• ਵੋਟ ਬਣਾਉਣ ਦੀ ਯੋਗਤਾ ਪੂਰੀ ਕਰਦਾ ਹਰ ਨਾਗਰਿਕ ਆਪਣੀ ਵੋਟ ਜ਼ਰੂਰ ਬਣਾਏ- ਜ਼ਿਲ੍ਹਾ ਚੋਣਕਾਰ ਅਫਸਰ • 4 ਦਸੰਬਰ ਐਤਵਾਰ ਨੂੰ ਵੀ ਲੱਗਣਗੇ ਵਿਸ਼ੇਸ਼ ਕੈਂਪ
- 114 Views
- kakkar.news
- December 3, 2022
- Education Punjab
• ਵੋਟਰ ਸੂਚੀਆਂ ਦੀ ਸੁਧਾਈ ਲਈ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ
• ਤਹਿਸੀਲਦਾਰ ਚੋਣਾਂ ਨੇ ਪੋਲਿੰਗ ਬੂਥਾਂ ਵਿੱਚ ਪਹੁੰਚ ਕੇ ਕੀਤਾ ਨਿਰੀਖਣ
• ਵੋਟ ਬਣਾਉਣ ਦੀ ਯੋਗਤਾ ਪੂਰੀ ਕਰਦਾ ਹਰ ਨਾਗਰਿਕ ਆਪਣੀ ਵੋਟ ਜ਼ਰੂਰ ਬਣਾਏ- ਜ਼ਿਲ੍ਹਾ ਚੋਣਕਾਰ ਅਫਸਰ
• 4 ਦਸੰਬਰ ਐਤਵਾਰ ਨੂੰ ਵੀ ਲੱਗਣਗੇ ਵਿਸ਼ੇਸ਼ ਕੈਂਪ
ਫਿਰੋਜ਼ਪੁਰ 3 ਦਸੰਬਰ 2022 (ਸੁਭਾਸ਼ ਕੱਕੜ)
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ, ਜਿਸ ਸਬੰਧੀ ਜ਼ਿਲ੍ਹੇ ਦੇ ਚਾਰੇ ਵਿਧਾਨਸਭਾ ਹਲਕਿਆਂ ਜ਼ੀਰਾ, ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ ਅਤੇ ਗੁਰੂਹਰਸਹਾਏ ਦੇ ਸਾਰੇ ਪੋਲਿੰਗ ਬੂਥਾਂ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿਚ ਬੀ.ਐਲ.ਓਜ਼. ਵੱਲੋਂ ਵੋਟਰਾਂ ਦੀ ਵੋਟ ਬਣਾਉਣ ਅਤੇ ਵੋਟਰ ਸੂਚੀਆਂ ਦੀ ਸੁਧਾਈ ਲਈ ਫਾਰਮ ਭਰਨ ਵਿਚ ਮੱਦਦ ਕੀਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਮੈਡਮ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਵਾਰ ਕੁਲ 04 ਯੋਗਤਾ ਮਿਤੀਆਂ (01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ) ਦੇ ਆਧਾਰ ਉੱਤੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾ ਰਹੇ ਹਨ, ਇਸਦਾ ਭਾਵ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਉਮਰ 01 ਜਨਵਰੀ 2023 ਨੂੰ 18 ਸਾਲ ਪੂਰੀ ਨਹੀਂ ਹੁੰਦੀ ਹੈ ਅਤੇ ਸਾਲ 2023 ਦੇ ਅਗਲੀ ਤਿੰਨ ਤਿਮਾਹੀਆਂ ਵਿੱਚ ਕਿਸੇ ਸਮੇਂ ਵੀ 18 ਸਾਲ ਦੀ ਹੋ ਜਾਵੇਗੀ, ਜੋ ਕਿ ਅੱਜ 17 ਸਾਲ ਦਾ ਹੈ, ਉਹ ਵੀ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਅਗੇਤੇ ਤੌਰ’ਤੇ ਫਾਰਮ ਨੰ: 06 ਭਰਕੇ ਜਮ੍ਹਾਂ ਕਰਵਾ ਸਕਦਾ ਹੈ, ਤਾਂ ਜੋ ਸਾਲ 2023 ਦੀ ਜਿਸ ਮਿਤੀ ਨੂੰ ਉਸਦੀ ਉਮਰ 18 ਸਾਲ ਪੂਰੀ ਹੋਵੇਗੀ , ਉਸੇ ਤਿਮਾਹੀ ਦੌਰਾਨ ਹੀ ਉਸਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਫਾਰਮ ਨੰਬਰ 6 ਏ ਪ੍ਰਵਾਸੀ ਭਾਰਤੀਆਂ ਦੀ ਵੋਟ ਬਣਾਉਣ ਲਈ, ਫਾਰਮ ਨੰ.8 ਸੋਧ ਕਰਵਾਉਣ ਲਈ/ਡੁਪਲੀਕੇਟ ਵੋਟਰ ਕਾਰਡ ਲੈਣ ਲਈ/ਪਤਾ ਬਦਲਵਾਉਣ ਲਈ ਅਤੇ ਪੀ.ਡਬਲਯੂ.ਡੀ ਮਾਰਕ ਕਰਵਾਉਣ ਲਈ, ਫਾਰਮ ਨੰ. 7 ਵੋਟ ਕਟਵਾਉਣ ਲਈ ਅਤੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰ.6 ਬੀ ਭਰ ਕੇ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀ ਵੈਬ ਸਾਈਟ ਐਨ.ਵੀ.ਐਸ.ਪੀ. (NVSP) ਜਾਂ ਵੋਟਰ ਹੈਲਪ ਲਾਈਨ ਐਪ ਉਤੇ ਆਨਲਾਈਨ ਵੀ ਬਿਨੈ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਇਹ ਕੈਂਪ 4 ਦਸੰਬਰ ਐਤਵਾਰ ਨੂੰ ਵੀ ਲਗਾਏ ਜਾਣਗੇ ਅਤੇ ਜ਼ਿਲ੍ਹੇ ਦਾ ਹਰ ਨਾਗਰਿਕ, ਜੋ ਵੋਟ ਬਣਵਾਉਣ ਲਈ ਯੋਗਤਾ ਪੂਰੀ ਕਰਦਾ ਹੈ, ਉਹ ਆਪਣੀ ਵੋਟ ਜ਼ਰੂਰ ਬਣਵਾਏ।
ਇਸ ਦੌਰਾਨ ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼ ਵੱਲੋਂ ਵੱਖ ਵੱਖ ਪੋਲਿੰਗ ਬੂਥਾਂ ਦਾ ਨਿਰੀਖਣ ਵੀ ਕੀਤਾ ਗਿਆ। ਉਨ੍ਹਾਂ ਇਸ ਦੌਰਾਨ ਬੀ.ਐਲ.ਓਜ਼. ਅਤੇ ਵੋਟਾਂ ਬਣਵਾਉਣ ਨਾਲ ਸਬੰਧਤ ਵੱਖ ਵੱਖ ਸੁਵਿਧਾਵਾਂ ਹਾਸਲ ਕਰਨ ਪੁੱਜੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਸਮੂਹ ਬੀਐਲਓਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026