ਪਟਿਆਲਾ ਪੁਲਿਸ ਤੇ ਗੈਂਗਸਟਰ ਵਿਚਕਾਰ ਗੋਲੀਬਾਰੀ ਪੁਲਿਸ ਦੀ ਗੋਲੀ ਵੱਜਣ ਨਾਲ ਗੈਂਗਸਟਰ ਜ਼ਖਮੀ
- 109 Views
- kakkar.news
- February 1, 2023
- Crime Punjab
ਪਟਿਆਲਾ ਪੁਲਿਸ ਤੇ ਗੈਂਗਸਟਰ ਵਿਚਕਾਰ ਗੋਲੀਬਾਰੀ ਪੁਲਿਸ ਦੀ ਗੋਲੀ ਵੱਜਣ ਨਾਲ ਗੈਂਗਸਟਰ ਜ਼ਖਮੀ
ਪਟਿਆਲਾ 01 ਫਰਵਰੀ 2023 (ਸਿਟੀਜ਼ਨਜ਼ ਵੋਇਸ)
ਪਟਿਆਲਾ ਵਿਚ ਪੁਲਿਸ ਤੇ ਗੈਂਗਸਟਰ ਵਿਚਕਾਰ ਗੋਲੀਬਾਰੀ ਹੋਈ। ਇਸ ਦੌਰਾਨ ਪੁਲਿਸ ਦੀ ਗੋਲੀ ਵੱਜਣ ਕਾਰਨ ਗੈਂਗਸਟਰ ਜ਼ਖਮੀ ਹੋ ਗਿਆ। ਜਿਸ ਨੂੰ ਕਾਬੂ ਕਰਕੇ ਪੁਲਿਸ ਟੀਮ ਨੇ ਹਸਪਤਾਲ ਦਾਖਲ ਕਰਵਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਰੋਡ ‘ਤੇ ਸੀਆਈਏ ਸਟਾਫ ਦੀ ਟੀਮ ਨੇ ਪਵਨ ਕੁਮਾਰ ਨਾਮੀ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ ਸੀ।ਪਵਨ ਕੁਮਾਰ ਵਲੋਂ ਪੁਲਿਸ ਦਾ ਵਿਰੋਧ ਕੀਤਾ ਤੇ ਫਾਇਰਿੰਗ ਸ਼ੁਰੂ ਹੋ ਗਈ।ਪੁਲਿਸ ਦੀ ਗੋਲੀ ਵੱਜਣ ਕਾਰਨ ਪਵਨ ਕੁਮਾਰ ਦੇ ਪੈਰ ‘ਤੇ ਗੋਲੀ ਲੱਗੀ ਤੇ ਉਸਨੂੰ ਜ਼ਖਮੀ ਹਾਲਤ ਵਿਚ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਨੂੰ ਗੈਂਗਸਟਰ ਦੀ ਸੀ ਭਾਲ ਪੁਲਿਸ ਅਨੁਸਾਰ ਪਵਨ ਕੁਮਾਰ ਗੈਂਗਸਟਰ ਐਸਕੇ ਖਰੋੜ ਦਾ ਸਾਥੀ ਹੈ ਤੇ ਇਸ ਦੀ ਭਾਲ ਕੀਤੀ ਜਾ ਰਹੀ ਸੀ। ਪੁਲਿਸ ਵਲੋਂ ਅੱਜ ਕੀਤੀ ਗਈ ਚੈਕਿੰਗ ਦੌਰਾਨ ਪਵਨ ਨੇ ਪੁਲਿਸ ‘ਤੇ ਫਾਇਰ ਵੀ ਕੀਤੇ ਹਨ, ਜਿਸਦਾ ਪੁਲਿਸ ਵਲੋਂ ਜਵਾਬ ਦਿੱਤਾ ਗਿਆ।ਪੁਲਿਸ ਅਧਿਕਾਰੀ ਨੇ ਕੀਤੇ ਖੁਲਾਸੇ ਐਸਐਸਪੀ ਵਰੁਣ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜਮ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਉੱਤੇ ਫਾਇਰਿੰਗ ਹੋਣ ਤੋਂ ਬਾਅਦ ਪੁਲਿਸ ਨੇ ਜਵਾਬੀ ਕਰਵਾਈ ਕਰਦੇ ਹੋਏ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ।ਰਿਪੋਰਟ-ਗਗਨਦੀਪ ਅਹੂਜਾ


