STF ਫਿਰੋਜ਼ਪੁਰ ਵੱਲੋ ਹੈਰੋਇੰਨ ਦੀ ਸਪਲਾਈ ਕਰ ਰਹੇ ਦੋਸ਼ੀ ਨੂੰ ਹੈਰੋਇੰਨ ਅਤੇ ਇੱਕ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ
- 107 Views
- kakkar.news
- December 24, 2022
- Crime Punjab
STF ਫਿਰੋਜ਼ਪੁਰ ਵੱਲੋ ਹੈਰੋਇੰਨ ਦੀ ਸਪਲਾਈ ਕਰ ਰਹੇ ਦੋਸ਼ੀ ਨੂੰ ਹੈਰੋਇੰਨ ਅਤੇ ਇੱਕ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ
ਫਿਰੋਜ਼ਪੁਰ 24 ਦਸੰਬਰ 2022 (ਸੁਭਾਸ਼ ਕੱਕੜ)
ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਰੇਜ਼ ਵੱਲੋ ਹੈਰੋਇੰਨ ਦੀ ਸਪਲਾਈ ਕਰ ਰਹੇ ਦੋਸ਼ੀ ਨੂੰ 110 ਗ੍ਰਾਮ ਹੈਰੋਇੰਨ ਅਤੇ ਇੱਕ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਬਿਨ੍ਹਾ ਨੰਬਰੀ ਸਮੇਤ ਗ੍ਰਿਫਤਾਰ ਕੀਤਾ ਹੈ।
ਸ਼੍ਰੀ ਸਨੇਹਦੀਪ ਸ਼ਰਮਾ ਪੀ.ਪੀ.ਐਸ ਏ.ਆਈ.ਜੀ ਐਸ.ਟੀ.ਐਫ ਫਿਰੋਜ਼ਪੁਰ ਰੇਂਜ਼ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਰਾਜ਼ਬੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ, ਐਸ.ਟੀ.ਐਫ ਰੇਂਜ਼ ਦੀ ਯੋਗ ਅਗਵਾਈ ਹੇਠ ਸ:ਥ ਸਤਪਾਲ 107/ਫਿਰੋਜਪੁਰ ਨੇ ਸਮੇਤ ਸਾਥੀ ਕ੍ਰਮਚਾਰੀਆਂ ਦੇ ਸਚਿਨ ਪੁੱਤਰ ਸ਼ਿੰਦਰਪਾਲ ਪੁੱਤਰ ਸਾਦਿਕ ਵਾਸੀ ਨੌਰੰਗ ਕੇ ਲੇਲੀ ਵਾਲਾ ਥਾਣਾ ਸਦਰ ਫਿਰੋਜਪੁਰ ਤੋਂ 110 ਗ੍ਰਾਮ ਹੈਰੋਇੰਨ ਅਤੇ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਬਿਨ੍ਹਾ ਨੰਬਰੀ ਸਮੇਤ ਕਾਬੂ ਕੀਤਾ ਗਿਆ। ਉਕਤ ਦੋਸ਼ੀ ਪਰ ਮੁਕੱਦਮਾਂ ਨੰਬਰ 317 ਮਿਤੀ 23-12-2022 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਐਸ.ਟੀ.ਐਫ., ਐਸ.ਏ.ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਹੈ। ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।



- October 15, 2025