ਸ਼ਰਾਬ ਫੈਕਟਰੀ ਮਾਮਲਾ: ਜ਼ੀਰਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ 43 ਕਿਸਾਨ ਦੇਰ ਰਾਤ ਕੀਤੇ ਰਿਹਾ
- 151 Views
- kakkar.news
- December 25, 2022
- Agriculture Punjab
ਸ਼ਰਾਬ ਫੈਕਟਰੀ ਮਾਮਲਾ: ਜ਼ੀਰਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ 43 ਕਿਸਾਨ ਦੇਰ ਰਾਤ ਕੀਤੇ ਰਿਹਾ
ਜ਼ੀਰਾ /ਫਿਰੋਜ਼ਪੁਰ 25 ਦਸੰਬਰ 2022 (ਸੁਭਾਸ਼ ਕੱਕੜ)
ਜ਼ੀਰਾ ਦੇ ਸਾਂਝੇ ਮੋਰਚੇ ਦੇ 43 ਕਿਸਾਨਾਂ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। ਸ਼ਰਾਬ ਫੈਕਟਰੀ ਮਾਮਲੇ ‘ਚ ਜ਼ੀਰਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਕਿਸਾਨ ਦੇਰ ਰਾਤ ਜ਼ੀਰਾ ਦੀ ਅਦਾਲਤ ਦੇ ਜੱਜ ਆਯੂਸ਼ਮਾਨ ਸਿਆਲ ਵੱਲੋਂ ਥਾਣਾ ਸਦਰ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਦੇ ਮੁਚੱਲਕੇ ‘ਤੇ ਰਿਹਾਅ ਕੀਤੇ ਗਏ। ਫਿਰੋਜ਼ਪੁਰ ਦੇ ਐੱਸ. ਐੱਚ. ਓ. ਮੈਡਮ ਕੰਵਲਦੀਪ ਕੌਰ ਵੱਲੋਂ ਧਰਨੇ ਨੂੰ ਸ਼ਾਂਤਮਈ ਰੱਖਣ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਫ਼ੈਸਲਾ ਲਿਆ ਗਿਆ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੈਕਟਰੀ ਮਾਮਲੇ ਦੇ ਨਿਪਟਾਰੇ ਲਈ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਫੈਕਟਰੀ ਵਿਖੇ ਆਪਣਾ ਕੰਮ ਕਰਨ ਲਈ ਪੁੱਜ ਗਈਆਂ ਹਨ ਪਰ ਸਾਂਝੇ ਮੋਰਚੇ ਨੇ ਉਦੋਂ ਤੱਕ ਆਪਣੇ ਮੈਂਬਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਤੱਕ ਗ੍ਰਿਫ਼ਤਾਰ ਕੀਤੇ ਗਏ ਸਾਥੀ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਦੂਜੇ ਪਾਸੇ ਡੀ. ਸੀ. ਅੰਮ੍ਰਿਤਾ ਸਿੰਘ ਮੈਡਮ ਫਿਰੋਜ਼ਪੁਰ ਦੀ ਸਮੁੱਚੀ ਟੀਮ ਅਤੇ ਪੁਲਸ ਪ੍ਰਸ਼ਾਸਨ ਵਲੋਂ ਪੂਰੀ ਸੂਝਬੂਜ ਨਾਲ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਮਾਮਲੇ ਦਾ ਹੱਲ ਨਿਕਲ ਸਕੇ। ਜਿਸ ਕਾਰਨ ਕਿਸਾਨ ਮੋਰਚਾ ਵੀ ਚਾਹੁੰਦਾ ਹੈ ਕਿ ਮੰਗਾਂ ਦਾ ਹੱਲ ਹੋ ਜਾਵੇ। ਇਸ ਲਈ ਅੱਜ ਰਿਹਾਈ ਤੋਂ ਬਾਅਦ ਕਿਸਾਨ ਵੀ ਆਪਣੀ ਜਿੱਤ ਦਾ ਅਹਿਸਾਸ ਕਰ ਰਹੇ ਹਨ।



- October 15, 2025