ਪਾਕਿਸਤਾਨ ਤੋਂ ਆਏ ਡਰੋਨ ਨੂੰ ਭਾਰਤੀ ਜਵਾਨਾਂ ਨੇ ਫਾਈਰਿੰਗ ਕਰਕੇ ਵਾਪਸ ਭਜਾਇਆ
- 113 Views
- kakkar.news
- February 9, 2023
- Crime National Punjab
ਪਾਕਿਸਤਾਨ ਤੋਂ ਆਏ ਡਰੋਨ ਨੂੰ ਭਾਰਤੀ ਜਵਾਨਾਂ ਨੇ ਫਾਈਰਿੰਗ ਕਰਕੇ ਵਾਪਸ ਭਜਾਇਆ
ਗੁਰਦਾਸਪੁਰ 09 ਫਰਵਰੀ 2023 (ਸਿਟੀਜ਼ਨਜ਼ ਵੋਇਸ)
ਗੁਰਦਾਸਪੁਰ ‘ਚ ਇੱਕ ਵਾਰੀ ਫਿਰ ਪਾਕਿਸਤਾਨ ਤੋਂ ਆਏ ਡਰੋਨ (Pakistani Drone ) ਨੂੰ ਭਾਰਤੀ ਜਵਾਨਾਂ ਨੇ ਫਾਈਰਿੰਗ ਕਰਕੇ ਵਾਪਸ ਭਜਾ ਦਿੱਤਾ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਆਏ ਦਿਨ ਕੋਈ ਨਾ ਕੋਈ ਡਰੋਨ ਭਾਰਤ ਵਾਲੇ ਪਾਸੇ ਭੇਜਿਆ ਜਾ ਰਿਹਾ ਹੈ।ਪਰ ਭਾਰਤ ਦੇ ਚੌਕਸ ਜਵਾਨਾਂ ਪਾਕਿਸਤਾਨ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਬੀ.ਐੱਸ.ਐੱਫ. ਜਵਾਨਾਂ ਨੇ ਜਿਵੇਂ ਹੀ ਗੁਰਦਾਸਪੁਰ ਸੈਕਟਰ ‘ਚ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਵਾਪਸ ਭਜਾਉਣ ‘ਚ ਸਫਲਤਾ ਹਾਸਲ ਕੀਤੀ ਹੈ।
ਇਹ ਡਰੋਨ ਮੂਵਮੈਂਟ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਅੱਡਾ ਚੌਕੀ ਵਿਖੇ ਦੇਖੀ ਗਈ। ਬੀਐਸਐਫ ਜਵਾਨਾਂ ਨੇ ਰਾਤ ਸਮੇਂ ਭਾਰਤੀ ਸਰਹੱਦ ਵਿੱਚ ਡਰੋਨ ਦੀ ਆਵਾਜ਼ ਸੁਣੀ। ਡਰੋਨ ਦੀ ਹਰਕਤ ਸੁਣਨ ਤੋਂ ਬਾਅਦ ਜਵਾਨਾਂ ਨੇ ਇਸ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਦਰਜਨਾਂ ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਡਰੋਨ ਵਾਪਸ ਭੱਜ ਗਿਆ। ਇਸ ਘਟਨਾ ਤੋਂ ਇਲਾਕੇ ‘ਚ ਸ਼ੰਨਾਟਾ ਛਾ ਗਿਆ ਤੇ ਇਲਾਕੇ ਦੀ ਸੁਰੱਖਿਆ ਸਖਤ ਕੀਤੀ ਗਈ। ਸਵੇਰ ਹੁੰਦੇ ਹੀ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਕਿਤੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।



- October 15, 2025