ਡਿਪਟੀ ਕਮਿਸ਼ਨਰ ਵੱਲੋਂ ਐਚ.ਐਚ. ਬ੍ਰਹਮਰਿਸ਼ੀ ਵਿਸ਼ਵਾਤਮਾ ਬਾਵਰਾ ਜੀ ਮਹਾਰਾਜ ਦੇ ਜਨਮ ਦਿਵਸ ਦੇ ਸੰਦਰਭ ਵਿਚ ਅੱਖਾਂ ਦੇ ਕੈਂਪ ਦਾ ਉਦਘਾਟਨ
- 91 Views
- kakkar.news
- January 7, 2023
- Health Punjab
ਡਿਪਟੀ ਕਮਿਸ਼ਨਰ ਵੱਲੋਂ ਐਚ.ਐਚ. ਬ੍ਰਹਮਰਿਸ਼ੀ ਵਿਸ਼ਵਾਤਮਾ ਬਾਵਰਾ ਜੀ ਮਹਾਰਾਜ ਦੇ ਜਨਮ ਦਿਵਸ ਦੇ ਸੰਦਰਭ ਵਿਚ ਅੱਖਾਂ ਦੇ ਕੈਂਪ ਦਾ ਉਦਘਾਟਨ
ਅਬੋਹਰ, ਫਾਜ਼ਿਲਕਾ 7 ਜਨਵਰੀ 2023 (ਅਨੁਜ ਕੱਕੜ ਟੀਨੂੰ)
ਬ੍ਰਹਮਰਿਸ਼ੀ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਵਿਖੇ ਐਚ.ਐਚ. ਬ੍ਰਹਮਰਿਸ਼ੀ ਵਿਸ਼ਵਾਤਮਾ ਬਾਵਰਾ ਜੀ ਮਹਾਰਾਜ ਦੇ ਜਨਮ ਦਿਵਸ ਦੇ ਸੰਦਰਭ ਵਿਚ ਦੂਜਾ ਅੱਖਾਂ ਦਾ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਦੇ ਪ੍ਰਬੰਧਕੀ ਬਲਾਕ ਦੀ ਨਵੀਂ ਇਮਾਰਤ ਦਾ ਉਦਘਾਟਨ ਵੀ ਕੀਤਾ।
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਸੰਬੋਧਨ ਕਰਦਿਆਂ ਕਿਹਾ ਸਿਖਿਆ ਦੇ ਪ੍ਰਸਾਰ ਅਤੇ ਸਮਾਜ ਸੇਵੀ ਕੰਮਾਂ ਵਜੋਂ ਬ੍ਰਹਮਰਿਸ਼ੀ ਮਿਸ਼ਨ ਬਹੁਤ ਹੀ ਸਾਰਥਕ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਤ ਵਿਸ਼ਵਾਤਮਾ ਬਾਵਰਾ ਜੀ ਮਹਾਰਾਜ ਦੀ ਪ੍ਰੇਰਨਾ ਸਦਕਾ ਬ੍ਰਹਮਰਿਸ਼ੀ ਮਿਸ਼ਨ ਸਮਾਜ ਸੇਵਾ ਦੇ ਖੇਤਰ ਵਜੋਂ ਸ਼ਲਾਘਾਯੋਗ ਕੰਮ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਬ੍ਰਹਮਰਿਸ਼ੀ ਮਿਸ਼ਨ ਬਚਿਆਂ ਅੰਦਰ ਵਰਤਮਾਨ ਸਿਖਿਆ ਦੇ ਨਾਲ—ਨਾਲ ਨੈਤਿਕ ਸਿਖਿਆ ਵੀ ਪੈਦਾ ਕਰ ਰਿਹਾ ਹੈ।ਇਸ ਤੋਂ ਇਲਾਵਾ ਬਚਿਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਦੀ ਜ਼ੋਤ ਜਗਾਉਣ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਚੇ ਕਚੀ ਮਿਟੀ ਵਾਂਗ ਹੁੰਦੇ ਹਨ ਅਸੀ ਉਨ੍ਹਾਂ ਨੂੰ ਜ਼ੋ ਸਿਖਾਵਾਂਗੇ ਜਿਸ ਖੇਤਰ ਵਲ ਮੋੜਾਂਗੇ ਉਹ ਹੀ ਸਿਖਣਗੇ ਤੇ ਉਸ ਖੇਤਰ ਵੱਲ ਮੁੜ ਜਾਣਗੇ।ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਯੁਗ ਵਿਚ ਬਚੇ ਮੋਬਾਈਲ ਦੀ ਵਰਤੋਂ ਜਿਆਦਾ ਕਰਨ ਲਗੇ ਪਏ ਹਨ ਜ਼ੋ ਕਿ ਸਾਡੇ ਲਈ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਬਚਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਤੇ ਮੋਬਾਈਲ ਦੀ ਵਰਤੋਂ ਘਟਾਉਂਦਿਆਂ ਹੋਇਆ ਬਚਿਆਂ ਦੀ ਉਰਜਾ ਨੂੰ ਸਹੀ ਕੰਮਾਂ ਵੱਲ ਲਗਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਇਥੇ ਪਹੁੰਚਣ *ਤੇ ਡਿਪਟੀ ਕਮਿਸ਼ਨਰ ਦਾ ਸਵਾਮੀ ਬ੍ਰਹਮਰਿਤਾ ਤੇ ਪ੍ਰਿੰਸੀਪਲ ਸਵਾਮੀ ਸ਼ਰੇਆ ਭਾਰਤੀ ਅਤੇ ਹੋਰ ਪਤਵੰਤਿਆਂ ਨੇ ਸਵਾਗਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਕੂਲ ਵਿਚ ਬਣੀ ਅਟਲ ਲੈਬ ਦਾ ਵੀ ਨਿਰੀਖਣ ਕੀਤਾ ਅਤੇ ਸਕੂਲ ਵੱਲੋਂ ਚਲਾਈ ਜਾ ਰਹੀ ਗਉਸ਼ਾਲਾ ਵਿਚ ਪਹੁੰਚ ਕੇ ਗਉ ਸੇਵਾ ਵੀ ਕੀਤੀ।
ਇਸ ਮੌਕੇ ਮੇਅਰ ਵਿਮਲ ਠਠਈ, ਡਾ. ਗੌਰੀ ਸ਼ੰਕਰ ਮਿਤਲ, ਫਕੀਰ ਚੰਦ ਗੋਇਲ ਨੇ ਸੰਬੋਧਨ ਦੌਰਾਨ ਬ੍ਰਹਮਰਿਸ਼ੀ ਮਿਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸੰਸਥਾਂ ਵੱਲੋਂ ਸਿਖਿਆ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਦੌਰਾਨ ਦੀਦੀ ਬ੍ਰਹਮਰਿਤਾ ਨੇ ਬ੍ਰਹਮਰਿਸ਼ੀ ਮਿਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਹਾਜਰੀਨ ਨਾਲ ਜਾਣਕਾਰੀ ਸਾਂਝੀ ਕੀਤੀ। ਮੰਚ ਦਾ ਸੰਚਾਲਨ ਪ੍ਰਿੰਸੀਪਲ ਸਵਾਮੀ ਸ਼ਰੇਆ ਭਾਰਤੀ ਨੇ ਕੀਤਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024