ਯੂ-ਡਾਇਸ ਸਰਵੇ ਲਈ ਪ੍ਰਾਇਮਰੀ ਸਕੂਲ ਮੁੱਖੀਆਂ ਦੇ ਪਹਿਲੇ ਬੈਚ ਦੀ ਟ੍ਰੇਨਿੰਗ ਕਰਵਾਈ। 612 ਪ੍ਰਾਇਮਰੀ ਸਕੂਲ ਮੁੱਖੀਆਂ ਨੂੰ ਤਿੰਨ ਬੈਚ ਵਿੱਚ ਕਰਵਾਈ ਜਾ ਰਹੀ ਹੈ ਟ੍ਰੇਨਿੰਗ।
- 85 Views
- kakkar.news
- January 9, 2023
- Education Punjab
ਯੂ-ਡਾਇਸ ਸਰਵੇ ਲਈ ਪ੍ਰਾਇਮਰੀ ਸਕੂਲ ਮੁੱਖੀਆਂ ਦੇ ਪਹਿਲੇ ਬੈਚ ਦੀ ਟ੍ਰੇਨਿੰਗ ਕਰਵਾਈ।
612 ਪ੍ਰਾਇਮਰੀ ਸਕੂਲ ਮੁੱਖੀਆਂ ਨੂੰ ਤਿੰਨ ਬੈਚ ਵਿੱਚ ਕਰਵਾਈ ਜਾ ਰਹੀ ਹੈ ਟ੍ਰੇਨਿੰਗ।
ਫਿਰੋਜ਼ਪੁਰ 09 ਜਨਵਰੀ 2023 (ਅਨੁਜ ਕੱਕੜ ਟੀਨੂੰ)
ਭਾਰਤ ਸਰਕਾਰ ਵੱਲੋ ਹਰ ਸਾਲ ਕਰਵਾਏ ਜਾਂਦੇ ਯੂ-ਡਾਇਸ (ਯੂਨੀਫਾਈਡ ਡਿਸਟਿ੍ਰਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਸਰਵੇ ਲਈ ਪਹਿਲੀ ਵਾਰ ਪ੍ਰਾਇਮਰੀ ਸਕੂਲ ਮੁੱਖੀਆਂ ਨੂੰ ਜਿਲ੍ਹਾ ਪੱਧਰ ਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋ ਇਸ ਸਰਵੇ ਰਾਹੀ ਹਰ ਇੱਕ ਸਕੂਲ (ਸਰਕਾਰੀ /ਏਡਿਡ / ਪ੍ਰਾਈਵੇਟ / ਲੋਕਲ ਬਾਡੀ/ਕੇਂਦਰੀ ਸਕੂਲ ਆਦਿ) ਵਿਚ ਮੋਜੂਦ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਗਿਣਤੀ ਅਤੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਦੀ ਜਾਣਕਾਰੀ ਇੱਕਤਰ ਕੀਤੀ ਜਾਦੀਂ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੀਵ ਛਾਬੜਾ ਨੇ ਦੱਸਿਆ ਕਿ ਯੂ-ਡਾਇਸ ਸਰਵੇ 2022-23 ਦਾ ਕੰਮ ਸਮਾਂ ਬੱਧ ਕਰਨ ਲਈ ਜਿਲ੍ਹੇ ਦੇ 612 ਸਰਕਾਰੀ ਸਰਕਾਰੀ ਪ੍ਰਾਇਮਰੀ ਸਕੂਲ ਮੁੱਖੀਆਂ ਨੂੰ ਲੋੜੀਂਦੀ ਟ੍ਰੇਨਿੰਗ ਤਿੰਨ ਗਰੁੱਪਾ ਰਾਹੀਂ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਵਿਖੇ ਦਿੱਤੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਅਜ ਪਹਿਲੇ ਦਿਨ ਦੇ ਗਰੁੱਪ ਵਿੱਚ ਬਲਾਕ ਫਿਰੋਜਪੁਰ-1, ਫਿਰੋਜਪੁਰ-2, ਫਿਰੋਜਪੁਰ-3 ਅਤੇ ਸਤੀਏ ਵਾਲਾ ਦੇ 220 ਦੇ ਲਗਭਗ ਸਕੂਲ ਮੁੱਖੀ , ਸੈਂਟਰ ਮੁੱਖੀ ਅਤੇ ਸਬੰਧਤ ਬਲਾਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਾਜਰ ਸਨ। ਉਨ੍ਹਾ ਨੇ ਦੱਸਿਆ ਕਿ ਸਰਵੇ ਦੇ ਡਾਟਾ ਦੇ ਅਧਾਰ ਤੇ ਹੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੀ ਸਾਂਝੀ ਹਿੱਸੇਦਾਰੀ ਰਾਹੀ ਸਰਕਾਰੀ ਸਕੂਲਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆ ਜਾਦੀਆਂ ਹਨ ਅਤੇ ਸਕੂਲੀ ਸਿੱਖਿਆ ਨਾਲ ਸਬੰਧਤ ਨੀਤੀਆਂ ਬਣਾਈਆ ਜਾਂਦੀਆਂ ਹਨ।
ਵਧੇਰੇ ਜਾਣਕਾਰੀ ਦਿੰਦੇ ਹੋਏ ਉੱਪ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਸੁੱਖਵਿੰਦਰ ਸਿੰਘ ਨੇ ਕਿਹਾ ਕਿ ਸਕੂਲ ਮੁੱਖੀ ਸਕੂਲ ਦੀ ਅਸਲ ਸਥਿਤੀ ਅਨੁਸਾਰ ਸਹੀ ਜਾਣਕਾਰੀ ਦਰਜ ਕਰਨ ਕਿਉਂਕਿ ਇਸ ਸਰਵੇ ਅਧੀਨ ਰਾਜ ਵਿੱਚ ਚਲ ਰਹੇ ਹਰ ਤਰ੍ਹਾ ਦੇ ਸਕੂਲ ਨੂੰ ਕਵਰ ਕੀਤਾ ਜਾਂਦਾ ਹੈ ਤਾਂ ਜੋ ਕੇਂਦਰ ਤੇ ਸੂਬਾ ਸਰਕਾਰ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੋਜੂਦ ਹਨ ਜਾਂ ਨਹੀ ਅਤੇ ਇਸ ਸਰਵੇ ਦੇ ਆਕੰੜਿਆਂ ਦੇ ਅਧਾਰ ਤੇ ਹੀ ਸਿੱਖਿਆ ਸਬੰਧੀ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋ ਕੇਂਦਰੀ ਸਕੀਮ ਸਮੱਗਰਾਂ ਸਿੱਖਿਆ ਅਭਿਆਨ ਅਧੀਨ ਬਜ਼ਟ ਮਨਜੂਰ ਕੀਤਾ ਜਾਦਾਂ ਹੈ ਇਸ ਲਈ ਸਮਾਂ ਬੱਧ ਡਾਟਾ ਆਨਲਾਈਨ ਅਪਡੇਟ ਕੀਤਾ ਜਾਵੇ ਤਾਂ ਸਕੂਲਾਂ ਵਿੱਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਲਈ ਪਲਾਨ ਤਿਆਰ ਹੋ ਸਕੇ।
ਯੂ-ਡਾਇਸ ਸਰਵੇ ਦੀਆਂ ਟ੍ਰੇਨਿੰਗਾ ਅਤੇ ਤਕਨੀਕੀ ਜਾਣਕਾਰੀ ਦਿੰਦੇ ਹੋਏ ਜਿਲਾ ਕੋਆਰਡੀਨੇਟਰ (ਐਮ.ਆਈ.ਐਸ.) ਪਵਨ ਮਦਾਨ ਦੱਸਿਆ ਕਿ ਯੂ-ਡਾਇਸ ਸਰਵੇ ਦੇ ਅੰਕੜੇ ਕਿਸੇ ਵੀ ਸੂਬੇ ਦੀ ਸਿੱਖਿਆ ਸਬੰਧੀ ਸਿਹਤ ਨੂੰ ਦਰਸਾਉਦੇਂ ਹਨ ਅਤੇ ਇਨ੍ਹਾ ਅੰਕੜਿਆ ਉੱਪਰ ਬਲਾਕਾ,ਜਿਲ੍ਹੇ ਅਤੇ ਸੂਬੇ ਦੀ ਰਾਸ਼ਟਰੀ ਪੱਧਰ ਤੇ ਰੈਕਿੰਗ ਹੁੰਦੀ ਹੈ। ਉਨ੍ਹਾ ਕਿਹਾ ਕਿ ਜਿਲ੍ਹੇ ਦੇ ਸਮੂਹ ਸਕੂਲ ਭਾਰਤ ਸਰਕਾਰ ਦੇ ਪੋਰਟਲ ਯੂ-ਡਾਇਸ ਪਲੱਸ ਉੱਪਰ ਆਨਲਾਈਨ ਡਾਟਾ ਅਪਡੇਟ ਕਰਨਗੇ ਅਤੇ ਇਸ ਲਈ ਸਰਵੇ ਦੀ ਮਹਤੱਤਾ , ਇਸਦੇ ਤਕਨੀਕੀ ਤੇ ਪ੍ਰਬੰਧਕੀ ਪੱਖਾ ਤੇ ਜਿਲ੍ਹੇ 1081 ਸਕੂਲ ਮੁੱਖੀਆਂ ਨੂੰ ਜਿਲ੍ਹਾ ਪੱਧਰ ਤੇ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਜਿਸ ਵਿੱਚ 225 ਅਪਰ ਪ੍ਰਾਇਮਰੀ ਸਕੂਲ ਮੁੱਖੀਆ ਅਤੇ 228 ਪ੍ਰਾਈਵੇਟ ਤੇ ਸੈਂਟਰਲ ਸਕੂਲਾਂ ਦੇ ਮੁੱਖੀਆਂ ਨੂੰ ਪਿਛਲੇ ਹਫਤੇ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਇਸ ਹਫਤੇ 612 ਪ੍ਰਾਇਮਰੀ ਸਕੂਲ ਨੂੰ ਵੱਖ ਵੱਖ ਗਰੁੱਪਾ ਰਾਹੀਂ ਦਿੱਤੀ ਜਾ ਰਹੀ ਹੈ।
ਇਸ ਵਰਕਸ਼ਾਪ ਦੋਰਾਨ ਉੱਪ ਜਿਲ੍ਹਾ ਸਿੱਖਿਆ ਅਫਸਰ ਸੈਸਿ ਕੋਮਲ ਅਰੋੜਾ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਜਨ ਨਰੂਲਾ, ਰਣਜੀਤ ਸਿੰਘ, ਇੰਦਰਜੀਤ ਸਿੰਘ, ਮੈਡਮ ਸੁਮਨ ਬਾਲਾ, ਸਹਾਇਕ ਐਮ.ਆਈ.ਐਸ ਕੋਆਰਡੀਨੇਟਰ ਸੰਦੀਪ ਕੁਮਾਰ, ਜਿਲ੍ਹਾ ਸਿੱਖਿਆ ਦਫਤਰ ਤੋ ਵੱਖ ਵੱਖ ਅਧਿਕਾਰੀ ਅਤੇ ਕਰਮਚਾਰੀ ਮੋਜੂਦ ਸਨ
ਫੋਟੋ ਕੈਪਸ਼ਨ- ਵਰਕਸ਼ਾਪ ਦੋਰਾਨ ਸੰਬੋਧਨ ਕਰਦੇ ਜਿਲ੍ਹਾ ਸਿੱਖਿਆ ਅਫਸਰ ਰਾਜੀਵ ਛਾਬੜਾ, ਉੱਪ ਜਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ , ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਪਵਨ ਮਦਾਨ ਅਤੇ ਹਾਜਰ ਸਕੂਲ ਮੁੱਖੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024