ਫਿਰੋਜ਼ਪੁਰ ਚ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦਿਖਾ ਬਠਿੰਡਾ ਤੋਂ ਫਿਰੋਜ਼ਪੁਰ ਆਏ 3 ਨੌਜਵਾਨਾਂ ਤੋਂ ਮੋਬਾਈਲ ਫੋਨ ਅਤੇ 9 ਹਜਾਰ ਲੁਟੇ
- 138 Views
- kakkar.news
- December 12, 2022
- Punjab
ਫਿਰੋਜ਼ਪੁਰ ਚ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦਿਖਾ ਬਠਿੰਡਾ ਤੋਂ ਫਿਰੋਜ਼ਪੁਰ ਆਏ 3 ਨੌਜਵਾਨਾਂ ਤੋਂ ਮੋਬਾਈਲ ਫੋਨ ਅਤੇ 9 ਹਜਾਰ ਲੁਟੇ
ਫਿਰੋਜ਼ਪੁਰ 12 ਦਸੰਬਰ 2022 (ਸੁਭਾਸ਼ ਕੱਕੜ)
ਬੀਤੀ ਰਾਤ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਫੌਜ ਵਿੱਚ ਭਰਤੀ ਲਈ ਰੋਲ ਨੰਬਰ ਲੈਣ ਬਠਿੰਡਾ ਤੋਂ ਫਿਰੋਜ਼ਪੁਰ ਆਏ 3 ਨੌਜਵਾਨਾਂ ਤੋਂ ਮੋਬਾਇਲ ਅਤੇ ਕਰੀਬ 9 ਹਜ਼ਾਰ ਰੁਪਏ ਲੁੱਟ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੈਂਟ ਫਿਰੋਜ਼ਪੁਰ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਹਰਮਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਢਿਪਾਲੀ ਜ਼ਿਲ੍ਹਾ ਬਠਿੰਡਾ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕਿ ਦੱਸਿਆ ਕਿ ਉਹ ਮਨਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਅਤੇ ਇੰਦਰਜੀਤ ਸਿੰਘ ਨਾਲ ਫੌਜ ਦੀ ਭਰਤੀ ਸਬੰਧੀ ਫਿਰੋਜ਼ਪੁਰ ਛਾਉਣੀ ‘ਚ ਪੈਂਦੇ ਸੈਨਿਕ ਭਲਾਈ ਦਫ਼ਤਰ ਤੋਂ ਰੋਲ ਨੰਬਰ ਲੈਣ ਲਈ ਰੇਲ ਗੱਡੀ ਰਾਹੀਂ ਆਏ ਸਨ।ਇਸ ਦੌਰਾਨ ਉਹ ਰੇਲਵੇ ਸਟੇਸ਼ਨ ਤੋਂ ਤਿੰਨੋਂ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਲਈ ਰਵਾਨਾ ਹੋਏ ਅਤੇ ਜਦੋਂ ਉਹ ਧੋਬੀਘਾਟ ਦੇ ਕੋਲ ਪਹੁੰਚੇ ਤਾਂ 2 ਮੋਟਰਸਾਈਕਲ ਸਵਾਰ ਲੁਟੇਰੇ ਉਨ੍ਹਾਂ ਕੋਲ ਆਏ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਲੱਗੇ। ਇਸੇ ਤਰ੍ਹਾਂ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਸੈਮਸਿੰਗ ਏ 32, ਇਕ ਵੀਵੋ 1914 ਟੱਚ ਸਕਰੀਨ ਅਤੇ ਇਕ ਓਪੋ 16 ਮੋਬਾਇਲ ਫੋਨ ਤੋਂ ਇਲਾਵਾ ਕਰੀਬ 9 ਹਜ਼ਾਰ ਰੁਪਏ ਖੋਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਸਬੰਧੀ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

