ਸ.ਸ.ਸ. ਸਕੂਲ ਪੰਜੇ ਕੇ ਉਤਾੜ ਤੇ ਕੁੱਸੂ ਵਾਲਾ ਵਿਖੇ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ
– 861 ਵਿਦਿਆਰਥੀਆਂ ਤੇ ਸਕੂਲ ਸਟਾਫ ਨੂੰ ਦਿੱਤੀ ਗਈ ਕੁਦਰਤੀ ਆਫ਼ਤ ਪ੍ਰਬੰਧਨ ਤੇ ਮੁਢਲੀ ਸੁਰੱਖਿਆ ਸਬੰਧੀ ਟ੍ਰੇਨਿੰਗ
ਗੁਰੂਹਰਸਹਾਏ / ਜ਼ੀਰਾ(ਫਿਰੋਜ਼ਪੁਰ), 2 ਦਸੰਬਰ 2022: ਅਨੁਜ ਕੱਕੜ ਟੀਨੂੰ
ਐਨ.ਡੀ.ਆਰ.ਐਫ. ਟੀਮ ਸਬ-ਡਵੀਜ਼ਨ ਗੁਰੂਹਰਸਹਾਏ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ ਅਤੇ ਜ਼ੀਰਾ ਸਬ-ਡਵੀਜਨ ਦੇ ਪਿੰਡ ਕੁੱਸੂ ਵਾਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ ਗਿਆ। ਇਹ ਜਾਣਕਾਰੀ ਸਲਾਹਕਾਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਫਿਰੋਜ਼ਪੁਰ ਸ੍ਰੀ ਨਰਿੰਦਰ ਕੁਮਾਰ ਚੌਹਾਨ ਨੇ ਦਿੱਤੀ।
ਸ੍ਰੀ ਨਰਿੰਦਰ ਚੌਹਾਨ ਨੇ ਦੱਸਿਆ ਕਿ ਇਸ ਸਕੂਲ ਸੁਰੱਖਿਆ ਪ੍ਰੋਗਰਾਮ ਦੌਰਾਨ ਮੈਡੀਕਲ ਫਸਟ ਰਿਸਪਾਂਸ (ਐਮ.ਐਫ.ਆਰ.) ‘ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚ ਸਪਲਿੰਟਿੰਗ, ਇੰਪ੍ਰੋਵਾਈਜ਼ਡ ਸਟਰੈਚਰ ਬਣਾਉਣਾ, ਖੂਨ ਵਹਿਣ ਨੂੰ ਕੰਟਰੋਲ ਕਰਨਾ, ਪੀੜਤਾਂ ਨੂੰ ਚੁੱਕਣਾ ਅਤੇ ਸੁਰੱਖੀਅਤ ਥਾਂ ਲਿਜਾਣਾ, ਸਰੀਰ ਏਅਰਵੇਅ ਰੁਕਾਵਟ (ਐਫ.ਬੀ.ਏ.ਓ.) ਅਤੇ ਸੀ.ਪੀ.ਆਰ, ਇੰਪ੍ਰੋਵਾਈਜ਼ਡ ਫਲੋਟਿੰਗ ਡਿਵਾਈਸ, ਵੱਖ-ਵੱਖ ਕਿਸਮਾਂ ਦੀ ਅੱਗ ‘ਤੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋ, ਰੋਪ ਰੈਸਕਿਊ ਆਦਿ ਬਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਿਖਲਾਈ ਦਿੱਤੀ ਗਈ। ਇਨ੍ਹਾਂ ਗਤੀਵਿਧੀਆਂ ਦੌਰਾਨ ਲਗਭਗ 861 ਵਿਦਿਆਰਥੀਆਂ ਅਤੇ ਸਕੂਲ ਸਟਾਫ ਨੇ ਸਰਗਰਮੀ ਨਾਲ ਭਾਗ ਲਿਆ।
ਸ੍ਰੀ ਚੌਹਾਨ ਨੇ ਕਿਹਾ ਕਿ ਐਨ ਡੀ ਆਰ ਐਫ ਵੱਲੋਂ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਇਸ 15 ਦਿਨਾ ਆਫਤ ਪ੍ਰਬੰਧਨ ਪ੍ਰੋਗਰਾਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ ਆਈ.ਏ.ਐਸ. ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ ਤੇ ਮਾਲ ਵਿਭਾਗ ਸਟਾਫ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਇਸ ਦੌਰਾਨ ਐਨ.ਡੀ.ਆਰ.ਐਫ. ਦੀ ਟੀਮ ਨੇ ਉਪਲਬਧ ਖੋਜ ਅਤੇ ਬਚਾਅ ਉਪਕਰਨਾਂ ਅਤੇ ਰਾਹਤ ਸਮੱਗਰੀ ਦੇ ਭੰਡਾਰ ਦੀ ਜਾਂਚ ਕਰਨ ਲਈ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਫਿਰੋਜ਼ਪੁਰ ਦੇ ਸਟੋਰ ਰੂਮ ਦਾ ਦੌਰਾ ਵੀ ਕੀਤਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024