ਸੀਜੈਐਮ ਏਕਤਾ ਉੱਪਲ ਨੇ ਭਗਤ ਪੂਰਨ ਸਿੰਘ ਡੈਫ ਐਂਡ ਡੰਮ ਸਕੂਲ ਦਾ ਕੀਤਾ ਦੌਰਾ
- 111 Views
- kakkar.news
- December 6, 2022
- Education Punjab
ਸੀਜੈਐਮ ਏਕਤਾ ਉੱਪਲ ਨੇ ਭਗਤ ਪੂਰਨ ਸਿੰਘ ਡੈਫ ਐਂਡ ਡੰਮ ਸਕੂਲ ਦਾ ਕੀਤਾ ਦੌਰਾ
ਫਿਰੋਜ਼ਪੁਰ 6 ਦਸੰਬਰ 2022 (ਸੁਭਾਸ਼ ਕੱਕੜ)
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਸ਼੍ਰੀ ਵੀਰਇੰਦਰ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਜੈਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਵੱਲੋਂ ਭਗਤ ਪੂਰਨ ਸਿੰਘ ਡੈਫ ਐਂਡ ਡੰਮ ਸਕੂਲ (ਗੂੰਗੇ ਅਤੇ ਬੋਲੇ ਬੱਚਿਆਂ ਦਾ ਸਕੂਲ) ਦਾ ਦੌਰਾ ਕੀਤਾ ਗਿਆ।
ਇਸ ਮੌਕੇ ਸੀਜੈਐਮ ਮਿਸ ਏਕਤਾ ਉਪਲ ਨੇ ਸਕੂਲ ਦੇ ਬੱਚਿਆਂ ਨਾਲ ਉਨ੍ਹਾਂ ਦੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਗੱਲਬਾਤ ਨੂੰ ਸਮਝਨ ਵਿਚ ਸਕੂਲ ਦੇ ਹੈਡ ਟੀਚਰ ਮਿਸ ਹਰਵਿੰਦਰ ਕੌਰ ਵੱਲੋਂ ਸਹਾਇਤਾ ਕੀਤੀ ਗਈ। ਸੀਜੈਐਮ ਵੱਲੋਂ ਬੱਚਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਨ੍ਹਾ ਦਾ ਹੱਲ ਕਰਨ ਦਾ ਭਰੋਸਾ ਜਤਾਇਆ ਗਿਆ।
ਇਸ ਦੌਰਾਨ ਸੀਜੈਅਮ ਨੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਇਨ੍ਹਾਂ ਬੱਚਿਆਂ ਲਈ ਭੇਜੀਆਂ ਗਈਆਂ ਗਰਮ ਕੋਟੀਆਂ ਵਿਦਿਆਰਥੀਆਂ ਨੂੰ ਵੰਡੀਆਂ ਅਤੇ ਨਾਲ ਹੀ ਉਨ੍ਹਾਂ ਨੂੰ ਫਰੂਟ ਅਤੇ ਬਿਸਕੁਟ ਵੀ ਦਿੱਤੇ। ਇਸ ਮੋਕੇ ਉਨ੍ਹਾਂ ਵਿਕਟਮ ਕੰਪਨਸੇਸ਼ਨ ਸਕੀਮ ਅਧੀਨ ਇੱਕ ਸੈਮੀਨਾਰ ਦੌਰਾਨ ਸੰਸਥਾ ਦੇ ਸਟਾਫ ਨੂੰ ਸਕੀਮ ਸਬੰਧੀ ਵਿਸਥਾਰ ਨਾਲ ਜਾਣੂ ਵੀ ਕਰਵਾਇਆ।

