ਪਤਨੀ ਤੇ ਸੱਸ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ,
- 141 Views
- kakkar.news
- February 3, 2023
- Punjab
ਪਤਨੀ ਤੇ ਸੱਸ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ,
ਜ਼ੀਰਾ 3 ਫਰਵਰੀ 2023 (ਸਿਟੀਜ਼ਨਜ਼ ਵੋਇਸ)
ਨਜ਼ਦੀਕੀ ਪਿੰਡ ਰਸੂਲਪੁਰ ਵਿਖੇ ਪਤਨੀ ਅਤੇ ਸੱਸ ਤੋਂ ਤੰਗ ਆ ਕੇ ਇੱਕ ਵਿਅਕਤੀ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ (35) ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਰਸੂਲਪੁਰ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਮਖੂ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਸੱਸ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ 306 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਪਿਤਾ ਇਕਬਾਲ ਸਿੰਘ ਦੱਸਿਆ ਕਿ ਉਸ ਦੇ ਮੁੰਡੇ ਦਾ ਵਿਆਹ ਸੰਦੀਪ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਝੁਰੜ ਖੇੜਾ ਨਾਲ ਕਰੀਬ 9/10 ਸਾਲ ਪਹਿਲਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਪਤੀ-ਪਤਨੀ ਦਾ ਆਪਸ ‘ਚ ਝਗੜਾ ਚੱਲਦਾ ਰਹਿੰਦਾ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਮੁੰਡੇ ਨੂੰ ਵੱਖ ਕੀਤੀ ਹੋਇਆ ਸੀ।1 ਫਰਵਰੀ ਨੂੰ ਦਰਸ਼ਨ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ ਆਪਸ ਵਿਚ ਲੜਾਈ ਕਰਨ ਲੱਗ ਪਏ, ਜਿੱਥੇ ਸੰਦੀਪ ਕੌਰ ਦੀ ਮਾਂ ਕਮਲਜੀਤ ਕੌਰ ਵੀ ਆ ਗਈ ਅਤੇ ਲੜਾਈ ਜ਼ਿਆਦਾ ਵੱਧ ਗਈ। ਪਤਨੀ ਵੱਲੋਂ ਤੰਗ-ਪ੍ਰੇਸ਼ਾਨ ਅਤੇ ਲੜਾਈ ਕਰਨ ਤੋਂ ਜਿਸ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਤੋਂ ਤੰਗ ਆ ਕੇ ਸਲਫਾਸ ਖਾ ਲਈ, ਜਿਸ ਤੋਂ ਬਾਅਦ ਦਰਸ਼ਨ ਦੀ ਇਲਾਜ ਦੌਰਾਨ ਮੌਤ ਹੋ ਗਈ। ਦਰਸ਼ਨ ਸਿੰਘ ਦਾ ਫੋਨ ਚੈੱਕ ਕਰਨ ’ਤੇ ਪਤਾ ਲੱਗਾ ਹੈ ਕਿ ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਸੱਸ ਤੋਂ ਤੰਗ ਕਰਨ ਸੰਬੰਧੀ ਵੀਡੀਓ ਵੀ ਬਣਾਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਸੰਦੀਪ ਕੌਰ ਅਤੇ ਸੱਸ ਕਮਲਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026