ਜੁਵੇਨਾਈਲ ਜਸਟਿਸ ਐਕਟ 2015 ਬਾਰੇ ਸਪੈਸ਼ਲ ਜੁਵੇਨਾਈਲ ਪੁਲਿਸ ਯੁਨਿਟ ਨੂੰ ਮੁਹੱਈਆ ਕਰਵਾਈ ਗਈ ਸਿਖਲਾਈ
- 94 Views
- kakkar.news
- December 6, 2022
- Punjab
ਜੁਵੇਨਾਈਲ ਜਸਟਿਸ ਐਕਟ 2015 ਬਾਰੇ ਸਪੈਸ਼ਲ ਜੁਵੇਨਾਈਲ ਪੁਲਿਸ ਯੁਨਿਟ ਨੂੰ ਮੁਹੱਈਆ ਕਰਵਾਈ ਗਈ ਸਿਖਲਾਈ
ਫਾਜ਼ਿਲਕਾ, 6 ਦਸੰਬਰ 2022 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰੀਤੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਵੇਨਾਈਲ ਜਸਟਿਸ ਐਕਟ 2015 ਬਾਰੇ ਸਪੈਸ਼ਲ ਜੁਵੇਨਾਈਲ ਪੁਲਿਸ ਯੁਨਿਟ (ਐਸ.ਜੇ.ਪੀ.ਯੂ) ਨੂੰ ਵਿਸਥਾਰ ਸਹਿਤ ਸਿਖਲਾਈ ਦਿੱਤੀ ਗਈ। ਟ੍ਰੇਨਿੰਗ ਵਿਚ ਬੱਚਿਆ ਦੇ ਕੇਸਾਂ ਪ੍ਰਤੀ ਸ਼ਾਮਿਲ ਹੋਏ ਸਪੈਸ਼ਲ ਜੁਵੇਨਾਈਲ ਪੁਲਿਸ ਯੁਨਿਟ ਦੇ ਕੰਮਾ ਬਾਰੇ ਜਾਣੂ ਕਰਵਾਇਆ ਗਿਆ।
ਟ੍ਰੇਨਿੰਗ ਵਿਚ ਆਏ ਅਧਿਕਾਰੀਆਂ/ਕਰਮਚਾਰੀਆ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ-ਸੈਕਟਰੀ ਅਮਨਦੀਪ ਸਿੰਘ ਵੱਲੋ ਜੇ.ਜੇ.ਐਕਟ 2015 ਦੇ ਸਬੰਧ ਵਿਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੁਵੇਨਾਇਲ ਵੱਲੋ ਕੀਤੇ ਗਏ ਜ਼ੁਰਮਾ ਨੂੰ ਤਿੰਨ ਭਾਗਾ ਵਿਚ ਵੰਡਿਆ ਜਾਦਾ ਹੈ, ਜਿਵੇਂ ਕਿ ਛੋਟਾ ਅਪਰਾਧ, ਗੰਭੀਰ ਅਪਰਾਧ ਅਤੇ ਘਿਨਾਉਣੇ ਅਪਰਾਧ । ਉਨ੍ਹਾਂ ਕਿਹਾ ਕਿ ਸਿਰਫ ਘਿਨਾਉਣੇ ਅਪਰਾਧ ਵਿਚ ਜੁਵੇਨਾਇਲ ਦੀ ਐਫ.ਆਈ.ਆਰ ਰਜਿਸਟਰ ਕੀਤੀ ਜਾ ਸਕਦੀ ਹੈ। ਛੋਟਾ ਅਪਰਾਧ ਤੇ ਗੰਭੀਰ ਅਪਰਾਧ ਵਿਚ ਜੁਵੇਨਾਇਲ ਦੀ ਡੀ.ਡੀ.ਆਰ ਕੀਤੀ ਜਾਂਦੀ ਹੈ। ਜਦੋਂ ਵੀ ਜੁਵੇਨਾਇਲ ਨੂੰ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਦੀ ਰਿਪੋਰਟ ਫਾਰਮ ਨੰ-1 ਵਿਚ ਭਰਨੀ ਜਰੂਰੀ ਹੈ।
ਉਨ੍ਹਾਂ ਜੇ.ਜੇ.ਐਕਟ 2015 ਦੇ ਸ਼ਕੈਸ਼ਨ 107 ਫੂਲ 86 ਬਾਰੇ ਅਧਿਕਾਰੀਆਂ ਨੂੰ ਕਿਹਾ ਕਿ ਬੱਚਿਆ ਦੇ ਕੇਸ ਡੀਲ ਕਰਨ ਵਾਲੇ ਪੁਲਿਸ ਅਫਸਰ ਘੱਟੋ-ਘੱਟੋ ਏ.ਐਸ.ਆਈ ਰੈਕ ਦੇ ਹੋਣੇ ਚਾਹੀਦੇ ਹਨ ਤੇ ਉਹ ਕੇਸ ਨੂੰ ਸਿਵਲ ਵਰਦੀ ਵਿਚ ਡੀਲ ਕਰਨਗੇ। ਐਫ.ਆਰ.ਦੀ ਕਾਪੀ ਜਾਂਚ ਪੜਤਾਲ ਦੀ ਰਿਪੋਰਟ ਅਤੇ ਜਰੂਰੀ ਦਸਤਾਵੇਜਾ ਦੀ ਕਾਪੀ ਸ਼ਿਕਾਇਤ ਕਰਤਾ ਜਾਂ ਬੱਚੇ ਦੇ ਗਰਾਡੀਅਨ ਨੂੰ ਦਿੱਤੀ ਜਾਵੇਗੀ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਹੰਚੇ ਸੀਨੀਅਰ ਐਡਵੋਕੇਟ ਸ਼੍ਰੀ ਮੋਨਜ ਤ੍ਰਿਪਾਠੀ ਦੁਆਰਾ ਸਪੈਸ਼ਲ ਜੁਵੇਨਾਈਲ ਪੁਲਿਸ ਯੁਨਿਟ ਦੇ ਅਧਿਕਾਰੀਆਂ/ਕਰਮਚਾਰੀਆ ਨੂੰ ਦੱਸਿਆ ਕਿ ਜੇਕਰ ਕੋਈ ਵੀ ਪੋਕਸੋ ਕੇਸ ਸਾਹਮਣੇ ਆਉਦਾ ਹੈ ਤਾਂ ਉਸ ਕੇਸ ਦੀ ਰਿਪੋਰਟ 24 ਘੰਟੇ ਦੇ ਅੰਦਰ-ਅੰਦਰ ਜ਼ਿਲ੍ਹੇ ਦੀ ਚਾਇਲਡ ਵੈਲਫੇਅਰ ਕਮੇਟੀ ਨੂੰ ਫਾਰਮ -B ਵਿਚ ਭਰ ਕੇ ਸੂਚਿੱਤ ਕਰਨਾ ਜਰੂਰੀ ਹੁੰਦਾ ਹੈ। ਉਹਨਾ ਵੱਲੋ ਦੱਸਿਆ ਗਿਆ ਕਿ ਦੇਰ-ਰਾਤ ਨੂੰ ਮਿਲੇ ਜੁਵੇਨਾਇਲ ਨੂੰ ਓਵਰਨਾਈਟ ਪ੍ਰੋਟੈਕਟਿਵ ਸਟੇਅ ਲਈ ਫਾਰਮ-42 ਰੂਲ 69 (ਡੀ) (4) ਭਰਨਾ ਜਰੂਰੀ ਹੈ।
ਇਸ ਟ੍ਰੇਨਿੰਗ ਵਿਚ ਸ਼੍ਰੀ ਗੁਰਮੀਤ ਸਿੰਘ, ਡੀ.ਐਸੀਪੀ. ਫਾਜ਼ਿਲਕਾ ਸ਼੍ਰੀ ਅਜੈ ਸ਼ਰਮਾ ਐੱਲ.ਸੀ.ਪੀ.ਓ,ਫਾਜ਼ਿਲਕਾ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024