ਫਿਰੋਜ਼ਪੁਰ ਵਿਖੇ ਸਿਵਲ ਸਰਜਨ ਨੇ ਕੀਤੀ ਮੈਟਰਨਲ ਅਤੇ ਚਾਈਲਡ ਡੈਥ ਰਿਵੀਊ ਮੀਟਿੰਗ
- 89 Views
- kakkar.news
- December 3, 2022
- Education Health Punjab
ਫਿਰੋਜ਼ਪੁਰ ਵਿਖੇ ਸਿਵਲ ਸਰਜਨ ਨੇ ਕੀਤੀ ਮੈਟਰਨਲ ਅਤੇ ਚਾਈਲਡ ਡੈਥ ਰਿਵੀਊ ਮੀਟਿੰਗ
ਫਿਰੋਜ਼ਪੁਰ 3 ਦਸੰਬਰ 2022 (ਸੁਭਾਸ਼ ਕੱਕੜ)
ਜ਼ਿਲੇ ਵਿੱਚ ਮੈਟਰਨਲ ਅਤੇ ਚਾਈਲਡ ਮੌਤਾਂ ਸਬੰਧੀ ਇੱਕ ਰਿਵੀਊ ਮੀਟਿੰਗ ਸਿਵਲ ਸਰਜਨ ਡਾ:ਰਾਜਿੰਦਰਪਾਲ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਸਬੰਧਤ ਖੇਤਰਾਂ ਦੇ ਐਸ.ਐਮ.ਓਜ਼,ਇਸਤਰੀ ਰੋਗ ਮਾਹਿਰ ਐਮ.ਓਜ਼,ਸਬੰਧਤ ਏ.ਐਨ.ਐਮਜ਼ ਅਤੇ ਆਸ਼ਾ ਵਰਕਰਜ਼ ਨੇ ਸ਼ਮੂਲੀਅਤ ਕੀਤੀ।
ਇਸ ਮੀਟਿੰਗ ਵਿੱਚ ਜੱਚਗੀ ਦੇ ਸਮੇਂ ਦੌਰਾਨ ਹੋਈਆਂ ਮੌਤਾਂ ਅਤੇ 0 ਤੋਂ 05 ਸਾਲ ਤੱਕ ਦੇ ਬੱਚਿਆਂ ਦੀਆਂ ਮੌਤਾਂ ਦੇ ਕਾਰਨਾਂ ਆਦਿ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਨੂੰ ਟਾਲਿਆ ਜਾ ਸਕੇ। ਸਿਵਲ ਸਰਜਨ ਡਾ:ਰਾਜਿੰਦਰਪਾਲ ਨੇ ਮੌਕੇ ਤੇ ਹਾਜ਼ਿਰ ਅੀਧਕਾਰੀਆਂ ,ਏ.ਐਨ.ਐਮਜ਼ ਅਤੇ ਆਸ਼ਾ ਕਾਰਜਕਰਤਾਵਾਂ ਨੂੰ ਸਾਰੀਆਂ ਗਰਭਵਤੀਆਂ ਦੀ ਮੁਕੰਮਲ ਐਂਟੀਨੇਟਲ ਕੇਅਰ ਯਕੀਨੀ ਬਨਾਉਣ,ਹੋਮ ਬੇਸਡ ਨਿਓ ਨੇਟਲ ਕੇਅਰ ਯਕੀਨੀ ਬਨਾਉਣ ਅਤੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਯਕੀਨੀ ਬਨਾਏ ਜਾਣ ਦੀ ਹਦਾਇਤ ਕੀਤੀ। ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਆਪੋ ਆਪਣੇ ਖੇਤਰ ਵਿੱਚ ਜੱਚਾ ਬੱਚਾ ਸਿਹਤ ਸੇਵਾਵਾਂ ਦੀ ਢੁਕਵੀਂ ਨਿਗਰਾਨੀ ਕਰਨ ਅਤੇ ਸਮੇਂ ਸਮੇਂ ਤੇ ਸਟਾਫ ਨੂੰ ਲੋੜੀਦੀ ਟਰੇਨਿੰਗ ਦੇਣ ਲਈ ਵੀ ਕਿਹਾ।ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ: ਸੁਸ਼ਮਾਂ ਠੱਕਰ,ਐਸ.ਐਮ.ਓ ਡਾ:ਬਲਕਾਰ ਸਿੰਘ,ਡਾ:ਗੁਰਮੇਜ਼ ਗੋਰਾਇਆ,ਇਸਤਰੀ ਰੋਗ ਮਾਹਿਰ ਡਾ: ਪੂਜਾ,ਬਾਲ ਰੋਗ ਮਾਹਿਰ ਡਾ: ਡੇਵਿਡ,ਡਾ: ਜਸਵਿੰਦਰ ਕਾਲੜਾ,ਡਾ: ਰਿਤੇਸ਼ ਸਹੋਤਰਾ,ਮਾਸ ਮੀਡੀਆ ਅਫਸਰ ਰੰਜੀਵ,ਡੀ.ਪੀ.ਐਮ.ਹਰੀਸ਼ ਕਟਾਰੀਆ,ਡੀ.ਐਮ.ਈ.ਓ.ਦੀਪਕ ,ਡਿਪਟੀ ਮਾਸ ਮੀਡੀਆ ਅਫਸਰ ਗੁਰਚਰਨ ਸਿੰਘ,ਟੀਕਾਕਰਨ ਸਹਾਇਕ ਜੋਤੀ ਬਾਲਾ,ਅਤੇ ਵਿਭਾਗ ਦੇ ਹੋਰ ਅਧਿਕਾਰੀ/ ਕਰਮਚਾਰੀ ਹਾਜ਼ਿਰ ਸਨ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024