ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
- 98 Views
- kakkar.news
- February 1, 2023
- Punjab
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਫਿਰੋਜ਼ਪੁਰ, 01 ਫਰਵਰੀ 2023 (ਸੁਭਾਸ਼ ਕੱਕੜ)
ਲੋਕਾਂ ਨੂੰ ਮਿਲਾਵਟੀ ਤੇ ਨਿਮਨ ਦਰਜੇ ਵਾਲੇ ਖਾਧ ਪਦਾਰਥਾਂ ਤੋ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਫੂਡ ਸੇਫਟੀ ਆਨ-ਵ੍ਹੀਲਸ ਸਕੀਮ ਤਹਿਤ 7 ਮੋਬਾਇਲ ਫੂਡ ਟੈਸਟਿੰਗ ਵੈਨਾਂ ਪੂਰੇ ਰਾਜ ਵਿੱਚ ਸ਼ਰੂ ਕੀਤੀਆਂ ਗਈਆਂ ਹਨ। ਇਸੇ ਤਹਿਤ ਅੱਜ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਕੀਤਾ
ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਇਸ ਵੈਨ ਰਾਹੀਂ ਫਿਰੋਜ਼ਪੁਰ ਜ਼ੋਨ ਦੇ ਆਮ ਲੋਕ ਆਪਣੇ ਘਰਾਂ ਵਿੱਚ ਖਾਣ ਪੀਣ ਲਈ ਵਰਤੀ ਜਾਂਦੀ ਹਰ ਤਰ੍ਹਾਂ ਸਮੱਗਰੀ ਦੀ ਜਾਂਚ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵੈਨ ਕਰੀਬ 4 ਜਿਲ੍ਹਿਆਂ ਵਿੱਚ ਜਾ ਕੇ ਆਮ ਲੋਕਾਂ ਨੂੰ ਮਿਆਰੀ ਖਾਧ ਪਦਾਰਥਾਂ ਬਾਰੇ ਜਾਗਰੂਕ ਵੀ ਕਰੇਗੀ ਅਤੇ ਖਾਣ ਪੀਣ ਵਾਲੇ ਪਦਾਰਥਾਂ ਦੀ ਜਾਂਚ ਵੀ ਕਰੇਗੀ। ਵਿਧਾਇਕ ਸ. ਭੁੱਲਰ ਨੇ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਤੋਂ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਟੈਸਟਿੰਗ ਵੈਨ ਵੱਲੋਂ 1 ਮਹੀਨਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਵਿੱਚ ਜਾ ਕੇ ਖਾਧ ਪਦਾਰਥਾਂ ਦੇ ਟੈਸਟ ਕਰੇਗੀ ਤੇ 1 ਘੰਟੇ ਦੇ ਵਿੱਚ ਰਿਪੋਰਟ ਦੇਵੇਗੀ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਜਿੰਦਰ ਪਾਲ ਨੇ ਦੱਸਿਆ ਕਿ ਰਾਜ ਸਰਕਾਰ ਵੱਲੋ ਚਲਾਈਆਂ ਗਈਆਂ ਇਨ੍ਹਾਂ ਸੱਤ ਫੂਡ ਸੇਫਟੀ ਵੈਨਾਂ ਵਿੱਚੋ ਇੱਕ ਵੈਨ ਅੱਜ ਜ਼ਿਲ੍ਹਾ ਫਿਰੋਜ਼ਪੁਰ ਤੋਂ ਚਲਾਈ ਗਈ ਹੈ ਅਤੇ ਇਹ ਫਿਰੋਜ਼ਪੁਰ ਦੇ ਨਾਲ-ਨਾਲ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿਖੇ ਵੀ ਜਾਏਗੀ। ਉਨ੍ਹਾਂ ਦੱਸਿਆ ਕਿ ਇਸ ਵੈਨ ਰਾਹੀਂ ਸਿਰਫ਼ 50/- ਰੁਪਏ ਵਿੱਚ ਘਰੇਲੂ ਖਾਣ ਪੀਣ ਵਾਲੀਆਂ ਚੀਜਾਂ ਜਿਵੇਂ ਕਿ ਲੂਣ, ਮਸਾਲੇ, ਦੁੱਧ ਅਤੇ ਦੁੱਧ ਤੋ ਬਣੇ ਪਦਾਰਥਾਂ ਆਦਿ ਦੀ ਸ਼ੁੱਧਤਾਂ ਅਤੇ ਗੁੱਣਵਤਾ ਬਾਰੇ ਜਾਂਚ ਹੋ ਸਕੇਗੀ ਜਿਸ ਦੀ ਰਿਪੋਰਟ ਮੌਕੇ ‘ਤੇ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਹਰਕੀਰਤ ਸਿੰਘ, ਫੂਡ ਸੇਫਟੀ ਅਫਸਰ ਸ. ਹਰਵਿੰਦਰ ਸਿੰਘ, ਸੁਪਰਡੈਂਟ ਸ. ਪਰਮਵੀਰ ਸਿੰਘ ਮੋਂਗਾ, ਸ੍ਰੀ ਵਿਕਾਸ ਕਾਲੜਾ, ਸ. ਸੁਖਚੈਨ ਸਿੰਘ ਅਤੇ ਸਿਵਲ ਸਰਜਨ ਦਫਤਰ ਦੇ ਹੋਰ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024