ਸੜਕ ਸੁਰੱਖਿਆ ਹਫਤਾ ਤਹਿਤ ਟਰੱਕ ਯੂਨੀਅਨ ਫਾਜਿਲਕਾ ਵਿਖੇ ਸੈਮੀਨਾਰ ਕਰਵਾਇਆ ਗਿਆ
- 106 Views
- kakkar.news
- January 16, 2023
- Punjab
ਸੜਕ ਸੁਰੱਖਿਆ ਹਫਤਾ ਤਹਿਤ ਟਰੱਕ ਯੂਨੀਅਨ ਫਾਜਿਲਕਾ ਵਿਖੇ ਸੈਮੀਨਾਰ ਕਰਵਾਇਆ ਗਿਆ
ਫਾਜਿਲਕਾ 16 ਜਨਵਰੀ 2023 (ਅਨੁਜ ਕੱਕੜ ਟੀਨੂੰ
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਐਸ.ਡੀ.ਐਮ ਫਾਜਿਲਕਾ ਸ੍ਰੀ ਨਿਕਾਸ ਖੀਚੜ ਦੀ ਅਗਵਾਈ ਹੇਠ ਸੜਕ ਸੁਰੱਖਿਆ ਹਫਤਾ ਮੁਹਿੰਮ ਤਹਿਤ ਅੱਜ ਟਰੱਕ ਯੂਨੀਅਨ ਫਾਜਿਲਕਾ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਟਰੱਕ ਯੂਨੀਅਨ ਦੇ ਡਰਾਇਰਾਂ ਵੱਲੋਂ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ ਗਈ।ਇਸ ਮੌਕੇ ਐਸ.ਡੀ.ਐਮ ਫਾਜਿਲਕਾ ਵੱਲੋਂ ਵਾਹਨਾਂ ਨੂੰ ਰਿਫਲੈਟਰ ਵੀ ਲਗਾਏ ਗਏ। ਇਸ ਮੌਕੇ ਡੀ.ਐਸ.ਪੀ ਫਾਜਿਲਕਾ ਸ. ਸੁਬੇਗ ਸਿੰਘ ਵੀ ਉਨ੍ਹਾਂ ਨਾਲ ਹਾਜ਼ਰ ਸਨ।
ਸੈਮੀਨਾਰ ਵਿਖੇ ਐਸ.ਡੀ.ਐਮ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੂਬੇ ਅੰਦਰ ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ ਤਹਿਤ ਸੜਕ ਸੁਰੱਖਿਆ ਹਫਤਾ 2023 ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਆਮ ਲੋਕਾਂ ਨੂੰ ਟਰੈਫਿਕ ਨਿਯਮਾ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸੈਮੀਨਾਰ ਮੌਕੇ ਟ੍ਰੈਫਿਕ ਇੰਚਾਰਜ ਫਾਜ਼ਿਲਕਾ ਸ਼੍ਰੀ ਪਵਨ ਕੁਮਾਰ, ਰਤਨ ਲਾਲ ਅਤੇ ਟਰਾਂਸਪੋਰਟ ਦਫ਼ਤਰ ਫਾਜ਼ਿਲਕਾ ਵਲੋਂ ਸ਼੍ਰੀ ਅਸ਼ੀਸ਼ ਕੰਬੋਜ ਅਤੇ ਸ਼ਿਵ ਕੁਮਾਰ ਨੇ ਟਰੱਕ ਯੂਨੀਅਨ ਫਾਜਿਲਕਾ ਦੇ ਡਰਾਇਵਰਾ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਅਤੇ ਭਵਿੱਖ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।



- October 15, 2025